
ਪੁਲਿਸ ਨੇ 22 ਸਾਲਾ ਇਕ ਮਹਿਲਾ ਨੂੰ ਤੇਜ਼ਾਬ ਪਿਲਾਏ ਜਾਣ ’ਤੇ ਉਸ ਦੇ ਸਹੁਰੇ ਪ੍ਰਵਾਰ ਵਿਰੁਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ।
ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ (Madhya Pradesh) ਵਿਚ ਪੁਲਿਸ ਨੇ 22 ਸਾਲਾ ਇਕ ਮਹਿਲਾ ਨੂੰ ਤੇਜ਼ਾਬ ਪਿਲਾਏ (Woman forced to drink Acid) ਜਾਣ ’ਤੇ ਉਸ ਦੇ ਸਹੁਰੇ ਪ੍ਰਵਾਰ (In laws) ਵਿਰੁਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁਧਵਾਰ ਨੂੰ ਦਸਿਆ ਕਿ ਦੋਸ਼ੀਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ (Demands Dowry) ’ਤੇ ਅਪਣੀ ਨੂੰਹ ਨੂੰ ਤੇਜ਼ਾਬ ਪਿਲਾ ਦਿੱਤਾ। ਉਧਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ (Swati Maliwal Tweet) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (CM Shivraj Singh Chouhan) ਨੂੰ ਟਵੀਟ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ: ਭਾਰਤ ਨੂੰ ਪਾਕਿਸਤਾਨ ਬਣਾਉਣ ਲਈ ਕੀਤੀ ਜਾ ਰਹੀ ਮੁਸਲਮਾਨ ਅਬਾਦੀ ਨੂੰ ਵਧਾਉਣ ਦੀ ਕੋਸ਼ਿਸ਼: ਮੋਹਨ ਭਾਗਵਤ
Acid Victim
ਸਵਾਤੀ ਨੇ ਟਵੀਟ ਵਿਚ ਦਸਿਆ ਸੀ ਕਿ ਉਹ ਦਿੱਲੀ ਵਿਚ ਪੀੜਤਾਂ ਨੂੰ ਮਿਲਣ ਗਈ ਸੀ। ਗਵਾਲੀਅਰ ਦੀ ਕੁੜੀ ਨੂੰ ਉਸ ਦੇ ਪਤੀ ਨੇ ਤੇਜ਼ਾਬ ਪਿਲਾਇਆ, ਜਿਸ ਕਾਰਨ ਉਸ ਦੇ ਅੰਗ ਸੜ ਗਏ। ਲੜਕੀ ਦਾ ਇਲਾਜ ਅਸੀਂ ਦਿੱਲੀ ਵਿਚ ਕਰਵਾ ਰਹੇ ਹਾਂ ਅਤੇ ਉਸ ਦੇ ਬਿਆਨ ਵੀ ਦਰਜ ਕਰਵਾਏ ਗਏ ਹਨ। ਇਸ ਤੋਂ ਬਾਅਦ ਗਵਾਲੀਅਰ ਪੁਲਿਸ ਨੇ ਕਾਰਵਾਈ ਕੀਤੀ ਹੈ। ਐੱਸ. ਪੀ. ਅਮਿਤ ਸਾਂਘੀ ਨੇ ਦਸਿਆ ਕਿ ਘਟਨਾ 28 ਜੂਨ ਨੂੰ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਦੀ ਹੈ।
ਹੋਰ ਪੜ੍ਹੋ: ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਮਨਜ਼ੂਰੀ
Acid Attack
ਰੋਜ਼ਾਨਾ ਸਪੋਕਸਮੈਨ: ਜਾਸੂਸੀ ਮਾਮਲੇ ’ਤੇ ਮਮਤਾ ਨੇ ਘੇਰੀ BJP, ‘ਸਰਕਾਰ ‘ਨਿਗਰਾਨੀ ਹੇਠਲਾ ਰਾਸ਼ਟਰ’ ਬਣਾਉਣਾ ਚਾਹੁੰਦੀ ਹੈ’
ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਸਹੁਰਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਤੇਜ਼ਾਬ ਪਿਲਾ ਦਿਤਾ। ਅਧਿਕਾਰੀ ਮੁਤਾਬਕ ਪੀੜਤਾ ਦਾ ਇਸ ਸਾਲ ਅਪੈ੍ਲ ਵਿਚ ਡਬਰਾ ਦੇ ਇਕ ਵਿਅਕਤੀ ਨਾਲ ਵਿਆਹ ਹੋਇਆ ਸੀ। ਪੀੜਤਾ ਦੀ ਹਾਲਤ ਖ਼ਰਾਬ ਹੋਣ ’ਤੇ ਉਸ ਨੂੰ ਇਲਾਜ ਲਈ ਦਿੱਲੀ ਰੈਫਰ ਕਰ ਦਿਤਾ ਗਿਆ, ਜਿਥੇ ਉਸ ਨੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਿਤਾ ਕਿ ਉਸ ਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਤੇਜ਼ਾਬ ਪਿਲਾਇਆ। ਅਧਿਕਾਰੀ ਨੇ ਦਸਿਆ ਕਿ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਗਿ੍ਫ਼ਤਾਰ (1 Arrested) ਕਰ ਲਿਆ ਗਿਆ ਹੈ ਜਦਕਿ ਦੋ ਹੋਰਨਾਂ ਦੀ ਭਾਲ ਜਾਰੀ ਹੈ।