
ਪਿਛਲੇ ਹਫਤੇ ਰਿਲੀਜ ਹੋਈ ਅਨੁਰਾਗ ਕਸ਼ਅਪ ਦੀ ਫਿਲਮ ਮਨਮਰਜ਼ੀਆਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ। ਫਿਲਮ ਵਿਚ ਕੁੱਝ ਸਿਗਰਟਨੋਸ਼ੀ ਸੀਨ ਸਨ, ਜਿਨ੍ਹਾਂ ਉਤੇ ਸਿੱਖ ਭਾਈਚਾਰੇ ਨੇ...
ਮੁੰਬਈ : ਪਿਛਲੇ ਹਫਤੇ ਰਿਲੀਜ ਹੋਈ ਅਨੁਰਾਗ ਕਸ਼ਅਪ ਦੀ ਫਿਲਮ ਮਨਮਰਜ਼ੀਆਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ। ਫਿਲਮ ਵਿਚ ਕੁੱਝ ਸਿਗਰਟਨੋਸ਼ੀ ਸੀਨ ਸਨ, ਜਿਨ੍ਹਾਂ ਉਤੇ ਸਿੱਖ ਭਾਈਚਾਰੇ ਨੇ ਇਤਰਾਜ਼ ਜਤਾਉਂਦੇ ਹੋਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਇਲਜ਼ਾਮ ਲਗਾਇਆ। ਬਾਅਦ ਵਿਚ ਇਸ ਸੀਨ ਨੂੰ ਹਟਾ ਦਿਤਾ ਗਿਆ ਪਰ ਟਰੋਲਰਸ ਨੇ ਇਸ ਫਿਲਮ ਪਿੱਛਾ ਨਹੀਂ ਛੱਡਿਆ ਅਤੇ ਫਿਲਮ ਦੀ ਮੁੱਖ ਭੂਮਿਕਾ ਨਿਭਾਅ ਰਹੀ ਤਾਪਸੀ ਪੰਨੂ ਨੂੰ ਲਪੇਟੇ ਵਿਚ ਲੈ ਲਿਆ ਅਤੇ ਫਿਲਮ ਦੇ ਹੋਰ ਕਲਾਕਾਰ ਯਾਨੀ ਅਭੀਸ਼ੇਕ ਬੱਚਨ ਅਤੇ ਵਿਕੀ ਕੌਸ਼ਲ ਨੂੰ ਵੀ ਧਮਕੀਆਂ ਦਿਤੀਆਂ।
Taapsee Pannu and abhishek bachchan
ਹੱਦ ਤਾਂ ਤੱਦ ਹੋ ਗਈ ਜਦੋਂ ਇਕ ਟਰੋਲਰ ਨੇ ਸਾਰੀ ਹੱਦਾਂ ਲੰਘਦੇ ਹੋਏ ਤਾਪਸੀ ਪੰਨੂ ਨੂੰ ਬੈਲਟ ਨਾਲ ਕੁੱਟਣ ਦੀ ਧਮਕੀ ਦਿੰਦੇ ਹੋਏ ਬੇਹੱਦ ਗਲਤ ਟਵੀਟ ਕੀਤਾ। ਹਾਲਾਂਕਿ ਬਾਅਦ ਵਿਚ ਉਸ ਟਰੋਲਰ ਨੇ ਅਪਣਾ ਟਵੀਟ ਡਿਲੀਟ ਕਰ ਦਿਤਾ ਪਰ ਖਬਰਾਂ ਦੇ ਮੁਤਾਬਕ, ਇਸ ਟਰੋਲਰ ਨੇ ਟਵੀਟ ਕੀਤਾ, ਕਸਮ ਖਾ ਕੇ ਕਹਿੰਦਾ ਹਾਂ ਕਿ ਜੇਕਰ ਮੈਂ ਤਾਪਸੀ ਦਾ ਪਿਤਾ ਹੁੰਦਾ ਤਾਂ ਮੈਨੂੰ ਬਸ ਇਕ ਬੈਲਟ ਅਤੇ ਇਕ ਜੁੱਤੀ ਦੀ ਜ਼ਰੂਰਤ ਹੁੰਦੀ। ਮਾਰ - ਮਾਰ ਕੇ ਅਦਾਕਾਰਾ ਦਾ ਭੂਤ ਉਸ ਦੇ ਸਿਰ ਤੋਂ ਉਤਾਰ ਦਿੰਦਾ।
Taapsee Pannu And Vicky Kaushal
ਤਾਪਸੀ ਦੇ ਦੋਸਤ ਅਤੇ ਅਦਾਕਾਰ ਅਰਜੁਨ ਕਪੂਰ ਅਤੇ ਵਿਕੀ ਕੌਸ਼ਲ ਤੋਂ ਇਹ ਸਹਿਣ ਨਹੀਂ ਹੋਇਆ ਅਤੇ ਉਨ੍ਹਾਂ ਨੇ ਉਸ ਟਰੋਲਰ ਨੂੰ ਅਜਿਹਾ ਜਵਾਬ ਦਿਤਾ ਕਿ ਉਹ ਜ਼ਿੰਦਗੀਭਰ ਯਾਦ ਰੱਖੇਗਾ। ਅਰਜੁਨ ਕਪੂਰ ਨੇ ਲਿਖਿਆ ਕਿ ਕੋਈ ਵੀ ਧਰਮ ਹਿੰਸਾ ਦੀ ਇਜਾਜ਼ਤ ਨਹੀਂ ਦਿੰਦਾ। ਇਸ ਵਿਅਕਤੀ ਨੇ ਜੋ ਕਿਹਾ ਉਸ ਦੀ ਦੁਨੀਆਂ ਵਿਚ ਕੋਈ ਮਾਫੀ ਨਹੀਂ। ਜਿੰਨੀ ਵਾਰ ਮੈਂ ਇਸ ਨੂੰ ਪੜ੍ਹਦਾ ਹਾਂ, ਮੇਰੇ ਅੰਦਰ ਉਹਨਾਂ ਹੀ ਗੁੱਸਾ ਉਬਲਣ ਲੱਗਦਾ ਹੈ। ਕੌਣ ਕਿਸੇ ਵਿਅਕਤੀ ਨੂੰ ਕਿਸੇ ਉਤੇ ਹੱਥ ਚੁੱਕਣ ਦੀ ਇਜਾਜ਼ਤ ਦਿੰਦਾ ਅਤੇ ਫੈਸਲਾ ਲੈਣ ਦੀ ਵੀ ਛੋਟ ਦਿੰਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਕੀ ਨਹੀਂ ? ਉਥੇ ਹੀ ਵਿਕੀ ਕੌਸ਼ਲ ਨੇ ਵੀ ਉਸ ਟਰੋਲਰ ਨੂੰ ਕਰਾਰਾ ਜਵਾਬ ਦਿਤਾ।
Dharam da maan rakhna jaande ho, apni thee da nahi. Phaaji bohot maan rakh laya apne Guruaan da ehe gal karke ? https://t.co/Bv4B1PtTdG
— Vicky Kaushal (@vickykaushal09) September 21, 2018
ਦੱਸ ਦਈਏ ਕਿ ਮਨਮਰਜ਼ੀਆਂ ਦੇ ਸਿਗਰਟਨੋਸ਼ੀ ਸੀਨ 'ਤੇ ਵਿਵਾਦ ਹੋਣ ਤੋਂ ਬਾਅਦ ਅਨੁਰਾਗ ਕਸ਼ਅਪ ਨੇ ਉਹ ਸੀਨ ਫਿਲਮ ਤੋਂ ਹਟਾ ਲਿਆ ਸੀ ਅਤੇ ਫਿਰ ਸਿੱਖ ਭਾਈਚਾਰੇ ਤੋਂ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਵੀ ਮੰਗੀ ਸੀ। ਟਵਿਟਰ ਦੇ ਜ਼ਰੀਏ ਮਾਫੀ ਮੰਗਦੇ ਹੋਏ ਕਸ਼ਅਪ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਦੀ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।