
ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ ਨੰਦਾ ਆਟੋ ਦੀ ਸਵਾਰੀ ਕਰਦੇ ਨਜ਼ਰ ਆਏ। ਬਿੱਗ ਬੀ ਨੇ ਅਪਣੇ ਬਲਾਗ ਵਿਚ ਕਿਹਾ ਕਿ ਮੈਂ ਅੱਜ ਆਟੋ ਦੇ ਜ਼ਰੀਏ ਕੰਮ...
ਮੁੰਬਈ : ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ ਨੰਦਾ ਆਟੋ ਦੀ ਸਵਾਰੀ ਕਰਦੇ ਨਜ਼ਰ ਆਏ। ਬਿੱਗ ਬੀ ਨੇ ਅਪਣੇ ਬਲਾਗ ਵਿਚ ਕਿਹਾ ਕਿ ਮੈਂ ਅੱਜ ਆਟੋ ਦੇ ਜ਼ਰੀਏ ਕੰਮ 'ਤੇ ਗਿਆ। ਤੁਸੀਂ ਇਸ ਨੂੰ ਆਟੋ ਰਿਕਸ਼ਾ, ਆਟੋ, ਰਿਕਸ਼ਾ ਕੁੱਝ ਵੀ ਕਹਿ ਸਕਦੇ ਹੋ। ਅਮਿਤਾਭ ਨੇ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ 'ਚ ਉਹ ਅਤੇ ਸ਼ਵੇਤਾ ਆਟੋ ਰਿਕਸ਼ਾ 'ਚ ਬੈਠੇ ਹਨ।
Amitabh Bachchan enjoys auto ride with shweta
ਆਟੋ 'ਚ ਬੈਠੀ ਅਪਣੀ ਧੀ ਦੀ ਵੀ ਤਸਵੀਰ ਸਾਂਝੀ ਕੀਤੀ। ਉਥੇ ਹੀ, ਇਕ ਦੂਜੀ ਤਸਵੀਰ 'ਚ ਅਮਿਤਾਭ ਡੰਡਾ ਫੜੇ ਹੋਏ ਆਟੋ ਚਾਲਕ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਅਮਿਤਾਭ ਨੇ ਲਿਖਿਆ ਕਿ ਹਰ ਸਮੇਂ ਚਿਹਰੇ 'ਤੇ ਮੁਸਕੁਰਾਹਟ ਰੱਖਣ ਵਾਲੇ ਆਟੋ ਚਾਲਕ ਤੋਂ ਜਦੋਂ ਮੈਂ ਪੁੱਛਿਆ ਕਿ ਤੁਸੀਂ ਦਿਨ 'ਚ ਕਿੰਨਾ ਕਮਾ ਲੈਂਦੇ ਹੋ ਤਾਂ ਉਸ ਨੇ ਕਿਹਾ 1,500 ਤੋਂ 1,800 ਅਤੇ ਜਦੋਂ ਸ਼ੂਟ ਲਈ ਰਿਕਸ਼ਾ ਜਾਂਦਾ ਹੈ ਤਾਂ 5,000 ਜਾਂ ਉਸ ਤੋਂ ਜ਼ਿਆਦਾ ਵੀ ਕਮਾ ਲੈਂਦਾ ਹੈ।
Amitabh enjoys auto ride
ਬਿੱਗ ਬੀ ਨੇ ਇਹ ਵੀ ਕਿਹਾ ਕਿ ਉਹ ਕਮਜ਼ੋਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਮੈਂ ਇਸ ਦੇਸ਼ ਦੀ ਸ਼ਲਾਘਾ ਕਰਦਾ ਹਾਂ। ਮੈਂ ਇਸ ਦੁਨੀਆਂ ਦੀ ਸ਼ਲਾਘਾ ਕਰਦਾ ਹਾਂ ਪਰ ਮੈਂ ਅਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹਾਂ। ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਅਜਿਹਾ ਜਨਮ ਮਿਲਿਆ।