
ਫਿਲਮ ਮਨਮਰਜ਼ੀਆਂ ਦੀ ਅਦਾਕਾਰਾ ਤਾਪਸੀ ਪੰਨੂ ਇਸ ਸਮੇਂ ਕਾਫ਼ੀ ਜ਼ਿਆਦਾ ਗੁੱਸੇ ਵਿਚ ਹੈ ਅਤੇ ਇਸ ਦਾ ਕਾਰਨ ਹੈ ਸਿੱਖ ਭਾਈਚਾਰੇ ਵਲੋਂ ਫਿਲਮ ਦੇ ਇਕ ਸੀਨ ਨੂੰ ਲੈ ਕੇ ...
ਮੁੰਬਈ : ਫਿਲਮ ਮਨਮਰਜ਼ੀਆਂ ਦੀ ਅਦਾਕਾਰਾ ਤਾਪਸੀ ਪੰਨੂ ਇਸ ਸਮੇਂ ਕਾਫ਼ੀ ਜ਼ਿਆਦਾ ਗੁੱਸੇ ਵਿਚ ਹੈ ਅਤੇ ਇਸ ਦਾ ਕਾਰਨ ਹੈ ਸਿੱਖ ਭਾਈਚਾਰੇ ਵਲੋਂ ਫਿਲਮ ਦੇ ਇਕ ਸੀਨ ਨੂੰ ਲੈ ਕੇ ਵੀਰੋਧ। ਇਸ ਫਿਲਮ ਵਿਚ ਇਕ ਸੀਨ ਦਿਖਾਇਆ ਗਿਆ ਹੈ ਜਿਸ ਵਿਚ ਅਭੀਸ਼ੇਕ ਤਾਪਸੀ ਸਿਗਰਟ ਪੀ ਰਹੇ ਹੈ ਅਤੇ ਸਿੱਖ ਭਾਈਚਾਰੇ ਵਿਚ ਸਿਗਰਟ ਨਹੀਂ ਪੀਤੀ ਜਾਂਦੀ ਅਤੇ ਵਰਜਿਤ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਇਸ ਦੇ ਵੱਧਦੇ ਵਿਰੋਧ ਨੂੰ ਲੈ ਕੇ ਆਖ਼ਿਰਕਾਰ ਤਾਪਸੀ ਪੰਨੂ ਅਪਣੇ ਆਪ ਨੂੰ ਨਹੀਂ ਰੋਕ ਪਾਈ ਅਤੇ ਉਨ੍ਹਾਂ ਨੇ ਇਕ ਟਵੀਟ ਕਰ ਦਿਤਾ ਜੋ ਕਿ ਕਈ ਲੋਕਾਂ ਨੂੰ ਮੰਜ਼ੂਰ ਹੋ ਗਿਆ।
#Protest I want full drug test outside the gurudwara https://t.co/MW9o49OxtF
— taapsee pannu (@taapsee) September 20, 2018
ਇਸ ਟਵੀਟ ਵਿਚ ਤਾਪਸੀ ਨੇ ਲਿਖਿਆ ਸੀ ਕਿ ਉਹ ਹਰ ਗੁਰਦਆਰੇ ਦੇ ਬਾਹਰ ਡਰਗ ਟੈਸਟ ਦੀ ਮੰਗ ਕਰਦੀ ਹੈ। ਫਿਰ ਕੀ ਸੀ ਕਈ ਲੋਕਾਂ ਦੇ ਨਾਲ ਉਨ੍ਹਾਂ ਦੀ ਬਹਿਸ ਸੋਸ਼ਲ ਮੀਡੀਆ 'ਤੇ ਸ਼ੁਰੂ ਹੋ ਗਈ। ਅਪਣੇ ਟਵੀਟਸ ਉਤੇ ਵਧੇ ਵਿਵਾਦ ਅਤੇ ਕਮੈਂਟ ਨੂੰ ਲੈ ਕੇ ਤਾਪਸੀ ਪੰਨੂ ਨੇ ਕਾਫ਼ੀ ਗੱਲਾਂ ਕੀਤੀਆਂ ਅਤੇ ਫਿਲਮ ਦੀ ਕਹਾਣੀ ਕਿਸ 'ਤੇ ਆਧਾਰਿਤ ਹੈ ਇਹ ਤੱਕ ਦੱਸ ਦਿਤਾ। ਤੁਸੀਂ ਇਸ ਟਵੀਟਸ ਨੂੰ ਦੇਖੋਗੇ ਤਾਂ ਤੁਹਾਨੂੰ ਸਾਰੀ ਕਹਾਣੀ ਪਤਾ ਚੱਲ ਜਾਵੇਗੀ। ਦੱਸ ਦਈਏ ਕਿ ਮਾਮਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਨੂੰ ਲੈ ਕੇ ਨਿਰਦੇਸ਼ਕ ਅਨੁਰਾਗ ਕਸ਼ਅਪ ਨੇ ਸਿੱਖਾਂ ਤੋਂ ਮਾਫੀ ਮੰਗੀ ਹੈ।
Taapsee Pannu asks for a drug test outside Gurudwara
ਧਿਆਨ ਯੋਗ ਹੈ ਕਿ ਇਸ ਨੂੰ ਲੈ ਕੇ ਵਿਰੋਧ ਕਾਫ਼ੀ ਜ਼ਿਆਦਾ ਵੱਧ ਗਿਆ ਹੈ ਅਤੇ ਅੰਬਾਲਾ ਵਿਚ ਸਿੱਖ ਭਾਈਚਾਰਾ ਅਨੁਰਾਗ ਕਸ਼ਅਪ 'ਤੇ ਐਫਆਈਆਰ ਦੀ ਮੰਗ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਅਨੁਰਾਗ ਕਸ਼ਅਪ ਦੇ ਮਾਫੀ ਮੰਗਣ ਤੋਂ ਬਾਅਦ ਕੀ ਸਾਹਮਣੇ ਆਉਂਦਾ ਹੈ ਅਤੇ ਸਿੱਖ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਮਾਫ ਕਰਦੇ ਹਨ ਜਾਂ ਨਹੀਂ ਹੈ। ਹੁਣ ਤਾਪਸੀ ਪੰਨੂ ਦੇ ਇਸ ਟਵੀਟ ਤੋਂ ਬਾਅਦ ਕੀ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਨਾ ਤਾਂ ਤੈਅ ਹੈ ਕਿ ਤਾਪਸੀ ਇਸ ਸਾਰੇ ਮਾਮਲੇ ਤੋਂ ਕਾਫ਼ੀ ਜ਼ਿਆਦਾ ਦੁਖੀ ਅਤੇ ਗੁੱਸੇ ਵਿਚ ਲੱਗ ਰਹੀ ਹੈ।