ਵਿਰਾਟ ਘਰ ਵਿੱਚ ਨਹੀਂ ਰੱਖਣਗੇ ਇਹ ਚੀਜ਼ਾਂ, ਪਿਤਾ ਬਣਨ ਤੋਂ ਪਹਿਲਾਂ ਲੱਗ ਰਿਹੈ ਡਰ ! 
Published : May 23, 2018, 7:32 pm IST
Updated : May 23, 2018, 7:32 pm IST
SHARE ARTICLE
virat-anushka
virat-anushka

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਦੀ ਵਿਆਹ ਤੋਂ ਬਾਅਦ ਵੀ ਫੈਂਸ ਵਿੱਚ ਚਰਚਾ ਚਲਦੀ ਰਹਿੰਦੀ ਹੈ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਦੀ ਵਿਆਹ ਤੋਂ ਬਾਅਦ ਵੀ ਫੈਂਸ ਵਿੱਚ ਚਰਚਾ ਚਲਦੀ ਰਹਿੰਦੀ ਹੈ। ਬੀਤੇ ਦਿਨੀ ਵਿਰਾਟ ਕੋਹਲੀ ਨੇ ਅਨੁਸ਼ਕਾ ਨੂੰ ਆਫ ਫੀਲਡ ਕੈਪਟਨ ਦੱਸਿਆ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਅਨੁਸ਼ਕਾ ਦੇ ਉਨ੍ਹਾਂ ਦੀ ਲਾਇਫ ਵਿੱਚ ਆਉਣ ਤੋਂ ਬਾਅਦ ਕਿੰਨੇ ਸਕਾਰਾਤਮਕ ਬਦਲਾਵ ਆਏ ਹਨ। ਉਨ੍ਹਾਂ ਨੇ ਇੱਕ ਇੰਟਰਵਿਊ ਵਿਚ ਪਹਿਲੀ ਵਾਰ ਭਵਿੱਖ ਵਿਚ ਆਪਣੀ ਫੈਮਿਲੀ ਪਲਾਨ‍ਿੰਗ ਉੱਤੇ ਚਰਚਾ ਕੀਤੀ। ਆਓ ਜੀ ਜਾਣਦੇ ਹਾਂ ਪਿਤਾ ਬਨਣ ਤੋਂ ਬਾਅਦ ਉਹ ਕੀ ਚੀਜ਼ ਹੈ ਜਿਸ ਨੂੰ ਲੈ ਕੇ ਵਿਰਾਟ ਦੇ ਮਨ ਵਿੱਚ ਡਰ ਹੈ ਤੇ ਜਦੋਂ ਕਦੇ ਉਹ ਪਿਤਾ ਬਣਨਗੇ ਤਾਂ ਘਰ ਵਿਚੋਂ ਕਿਹੜੀਆਂ ਚੀਜਾਂ ਨੂੰ ਹਟਾਉਣਗੇ।

virat-anushkavirat-anushka

ਇੱਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੋਹਲੀ ਨੇ ਦੱਸਿਆ ਕਿ ਅਨੁਸ਼ਕਾ ਕਾਫ਼ੀ ਧਾਰਮਕ ਹੈ। ਉਨ੍ਹਾਂ ਦੇ ਨਾਲ ਰਹਿੰਦੇ ਹੋਏ ਮੈਂ ਆਪਣੇ ਆਪ 'ਚ ਵੀ ਕਈ ਬਦਲਾਅ ਮਹਿਸੂਸ ਕੀਤੇ ਹਨ। ਮੈਂ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤ ਹੋ ਗਿਆ ਹਾਂ। 

virat-anushkavirat-anushka

ਵਿਰਾਟ ਨੇ ਕਿਹਾ, ਮੈਂ ਜਾਣਦਾ ਹਾਂ ਕਿ ਅੱਜ ਮੈਂ ਜਿਥੇ ਹਾਂ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਹਮੇਸ਼ਾ ਮੇਰੇ ਨਾਲ ਨਹੀਂ ਰਹਿਣਗੀਆਂ। ਮੇਰਾ ਪਰਵਾਰ ਹਮੇਸ਼ਾ ਮੇਰੇ ਸਮੇਂ ਦਾ ਹੱਕਦਾਰ ਹੈ। 

virat-anushkavirat-anushka

ਵਿਰਾਟ ਨੇ ਕਿਹਾ, ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਜਦੋਂ ਮੇਰੇ ਬੱਚੇ ਵੱਡੇ ਹੋਣ ਤਾਂ ਮੈਂ ਕਈ ਚੀਜ਼ਾਂ ਬਦਲ ਦੇਵਾਂ। ਮੈਂ ਨਹੀਂ ਚਾਹੁੰਦਾ ਜਦੋਂ ਮੇਰੇ ਬੱਚੇ ਵੱਡੇ ਹੋਣ ਤਾਂ ਮੇਰੇ ਘਰ ਵਿੱਚ ਮੇਰੀ ਉਪਲਬਧ‍ੀਆਂ ਨਾਲ ਜੁੜੀ ਕਿਸੇ ਵੀ ਚੀਜ਼ ਨੂੰ ਨਾ ਰੱਖਾਂ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮਿਲੀਆਂ ਹੁਣ ਤੱਕ ਦੀਆਂ ਕੋਈ ਵੀ ਟਰਾਫੀਆਂ ਉਸ ਵੇਲੇ ਮੇਰੇ ਘਰ ਵਿੱਚ ਮੌਜੂਦ ਰਹਿਣ। ਅਜਿਹੀਆਂ  ਸਾਰੀਆਂ ਚੀਜ਼ਾਂ ਘਰ ਤੋਂ ਹਟਾ ਦੇਵਾਂਗਾ ਜੋ ਮੇਰੇ ਕਰੀਅਰ ਨੂੰ ਦਿਖਾਉਣ।  

virat-anushkavirat-anushka

ਕੋਹਲੀ ਨੇ ਹਾਲ ਹੀ ਵਿੱਚ ਅਨੁਸ਼ਕਾ ਦੇ ਕ੍ਰਿਕਟ 'ਚ ਰੁਚੀ ਨੂੰ ਲੈ ਕੇ ਖੁਸ਼ੀ ਵੀ ਜ਼ਾਹ‍ਿਰ ਕੀਤੀ ਸੀ। ਵਿਰਾਟ ਨੇ ਕਿਹਾ ਸੀ- ਉਹ ਦੇਸ਼ ਵਿੱਚ ਹੋਣ ਜਾਂ ਫਿਰ ਬਾਹਰ ਮੈਚ ਜਰੂਰ ਵੇਖਦੀ ਹੈ। ਅਨੁਸ਼ਕਾ ਮੈਦਾਨ ਵਿੱਚ ਖਿਡਾਰੀਆਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਮਝਦੀ ਹੈ। 

virat-anushkavirat-anushka

ਇੰਟਰਵਿਊ ਵਿੱਚ ਵਿਰਾਟ ਤੋਂ ਜਦੋਂ ਪੁੱਛਿਆ ਗਿਆ ਕਿ ਆਫ ਫੀਲਡ ਕੈਪਟਨ ਕੌਣ ਹੈ ਤਾਂ ਥੋੜ੍ਹੀ ਦੇਰ ਚੁਪ ਰਹਿਣ ਤੋਂ ਬਾਅਦ ਵਿਰਾਟ ਨੇ ਕਿਹਾ ਸੀ - ਅਨੁਸ਼ਕਾ। ਉਹ ਹਮੇਸ਼ਾ ਸਕਾਰਾਤਮਕ ਸੋਚਦੀ ਹੈ। ਉਨ੍ਹਾਂ ਦੇ ਲਏ ਫੈਸਲੇ ਬਹੁਤ ਠੀਕ ਹੁੰਦੇ ਹਨ। ਇਸ ਲਈ ਆਫ ਫੀਲਡ ਉਹੀ ਮੇਰੀ ਕੈਪਟਨ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement