
ਵਿਆਹ ਤੋਂ ਪਹਿਲਾਂ 'ਦਿ ਲੀਲਾ ਪੈਲੇਸ' 'ਚ ਹੋਣ ਵਾਲੇ ਮੁੱਖ ਸਮਾਰੋਹ 'ਚ ਕਈ ਪ੍ਰਮੁੱਖ ਸਿਆਸਤਦਾਨਾਂ ਅਤੇ ਫ਼ਿਲਮੀ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਜੈਪੁਰ: ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਅਪਣੇ ਵਿਆਹ ਤੋਂ ਪਹਿਲਾਂ ਅੱਜ (ਸ਼ੁਕਰਵਾਰ ਨੂੰ) ਉਦੈਪੁਰ ਪਹੁੰਚ ਗਏ ਹਨ। ਸ਼ਨਿਚਰਵਾਰ ਨੂੰ ਵਿਆਹ ਤੋਂ ਪਹਿਲਾਂ ਅਤੇ ਐਤਵਾਰ ਨੂੰ ਉਦੈਪੁਰ ਦੇ 'ਦਿ ਲੀਲਾ ਪੈਲੇਸ' 'ਚ ਹੋਣ ਵਾਲੇ ਮੁੱਖ ਸਮਾਰੋਹ 'ਚ ਕਈ ਪ੍ਰਮੁੱਖ ਸਿਆਸਤਦਾਨਾਂ ਅਤੇ ਫ਼ਿਲਮੀ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
Parineeti Chopra-Raghav Chadha arrive at hotel in Udaipur for wedding
ਪਰਿਣੀਤੀ (34) ਅਤੇ ਚੱਢਾ (34) ਅਪਣੇ ਪਰਿਵਾਰਾਂ ਸਮੇਤ ਉਦੈਪੁਰ ਦੇ ਡਬੋਕ ਹਵਾਈ ਅੱਡੇ 'ਤੇ ਪਹੁੰਚੇ ਜਿਥੋਂ ਉਹ ਅਪਣੇ ਹੋਟਲ ਲਈ ਰਵਾਨਾ ਹੋਏ। ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਜੋਨਸ ਦੇ ਵੀ ਸ਼ਨਿਚਰਵਾਰ ਨੂੰ ਵਿਆਹ ਲਈ ਉਦੈਪੁਰ ਪਹੁੰਚਣ ਦੀ ਉਮੀਦ ਹੈ।
ਵਿਆਹ ਸਮਾਗਮਾਂ ਲਈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅਪਣੀ ਪਤਨੀ ਅਤੇ ਬੱਚਿਆਂ ਨਾਲ ਸਮਾਰੋਹ ਵਿਚ ਸ਼ਾਮਲ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਪਹੁੰਚਣ ਦੀ ਪੂਰੀ ਸੰਭਾਵਨਾ ਹੈ।
Parineeti Chopra-Raghav Chadha arrive at hotel in Udaipur for wedding
ਐਤਵਾਰ ਨੂੰ ਹੋਣ ਵਾਲੇ ਵਿਆਹ ਸਮਾਰੋਹ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਨੇ ਮਈ ਵਿਚ ਦਿੱਲੀ ਵਿਚ ਪਰਿਵਾਰਕ ਮੈਂਬਰਾਂ ਕੁੱਝ ਖ਼ਾਸ ਰਾਜਨੇਤਾਵਾਂ ਦੀ ਮੌਜੂਦਗੀ ਵਿਚ ਇਕ ਨਿੱਜੀ ਸਮਾਰੋਹ ਵਿਚ ਮੰਗਣੀ ਕੀਤੀ ਸੀ।