
ਹਾਲ ਹੀ 'ਚ 'ਬਿਗ ਬਾਸ - 11' ਦੀ ਐਕਸ ਕੰਟੈਸਟੈਂਟ ਬੰਦਗੀ ਕਾਲੜਾ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ..
ਮੁੰਬਈ: ਹਾਲ ਹੀ 'ਚ 'ਬਿਗ ਬਾਸ - 11' ਦੀ ਐਕਸ ਕੰਟੈਸਟੈਂਟ ਬੰਦਗੀ ਕਾਲੜਾ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ। ਇਹ ਖ਼ਬਰ ਉਨ੍ਹਾਂ ਨੇ ਅਪਣੇ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਹੋਏ ਦਸਿਆ ਕਿ ਉਨ੍ਹਾਂ ਦੇ ਚਚੇਰੇ ਭਰਾ ਪਾਰਥ ਕਪੂਰ ਦੀ ਕੈਂਸਰ ਨਾਲ ਮੌਤ ਹੋ ਗਈ ਹੈ, ਉਹ ਸਿਰਫ਼ 18 ਸਾਲ ਦੇ ਸਨ। ਬੰਦਗੀ ਨੇ ਅਪਣੇ ਭਰਾ ਦੀ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ।
Bandgi Kalra
ਭਰਾ ਦੀ ਮੌਤ 'ਤੇ ਬੰਦਗੀ ਨੇ ਲਿਖਿਆ ਇਮੋਸ਼ਨਲ ਮੈਸੇਜ . . .
ਬੰਦਗੀ ਨੇ ਇੰਸਟਾ 'ਤੇ ਲਿਖਿਆ, ਮੈਂ ਅਪਣੇ 18 ਸਾਲ ਦੇ ਚਚੇਰੇ ਭਰਾ ਨੂੰ ਦੋ ਦਿਨ ਪਹਿਲਾਂ ਖੋਹ ਦਿਤਾ। 1 ਹਫ਼ਤੇ ਪਹਿਲਾਂ ਹੀ ਉਨ੍ਹਾਂ ਦੇ ਲੰਗ ਕੈਂਸਰ ਹੋਣ ਦਾ ਪਤਾ ਚਲਿਆ ਸੀ। ਕੋਸ਼ਿਸ਼ ਕਰਨ ਦੇ ਬਾਅਦ ਵੀ ਅਸੀਂ ਉਸ ਨੂੰ ਬਚਾ ਨਹੀਂ ਸਕੇ। ਜ਼ਿੰਦਗੀ ਬਾਰੇ 'ਚ ਕੁੱਝ ਵੀ ਕਹਿਣਾ ਸੰਭਵ ਨਹੀਂ, ਪਤਾ ਨਹੀਂ ਕਦੋਂ ਕੀ ਹੋ ਜਾਵੇ ਇਸ ਘਟਨਾ ਤੋਂ ਮੈਨੂੰ ਬਹੁਤ ਵੱਡੀ ਸੀਖ ਮਿਲੀ ਹੈ।
Bandgi Kalra's Brother
ਉਹਨਾਂ ਨੇ ਅੱਗੇ ਲਿਖਿਆ, ਇਹ ਨੁਕਸਾਨ ਅਸੀਂ ਜ਼ਿੰਦਗੀ 'ਚ ਸਭ ਕੁੱਝ ਮਿਲ ਜਾਵੇ ਤਾਂ ਵੀ ਨਹੀਂ ਭਰ ਸਕਦੇ। ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਪਣੀਆਂ ਨਾਲ ਅਸੀਂ ਕਿੰਨਾ ਘੱਟ ਸਮਾਂ ਗੁਜ਼ਾਰਦੇ ਹਾਂ, ਅੱਜ ਤੋਂ ਮੈਂ ਅਪਣੇ ਕਰੀਬੀਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਊਂਗੀ, ਤੁਸੀਂ ਨਹੀਂ ਜਾਣਦੇ ਕਲ ਕੀ ਹੋ ਜਾਵੇ।