
ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦਾ ਜਸ਼ਨ ਹੁਣ ਤੱਕ ਖਤਮ...
ਨਵੀਂ ਦਿੱਲੀ : ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦਾ ਜਸ਼ਨ ਹੁਣ ਤੱਕ ਖਤਮ ਨਹੀਂ ਹੋਇਆ ਹੈ। ਅੰਮ੍ਰਿਤਸਰ ਅਤੇ ਮੁੰਬਈ ਤੋਂ ਬਾਅਦ ਹੁਣ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਫਰਵਰੀ ਵਿਚ ਇਕ ਹੋਰ ਰਿਸੈਪਸ਼ਨ ਹੋਸਟ ਕਰਨ ਜਾ ਰਹੇ ਹਨ। ਇਹ ਰਿਸੈਪਸ਼ਨ ਦਿੱਲੀ ਵਿਚ ਹੋਣ ਵਾਲੀ ਹੈ। ਰਿਪੋਰਟਸ ਦੀ ਮੰਨੀਏ ਤਾਂ ਇਸ ਰਿਸੈਪਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਕਪਿਲ ਨੇ 14 ਦਸੰਬਰ ਨੂੰ ਰਿਸ਼ਤੇਦਾਰਾਂ ਲਈ ਅੰਮ੍ਰਿਤਸਰ ਵਿਚ ਅਤੇ ਫਿਰ 24 ਦਸੰਬਰ ਨੂੰ ਮੁੰਬਈ ਵਿਚ ਰਿਸੈਪਸ਼ਨ ਦਿਤਾ ਸੀ।
Kapil Sharma Wedding
ਮੁੰਬਈ ਵਾਲੀ ਪਾਰਟੀ ਵਿਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਸਮੇਤ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹੋਈਆਂ ਸਨ। ਹੁਣ ਤੀਜੀ ਪਾਰਟੀ ਦਿੱਲੀ ਵਿਚ ਹੋਣ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਕਪਿਲ ਸ਼ਰਮਾ ਦੀ ਦਿੱਲੀ ਵਿਚ ਹੋਣ ਵਾਲੀ ਪਾਰਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੱਡੇ ਨੇਤਾ ਆਉਣ ਵਾਲੇ ਹਨ। ਕਪਿਲ ਸ਼ਰਮਾ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸੰਬੰਧ ਮੰਨੇ ਜਾਂਦੇ ਹਨ ਤਾਂ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਜੋੜੀ ਨੂੰ ਮੁਬਾਰਕਾਂ ਦੇਣ ਜਰੂਰ ਜਾਣਗੇ। ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਤੋਂ ਪਹਿਲਾਂ ਦੀਪਿਕਾ ਪਾਦੁਕੋਣ - ਰਣਵੀਰ ਸਿੰਘ ਅਤੇ ਨਿਕ ਜੋਨਸ - ਪ੍ਰਿਅੰਕਾ ਚੋਪੜਾ ਵੀ ਤਿੰਨ ਪਾਰਟੀਆਂ ਹੋਸਟ ਕਰ ਚੁੱਕੇ ਹਨ।
Kapil Sharma and Ginni Chatrath
ਕਪਿਲ ਸ਼ਰਮਾ ਅਤੇ ਗਿੰਨੀ ਚਤਰਥ 12 ਦਸੰਬਰ ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਵਿਆਹ ਦੋ ਰੀਤੀ - ਰਿਵਾਜਾਂ ਨਾਲ ਹੋਇਆ ਸੀ। 12 ਦਸੰਬਰ ਨੂੰ ਵਿਆਹ ਹਿੰਦੂ ਰੀਤੀ - ਰਿਵਾਜਾਂ ਨਾਲ ਅਤੇ 13 ਦਸੰਬਰ ਨੂੰ ਸਿੱਖ ਰੀਤੀ - ਰਿਵਾਜਾਂ ਨਾਲ ਹੋਇਆ ਸੀ। ਵਿਆਹ ਗਿੰਨੀ ਦੇ ਹੋਮਟਾਊਨ ਜਲੰਧਰ ਵਿਚ ਹੋਇਆ ਸੀ। ਵਿਆਹ ਤੋਂ ਬਾਅਦ ਕਪਿਲ ਨੇ ਅੰਮ੍ਰਿਤਸਰ ਵਿਚ ਰਿਸ਼ਤੇਦਾਰਾਂ ਲਈ ਪਾਰਟੀ ਵੀ ਕੀਤੀ ਸੀ। ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦਾ ਸ਼ੋਅ ਟੀਆਰਪੀ ਵਿਚ ਸਭ ਤੋਂ ਉਪਰ ਚੱਲ ਰਿਹਾ ਹੈ। ਇਹ ਸ਼ੋਅ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਸ਼ੋਅ ਨੂੰ ਸਲਮਾਨ ਖ਼ਾਨ ਪ੍ਰੋਡਿਊਸ ਕਰ ਰਹੇ ਹਨ।