
RSS ਮੁਖੀ ਨੇ ਕਿਹਾ, ਪਾਕਿਸਤਾਨ ਵਰਗੇ ਦੇਸ਼ ਜੋ ਭਾਰਤ ਤੋਂ ਵੱਖ ਹੋਏ, ਹੁਣ ਮੁਸੀਬਤ ਵਿਚ ਹਨ। ਅਖੰਡ ਭਾਰਤ ਬ੍ਰਹਿਮੰਡ ਦੀ ਭਲਾਈ ਲਈ ਜ਼ਰੂਰੀ ਹੈ।
ਨਵੀਂ ਦਿੱਲੀ: ਆਬਾਦੀ ਨਿਯੰਤਰਣ (Population Control Bill) ਬਾਰੇ ਚੱਲ ਰਹੀ ਚਰਚਾ ਦੇ ਵਿਚਕਾਰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ (Mohan Bhagwat) ਨੇ ਇਸ ’ਤੇ ਇਕ ਬਿਆਨ ਦਿੱਤਾ ਹੈ। ਮੋਹਨ ਭਾਗਵਤ ਨੇ ਗੁਹਾਟੀ, ਅਸਾਮ ਵਿਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਸਾਲ 1930 ਤੋਂ ਦੇਸ਼ ਵਿਚ ਮੁਸਲਮਾਨਾਂ ਦੀ ਆਬਾਦੀ (increase in Muslim Population) ਨੂੰ ਵਧਾਉਣ ਦੇ ਯਤਨ ਚਲ ਰਹੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਕਾਰਨ ਭਾਰਤ ਨੂੰ ਪਾਕਿਸਤਾਨ (To make India Pakistan) ਬਣਾਉਣ ਦੀ ਕੋਸ਼ਿਸ਼ ਹੈ।
ਹੋਰ ਪੜ੍ਹੋ: ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਮਨਜ਼ੂਰੀ
RSS Chief Mohan Bhagwat
ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ, “1930 ਤੋਂ, ਸੰਗਠਿਤ ਢੰਗ ਨਾਲ ਮੁਸਲਮਾਨਾਂ ਦੀ ਆਬਾਦੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੀ ਤਾਕਤ ਨੂੰ ਵਧਾਇਆ ਜਾ ਸਕੇ। ਇਹ ਕੋਸ਼ਿਸ਼ ਇਸ ਲਈ ਕੀਤੀ ਜਾ ਰਹੀ ਸੀ ਤਾਂ ਕਿ ਇਸ ਦੇਸ਼ ਨੂੰ ਪਾਕਿਸਤਾਨ ਬਣਾਇਆ ਜਾ ਸਕੇ। ਇਹ ਸਭ ਕੁਝ ਪੰਜਾਬ, ਸਿੰਧ, ਅਸਾਮ, ਬੰਗਾਲ ਅਤੇ ਆਸ ਪਾਸ ਦੇ ਇਲਾਕਿਆਂ ਲਈ ਯੋਜਨਾਬੱਧ ਕੀਤਾ ਗਿਆ ਸੀ, ਜੋ ਕਿ ਕੁਝ ਹੱਦ ਤਕ ਸਫਲ ਵੀ ਹੋਇਆ।
ਰੋਜ਼ਾਨਾ ਸਪੋਕਸਮੈਨ: ਜਾਸੂਸੀ ਮਾਮਲੇ ’ਤੇ ਮਮਤਾ ਨੇ ਘੇਰੀ BJP, ‘ਸਰਕਾਰ ‘ਨਿਗਰਾਨੀ ਹੇਠਲਾ ਰਾਸ਼ਟਰ’ ਬਣਾਉਣਾ ਚਾਹੁੰਦੀ ਹੈ’
RSS Chief Mohan Bhagwat
ਇਸ ਪ੍ਰੋਗਰਾਮ ਦੌਰਾਨ ਮੋਹਨ ਭਾਗਵਤ ਨੇ ਸਿਟੀਜ਼ਨਸ਼ਿਪ ਸੋਧ ਐਕਟ (CAA) 'ਤੇ ਵੀ ਗੱਲ ਕੀਤੀ। ਮੋਹਨ ਭਾਗਵਤ ਨੇ ਕਿਹਾ ਕਿ ਇਸ ਕਾਨੂੰਨ ਦਾ ਕਿਸੇ ਵੀ ਭਾਰਤੀ ਮੁਸਲਮਾਨ ਦੀ ਨਾਗਰਿਕਤਾ (Muslim Citizenship) ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਨਾਲ ਕਿਸੇ ਵੀ ਭਾਰਤੀ ਮੁਸਲਮਾਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। RSS ਮੁਖੀ ਨੇ ਕਿਹਾ ਕਿ ਪਾਕਿਸਤਾਨ ਵਰਗੇ ਦੇਸ਼ ਜੋ ਭਾਰਤ ਤੋਂ ਵੱਖ ਹੋਏ ਸਨ, ਹੁਣ ਮੁਸੀਬਤ ਵਿਚ ਹਨ। ਅਖੰਡ ਭਾਰਤ (United India) ਬ੍ਰਹਿਮੰਡ ਦੀ ਭਲਾਈ ਲਈ ਜ਼ਰੂਰੀ ਹੈ। ਭਾਰਤ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਨ ਦੀ ਸਮਰੱਥਾ ਹੈ। ਵਸੁਧੈਵ ਕੁਟੰਬਕਮ (ਵਿਸ਼ਵ ਇਕ ਪਰਿਵਾਰ ਹੈ) ਦੇ ਵਿਸ਼ਵਾਸ ਨਾਲ, ਭਾਰਤ ਦੁਨੀਆ ਵਿਚ ਫਿਰ ਖੁਸ਼ਹਾਲੀ ਅਤੇ ਸ਼ਾਂਤੀ ਲਿਆ ਸਕਦਾ ਹੈ।
ਹੋਰ ਪੜ੍ਹੋ: ਅੱਜ ਤੋਂ ਸ਼ੁਰੂ ਹੋਵੇਗੀ ‘ਕਿਸਾਨ ਸੰਸਦ’, ਕਿਸਾਨਾਂ ਦੀ ਪੂਰੀ ਤਿਆਰੀ
ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਅਸੀਂ ਅਖੰਡ ਭਾਰਤ ਦੀ ਗੱਲ ਕਰਦੇ ਹਾਂ, ਸਾਡਾ ਉਦੇਸ਼ ਇਸਨੂੰ ਤਾਕਤ ਨਾਲ ਪ੍ਰਾਪਤ ਕਰਨਾ ਨਹੀਂ ਹੈ, ਬਲਕਿ ਧਰਮ (ਨੀਤੀ) ਦੁਆਰਾ ਏਕਤਾ ਪੈਦਾ ਕਰਨੀ ਹੈ, ਜੋ ਕਿ ਸਦੀਵੀ ਹੈ, ਮਨੁੱਖਤਾ ਹੈ ਅਤੇ ਇਸ ਨੂੰ ਹੀ ਹਿੰਦੂ ਧਰਮ (Hindu Religion) ਕਿਹਾ ਜਾਂਦਾ ਹੈ।