
ਐਸਸੀ / ਐਸਟੀ ਕਾਨੂੰਨ ਤਹਿਤ ਰਜਿਸਟਰਡ ਮਾਮਲਿਆਂ ਦੀ ਸੁਣਵਾਈ ਕੀਤੀ ਹੈ
ਵਾਲਮੀਕਿ ਸਮਾਜ ਪ੍ਰਤੀ ਅਪਮਾਨਜਨਕ ਟਿਪਣੀ ਕਰਨ ਦੇ ਮਾਮਲੇ 'ਚ ਉੱਚ ਅਦਾਲਤ ਨੇ ਅਦਾਕਾਰ ਸਲਮਾਨ ਖ਼ਾਨ ਦੇ ਖਿਲਾਫ ਮਾਮਲੇ 'ਤੇ ਰੋਕ ਲਗਾ ਦਿਤੀ ਹੈ। ਦਸ ਦਈਏ ਕਿ ਸਲਮਾਨ ਨੇ ਫ਼ਿਲਮ ਟਾਈਗਰ ਜ਼ਿੰਦਾ ਹੈ ਦੇ ਪ੍ਰਮੋਸ਼ਨ ਸਮੇਂ ਵਾਲਮੀਕਿ ਸਮਾਜ ਪ੍ਰਤੀ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਿਸ ਨੂੰ ਵਾਲਮੀਕਿ ਸਮਾਜ ਆਪਣੀ ਬੇਇਜ਼ਤੀ ਸਮਝਦਾ ਹੈ। ਇਸ ਮਾਮਲੇ ਦੀ ਸੁਣਵਾਈ ਮੁਖ ਜੱਜ ਦੀਪਕ ਮਿਸ਼ਰਾ ,ਜੱਜ ਏ ਐਮ ਖਾਨਵਿਲਕਰ ਅਤੇ ਧਨੰਜੈ ਵਾਈ ਚੰਦਰਚੂੜ ਦੀ ਤਿੰਨ ਮੈਂਮਬਰੀ ਖੰਡਪੀਠ ਨੇ ਵਕੀਲ ਏਨ.ਦੇ .ਕੌਲ ਦੇ ਇਸ ਅਨੁਰੋਧ ਉੱਤੇ ਵਿਚਾਰ ਕੀਤਾ ਕਿ ਸਲਮਾਨ ਖਾਨ ਦੇ ਖਿਲਾਫ ਕਾਰਵਾਹੀ ਉੱਤੇ ਰੋਕ ਲਗਾਈ ਜਾਵੇ ।ਜਿਸ ਤੋਂ ਬਾਅਦ ਬੈਂਚ ਨੇ ਸੋਚ ਵਿਚਾਰ ਕਰ ਕੇ ਇਸ ਮਾਮਲੇ ਤੇ ਰੋਕ ਲਗਾ ਦਿਤੀ ਹੈ ਜਿਸ ਦੀ ਸਲਮਾਨ ਖਾਨ ਨੂੰ ਰਾਹਤ ਮਿਲ ਚੁਕੀ ਹੈ। Salman Khanਦਰਅਸਲ, ਬੀਤੇ ਕੁਝ ਮਹੀਨੇ ਪਹਿਲਾਂ ਵਾਲਮੀਕਿ ਸਮਾਜ ਨੇ ਸਲਮਾਨ ਖਾਨ ਦੀ ਇਕ ਟਿੱਪਣੀ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਉਨ੍ਹਾਂ ਖਿਲਾਫ ਵੱਖ ਵੱਖ ਰਾਜਾਂ ਵਿਚ FIR ਦਰਜ ਕਰਾਈ ਸੀ । ਦੱਸ ਦੇਈਏ ਕਿ ਸਲਮਾਨ ਨੇ ਆਪਣੀ ਫਿਲਮ 'ਟਾਈਗਰ ਜ਼ਿੰਦਾ ਹੈ' ਦੇ ਪ੍ਰਮੋਸ਼ਨ ਦੌਰਾਨ ਆਪਣੇ ਡਾਂਸ ਸਟਾਈਲ ਨੂੰ ਕਥਿਤ ਤੌਰ 'ਤੇ ਜਾਤੀਸੂਚਕ ਕਰਾਰ ਦਿਤਾ ਸੀ। ਜਿਸ ਤੋਂ ਬਾਅਦ ਕਈ ਸ਼ਹਿਰਾਂ 'ਚ ਸਲਮਾਨ ਦਾ ਵਿਰੋਧ ਹੋਇਆ ਸੀ ਅਤੇ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਵੀ ਜੱਮ ਕੇ ਵਿਰੋਧ ਕੀਤਾ ਸੀ।
Salman Khan in balconyਇਸ ਬਾਰੇ ਬੋਲਦਿਆਂ ਵਾਲਮੀਕਿ ਸਮਾਜ ਨੇ ਕਿਹਾ ਸੀ ਕਿ ਸਲਮਾਨ ਨੇ ਪਬਲਿਕਲੀ ਗਲਤ ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਸ ਨਾਲ ਸਾਡੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਗੱਲ ਨਾਲ ਗੁੱਸੇ ਹੋਏ ਵਾਲਮੀਕਿ ਸਮਾਜ ਨੇ ਕੇਸ ਦਰਜ ਕਰਾ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸਲਮਾਨ ਨੇ ਜਿਸ ਤਰ੍ਹਾਂ ਦੇ ਸ਼ਬਦ ਦਾ ਇਸਤੇਮਾਲ ਕੀਤਾ ਉਸ ਨੂੰ ਵਾਲਮਿਕ ਸਮਾਜ ਆਪਣੀ ਬੇਇੱਜ਼ਤੀ ਦੇ ਤੌਰ 'ਤੇ ਲੈਂਦੇ ਹਨ। ਫਿਲਹਾਲ ਸਲਮਾਨ ਦੀ ਪਟੀਸ਼ਨ 'ਤੇ ਸੁਣਵਾਈ ਦੀ ਅਗਲੀ ਤਾਰੀਖ 23 ਜੁਲਾਈ ਤੈਅ ਕੀਤੀ ਹੈ ਅਤੇ ਸੂਬਾ ਸਰਕਾਰਾਂ ਦੀ ਪ੍ਰਤੀਕਿਰਿਆ ਦੀ ਮੰਗ ਕੀਤੀ।