
ਬਿਹਾਰ ਵਿਚ ਇਨੀਂ ਦਿਨੀਂ ਦਿਮਾਗੀ ਬੁਖਾਰ ਨੇ ਕਹਿਰ ਮਚਾ ਰੱਖਿਆ ਹੈ। ਇਸ ਨਾਲ ਹੁਣ ਤੱਕ 124 ਤੋਂ ਜ਼ਿਆਦਾ ਬੇਗੁਨਾਹ ਬੱਚਿਆਂ ਦੀ ਜਾਨ ਜਾ ਚੁੱਕੀ ਹੈ।
ਨਵੀਂ ਦਿੱਲੀ : ਬਿਹਾਰ ਵਿਚ ਇਨੀਂ ਦਿਨੀਂ ਦਿਮਾਗੀ ਬੁਖਾਰ ਨੇ ਕਹਿਰ ਮਚਾ ਰੱਖਿਆ ਹੈ। ਇਸ ਨਾਲ ਹੁਣ ਤੱਕ 124 ਤੋਂ ਜ਼ਿਆਦਾ ਬੇਗੁਨਾਹ ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਅਜਿਹੇ ਵਿਚ ਬਾਲੀਵੁਡ ਸਿਤਾਰੇ ਵੀ ਬਿਹਾਰ ਵਿਚ ਬੱਚਿਆਂ ਦੀ ਮੌਤ 'ਤੇ ਸੋਗ ਜਤਾ ਰਹੇ ਹਨ। ਬਾਲੀਵੁਡ ਅਦਾਕਾਰ ਪੰਕਜ ਤ੍ਰਿਪਾਠੀ ਨੇ ਹਾਲ ਹੀ ਵਿਚ ਆਪਣੇ ਟਵਿਟਰ ਅਕਾਊਂਟ ਤੋਂ ਇਕ ਟਵੀਟ ਕੀਤਾ ਹੈ। ਜਿਸ ਨੂੰ ਅਦਾਕਾਰਾ ਰਿਚਾ ਚੱਢਾ ਨੇ ਰੀਟਵੀਟ ਕੀਤਾ ਹੈ।
Encephalitis in Bihar
ਪੰਕਜ ਤ੍ਰਿਪਾਠੀ ਨੇ ਇਸ ਬੁਖਾਰ ਨਾਲ ਹੋ ਰਹੀ ਬੱਚਿਆਂ ਦੀ ਮੌਤ ਨੂੰ ਲੈ ਕੇ ਲਿਖਿਆ, ''ਮੁਜ਼ੱਫਰਪੁਰ ਦੀ ਘਟਨਾ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤ ਬੈਚੇਨ ਹਾਂ, ਸਮਝ ਨਹੀਂ ਆ ਰਿਹਾ ਕਿਸ-ਕਿਸ ਨੂੰ ਦੋਸ਼ ਦਈਏ। ਇਕ ਦੇਸ਼, ਇਕ ਰਾਜ, ਇਕ ਸਮਾਜ ਅਤੇ ਇਕ ਵਿਅਕਤੀ ਹਰ ਪੱਧਰ 'ਤੇ ਸਾਡੀ ਅਸਫ਼ਲਤਾ ਹੈ, ਇਹ ਅਸੀ ਕਿਹੜੀ ਸਦੀ ਵਿਚ ਜੀਅ ਰਹੇ ਹਾਂ ? ਸਰਕਾਰ, ਅਧਿਕਾਰੀ, ਸਿਸਟਮ, ਸਮਾਜ, ਸਾਨੂੰ ਸਭ ਨੂੰ ਉਨ੍ਹਾਂ ਬੱਚਿਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।''
— पंकज त्रिपाठी/Pankaj Tripathi (@TripathiiPankaj) June 20, 2019
ਪੰਕਜ ਤ੍ਰਿਪਾਠੀ ਦੇ ਇਸ ਟਵੀਟ ਨੂੰ ਅਦਾਕਾਰਾ ਰਿਚਾ ਚੱਢਾ ਨੇ ਰੀਟਵੀਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ''ਮੈਂ ਬਸ ਇੰਨਾ ਜਾਣਦੀ ਹਾਂ ਕਿ ਜੇਕਰ ਕਿਸੇ ਵਿਦੇਸ਼ੀ ਤਾਕਤ ਨੇ ਸਾਡੇ ਦੇਸ਼ ਵਿਚ ਵੜ ਕੇ ਮਾਸੂਮ ਬੱਚਿਆਂ ਦੀ ਜਾਨ ਲੈ ਲਈ ਹੁੰਦੀ, ਤਾਂ ਉਸੇ ਸਮੇਂ ਉਨ੍ਹਾਂ ਨਾਲ ਲੜਾਈ ਕਰ ਰਹੇ ਹੁੰਦੇ ਪਰ ਇੱਥੇ ਤਾਂ ਸਾਰੇ ਲੋਕ ਆਪਣੇ ਹਨ। ਦੁਖਦ !'' ਰਿਚਾ ਚੱਢਾ ਦੇ ਇਸ ਟਵੀਟ 'ਤੇ ਲੋਕ ਜੰਮਕੇ ਕੰਮੈਂਟ ਕਰ ਰਹੇ ਹਨ ਅਤੇ ਬੱਚਿਆਂ ਦੀ ਮੌਤ ਨੂੰ ਪ੍ਰਸ਼ਾਸਨ ਦੀ ਅਸਫ਼ਲਤਾ ਦੱਸ ਰਹੇ ਹਨ।
मैं बस इतना जानती हूँ कि यदि किसी विदेशी ताक़त ने हमारे देश में घुस कर मासूम बच्चों की जान ले ली होती, तो इस वक़्त हम उनके साथ युद्ध कर रहे होते। पर यहाँ तो सभी लोग अपने हैं।दुखद!
— TheRichaChadha (@RichaChadha) June 21, 2019
If a foreign country had killed off so many of our little babies we would be at war right now. ?? https://t.co/YYTtfyUFbJ
ਦੱਸ ਦਈਏ ਕਿ ਬਿਹਾਰ ਦੇ ਮੁਜ਼ੱਫਰਪੁਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਦਿਮਾਗੀ ਬੁਖਾਰ ਕਹਿਰ ਬਣਕੇ ਟੁੱਟਿਆ ਹੈ ਅਤੇ ਇਹ ਬੁਖਾਰ ਛੋਟੇ ਮਾਸੂਮ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਹਰ ਦਿਨ ਇਸ ਖ਼ਤਰਨਾਕ ਬੁਖਾਰ ਨਾਲ ਬੱਚਿਆਂ ਦੀ ਮੌਤ ਹੋ ਰਹੀ ਹੈ। ਅਜਿਹੇ ਵਿਚ ਸਰਕਾਰ ਨੂੰ ਨੀਂਦ ਨੂੰ ਜਗਾਉਣ ਦਾ ਕੰਮ ਫ਼ਿਲਮੀ ਸਿਤਾਰੇ ਕਰ ਰਹੇ ਹਨ ਅਤੇ ਆਪਣੇ ਟਵੀਟਸ ਦੇ ਜ਼ਰੀਏ ਪ੍ਰਸ਼ਾਸਨ ਨੂੰ ਝਕਝੋਰ ਰਹੇ ਹਨ।