Wedding News: Salman Khan ਦੇ ਘਰ ਵੱਜੇਗੀ ਸ਼ਹਿਨਾਈ! ਵਿਆਹ ਦੀ ਤਰੀਕ ਹੋਈ ਪੱਕੀ
Published : Dec 21, 2023, 2:19 pm IST
Updated : Dec 21, 2023, 2:21 pm IST
SHARE ARTICLE
Salman Khan Brother Arbaaz Khan Wedding with Shura News in Punjabi
Salman Khan Brother Arbaaz Khan Wedding with Shura News in Punjabi

ਖਾਨ ਪਰਿਵਾਰ 'ਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ।

Wedding News: ਖਾਨ ਪਰਿਵਾਰ 'ਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ। ਸਲਮਾਨ ਖ਼ਾਨ ਦੇ ਛੋਟੇ ਭਰਾ ਅਤੇ 56 ਸਾਲਾ ਅਦਾਕਾਰ ਅਰਬਾਜ਼ ਖਾਨ ਇਕ ਵਾਰ ਫਿਰ ਲਾੜਾ ਬਣਨ ਲਈ ਤਿਆਰ ਹਨ। ਮੀਡੀਆ ਰੀਪੋਰਟਾਂ ਅਨੁਸਾਰ ਮਲਾਇਕਾ ਨਾਲ ਤਲਾਕ ਅਤੇ ਜਾਰਜੀਆ ਐਂਡਰਿਆਨੀ ਨਾਲ ਬ੍ਰੇਕਅੱਪ ਤੋਂ ਬਾਅਦ ਅਰਬਾਜ਼ 24 ਦਸੰਬਰ ਨੂੰ ਗਰਲਫਰੈਂਡ ਸ਼ੌਰਾ ਖਾਨ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਖਬਰ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ।

ਸਲਮਾਨ ਖਾਨ ਦੇ ਭਰਾ ਅਰਬਾਜ਼ ਦਾ ਸ਼ੌਰਾ ਖਾਨ ਨਾਲ ਇਹ ਦੂਜਾ ਵਿਆਹ ਹੋਵੇਗਾ। ਅਰਬਾਜ਼ ਅਤੇ ਸ਼ੌਰਾ ਦੀ ਪਹਿਲੀ ਮੁਲਾਕਾਤ ਆਉਣ ਵਾਲੀ ਫਿਲਮ ‘ਪਟਨਾ ਸ਼ੁਕਲਾ’ ਦੇ ਸੈੱਟ 'ਤੇ ਹੋਈ ਸੀ। ਦਸਿਆ ਜਾ ਰਿਹਾ ਹੈ ਕਿ ਦੋਵੇਂ ਇਕ-ਦੂਜੇ ਲਈ ਕਾਫੀ ਗੰਭੀਰ ਹਨ। ਅਰਬਾਜ਼-ਸ਼ੌਰਾ ਦੇ ਵਿਆਹ 'ਚ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।

ਦੱਸ ਦੇਈਏ ਕਿ ਅਰਬਾਜ਼ ਖਾਨ ਦੀ ਹੋਣ ਵਾਲੀ ਦੁਲਹਨ ਸ਼ੌਰਾ ਇਕ ਪ੍ਰੋਫੈਸ਼ਨਲ ਸੈਲੀਬ੍ਰਿਟੀ ਮੇਕਅੱਪ ਆਰਟਿਸਟ ਹੈ। ਉਹ ਇੰਡਸਟਰੀ ਦੇ ਕਈ ਵੱਡੇ ਹਸਤੀਆਂ ਨਾਲ ਕੰਮ ਕਰਦੀ ਹੈ ਅਤੇ ਰਵੀਨਾ ਟੰਡਨ ਅਤੇ ਉਸ ਦੀ ਬੇਟੀ ਰਾਸ਼ਾ ਦੀ ਮੇਕਅਪ ਆਰਟਿਸਟ ਵੀ ਹੈ।

ਦੱਸ ਦੇਈਏ ਕਿ ਅਰਬਾਜ਼ ਖਾਨ ਦਾ ਪਹਿਲਾ ਵਿਆਹ ਅਦਾਕਾਰਾ ਮਲਾਇਕਾ ਅਰੋੜਾ ਨਾਲ ਸਾਲ 1998 'ਚ ਹੋਇਆ ਸੀ ਪਰ ਵਿਆਹ ਦੇ ਕੁੱਝ ਸਾਲਾਂ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ। ਸਾਲ 2017 'ਚ ਅਧਿਕਾਰਤ ਤੌਰ 'ਤੇ ਤਲਾਕ ਲੈ ਕੇ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਸਨ। ਮਲਾਇਕਾ ਤੋਂ ਵੱਖ ਹੋਣ ਤੋਂ ਬਾਅਦ ਅਰਬਾਜ਼ ਨੇ ਜਾਰਜੀਆ ਐਂਡਰਿਆਨੀ ਨੂੰ ਡੇਟ ਕੀਤਾ ਪਰ ਕੁੱਝ ਸਮੇਂ ਬਾਅਦ ਅਭਿਨੇਤਾ ਨੇ ਉਸ ਨਾਲ ਵੀ ਬ੍ਰੇਕਅੱਪ ਕਰ ਲਿਆ ਅਤੇ ਹੁਣ ਉਹ ਆਖਿਰਕਾਰ ਸ਼ੋਰਾ ਨਾਲ ਵਿਆਹ ਕਰਨ ਜਾ ਰਹੇ ਹਨ।

(For more news apart from Salman Khan Brother Arbaaz Khan Wedding with Shura News in Punjabi , stay tuned to Rozana Spokesman)

Tags: salman khan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement