ਆਰਟੀਕਲ 15 ਦਾ ਵਿਰੋਧ ਕਰਨ ਵਾਲੇ ਬ੍ਰਾਹਮਣ ਸਮਾਂ ਖ਼ਰਾਬ ਕਰ ਰਹੇ ਹਨ : ਆਯੁਸ਼ਮਾਨ
Published : Jun 23, 2019, 4:25 pm IST
Updated : Jun 23, 2019, 6:03 pm IST
SHARE ARTICLE
Ayushman khurana article 15 nothing to worry for brahmin groups
Ayushman khurana article 15 nothing to worry for brahmin groups

ਜਾਤੀ ਵਿਵਸਥਾ ਨਾਲ ਜੁੜੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ ਆਰਟੀਕਲ 15

ਨਵੀਂ ਦਿੱਲੀ: ਆਯੁਸ਼ਮਾਨ ਖੁਰਾਨਾ ਦੀ ਆਉਣ ਵਾਲੀ ਫ਼ਿਲਮ ਆਰਟੀਕਲ 15 ’ਤੇ ਵਿਵਾਦ ਮਚਿਆ ਹੋਇਆ ਹੈ। ਜਾਤੀ ’ਤੇ ਆਧਾਰਿਤ ਇਸ ਫ਼ਿਲਮ ਦਾ ਕੁਝ ਬਰਾਹਮਣ ਸਮੂਹ ਵਿਰੋਧ ਕਰ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਫ਼ਿਲਮ ਦੇ ਜ਼ਰੀਏ ਬਰਾਹਮਣਾਂ ਵਿਰੁਧ ਗ਼ਲਤ ਗੱਲਾਂ ਫ਼ੈਲਾਈਆਂ ਜਾ ਰਹੀਆਂ ਹਨ। ਆਯੁਸ਼ਮਾਨ ਖੁਰਾਨਾ ਨੇ ਵਿਰੋਧ ਕਰਨ ਵਾਲੇ ਸਮੂਹਾਂ ਨੂੰ ਕਿਹਾ ਕਿ ਉਹ ਅਪਣਾ ਵਕਤ ਖ਼ਰਾਬ ਕਰ ਰਹੇ ਹਨ। ਉਹਨਾਂ ਨੂੰ ਸਹੀ ਗ਼ਲਤ ਲਈ ਫ਼ਿਲਮ ਦੇਖਣੀ ਚਾਹੀਦੀ ਹੈ।

Ayushman Ayushman Khurana 

ਫ਼ਿਲਮ ਨੂੰ ਸੈਂਸਰ ਬੋਰਡ ਮਨਜੂਰ ਕਰ ਚੁੱਕਿਆ ਹੈ। ਉਹ ਹਮੇਸ਼ਾ ਤੋਂ ਸਮਾਜਿਕ ਤੌਰ ’ਤੇ ਪ੍ਰੰਸਾਗਿਕ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੇ ਸਨ। ਅੰਧਾਧੁਨ ਅਤੇ ਬਧਾਈ ਹੋ ਵਰਗੀਆਂ ਫ਼ਿਲਮਾਂ ਹਿੱਟ ਹੋਣ ਤੋਂ ਬਾਅਦ ਉਹਨਾਂ ਵਿਚ ਆਰਟੀਕਲ 15 ਵਰਗੀਆਂ ਫ਼ਿਲਮਾਂ ਕਰਨ ਦਾ ਹੌਂਸਲਾ ਆਇਆ ਹੈ। ਜਾਤੀ ਵਿਵਸਥਾ ਤੇ ਟਿੱਪਣੀ ਕਰਦੇ ਹੋਏ ਆਯੁਸ਼ਮਾਨ ਖੁਰਾਨਾ ਨੇ ਕਿਹਾ ਕਿ ਇਕ ਵਿਅਕਤੀ ਦੇ ਤੌਰ ’ਤੇ ਜਾਤੀਵਾਦ ਭੇਦਭਾਵ ਨੇ ਉਸ ਨੂੰ ਹਮੇਸ਼ਾ ਆਪਣੇ ਵੱਲ ਖਿਚਿਆ ਹੈ।

Article 15 Article 15

ਪਿੰਡਾਂ ਵਿਚ ਅੱਜ ਵੀ ਭੇਦਭਾਵ ਕੀਤਾ ਜਾਂਦਾ ਹੈ। ਦੂਜੀਆਂ ਜਾਤੀਆਂ ਵਿਚ ਵਿਆਹ ਨੂੰ ਲੈ ਕੇ ਲੜਾਈ ਝਗੜੇ ਹੋ ਜਾਂਦੇ ਹਨ। ਫ਼ਿਲਮ ਵਿਚ ਜਿੰਨੀ ਹੋ ਸਕੇ ਉੰਨੀ ਹੀ ਸਚੱਈ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਖੁਰਾਨਾ ਨੇ ਇਸ ਫ਼ਿਲਮ ਵਿਚ ਇਕ ਪੁਲਿਸ ਵਾਲੇ ਦੀ ਭੂਮਿਕਾ ਨਿਭਾਈ ਹੈ ਜੋ ਕਿ ਇਕ ਔਰਤ ਦੇ ਬਲਾਤਕਾਰ ਤੇ ਹੱਤਿਆ ਦੀ ਜਾਂਚ ਕਰਦਾ ਹੈ। ਆਯੁਸ਼ਮਾਨ ਖੁਰਾਨਾ ਨੇ ਦਸਿਆ ਕਿ ਜਾਤੀ ਵਿਵਸਥਾ ’ਤੇ ਬਿਹਤਰ ਸਮਝ ਬਣਾਉਣ ਲਈ ਉਹਨਾਂ ਨੇ ਓਮਪ੍ਰਕਾਸ਼ ਵਾਲਮੀਕੀ ਦੀ ਕਿਤਾਬ ਪੜੀ।

ਆਯੁਸ਼ਮਾਨ ਨੇ ਅੱਗੇ ਦਸਿਆ ਕਿ ਇਸ ਤੋਂ ਇਲਾਵਾ ਦਿੱਲੀ ਅਤੇ ਯੂਪੀ ਵਿਚ ਕਈ ਸੀਨੀਅਰ ਪੁਲਿਸ ਅਫ਼ਸਰ ਨਾਲ ਮੁਲਾਕਾਤ ਕੀਤੀ। ਉਸ ਨੇ ਪੁਲਿਸ ਦੀ ਪ੍ਰਤੀਕਿਰਿਆ ਸਮਝਣ ਦੀ ਕੋਸ਼ਿਸ਼ ਕੀਤੀ ਫ਼ਿਲਮ ਵਿਚ ਆਯੁਸ਼ਮਾਨ ਖੁਰਾਨਾ ਤੋਂ ਇਲਾਵਾ ਸਯਾਨੀ ਗੁਪਤਾ, ਕੁਮੁਦ ਮਿਸ਼ਰਾ, ਮਨੋਜ ਪਹਵਾ ਅਤੇ ਮੁਹੰਮਦ ਜੀਸ਼ਾਨ ਅਯੂਬ ਨੇ ਕੰਮ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement