
ਸੰਨੀ ਹਿੰਦੁਸਤਾਨੀ ਬਣਿਆ ਇੰਡੀਅਨ ਆਈਡਲ ਸੀਜ਼ਨ 11 ਦਾ ਜੇਤੂ
ਮੁੰਬਈ- ਕਦੇ ਸੜਕ ਕਿਨਾਰੇ ਜੁੱਤੀਆਂ ਪਾਲਿਸ਼ ਕਰਨ ਵਾਲਾ ਸੰਨੀ ਹਿੰਦੁਸਤਾਨੀ ਅੱਜ ਇੰਡੀਅਨ ਆਈਡਲ ਸੀਜ਼ਨ 11 ਦਾ ਜੇਤੂ ਬਣ ਗਿਆ ਹੈ। ਸੰਨੀ ਨੇ ਸ਼ੋਅ ਦੀ ਸ਼ੁਰੂਆਤ ਵਿਚ ਦੱਸਿਆ ਸੀ ਕਿ ਉਸ ਦਾ ਪਰਿਵਾਰ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਜਿਸ ਕਾਰਨ ਉਹ ਜੁੱਤੀਆਂ ਪਾਲਿਸ਼ ਦਾ ਕੰਮ ਕਰਦਾ ਹੈ। ਸੰਨੀ ਹਿੰਦੁਸਤਾਨੀ ਨੇ ਦੱਸਿਆ ਸੀ ਕਿ ਉਸਦੀ ਮਾਂ ਘਰਾਂ ਵਿਚ ਕੰਮ ਕਰਦੀ ਹੈ, ਤਾਂ ਜੋ ਉਸਦਾ ਘਰ ਚੱਲ ਸਕੇ। ਸੰਨੀ ਦੇ ਸੰਘਰਸ਼ ਦੀ ਕਹਾਣੀ ਸੁਣ ਕੇ ਸਾਰੇ ਜੱਜ ਭਾਵੁਕ ਹੋ ਗਏ ਸੀ।
File
ਸੰਨੀ ਅਸਲ ਵਿੱਚ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ। ਸੰਨੀ ਨੇ ਆਪਣੀ ਪਹਿਲੀ ਮੌਜੂਦਗੀ ਤੋਂ ਜੱਜਾਂ ਨੂੰ ਪ੍ਰਭਾਵਤ ਕੀਤਾ ਸੀ। ਸ਼ੋਅ ਦੇ ਜੱਜ ਵਿਸ਼ਾਲ ਨੇ ਸੰਨੀ ਹਿੰਦੁਸਤਾਨੀ ਦੀ ਤੁਲਨਾ ਨੁਸਰਤ ਫਤਿਹ ਅਲੀ ਖਾਨ ਨਾਲ ਕੀਤੀ ਸੀ। ਸ਼ੋਅ ਵਿੱਚ ਆਪਣੀ ਸ਼ੁਰੂਆਤ ਨੂੰ ਯਾਦ ਕਰਦਿਆਂ ਸੰਨੀ ਨੇ ਦੱਸਿਆ ਸੀ ਕਿ ਜਦੋਂ ਉਹ ਇੰਡੀਅਨ ਆਈਡਲ ਦੇ ਆਡੀਸ਼ਨ ਲਈ ਆਇਆ ਸੀ ਤਾਂ ਉਹ ਕਿੰਨਾ ਡਰਿਆ ਹੋਇਆ ਸੀ ਅਤੇ ਘਬਰਾ ਗਿਆ ਸੀ। ਹੁਣ ਆਪਣੀ ਆਵਾਜ਼ ਕਾਰਨ ਸੰਨੀ ਨੇ ਇੰਡੀਅਨ ਆਈਡਲ ਉੱਤੇ ਆਪਣੀ ਯਾਤਰਾ ਦੌਰਾਨ ਕੰਗਨਾ ਰਣੌਤ ਦੀ ਫਿਲਮ ਪੰਗਾ ਲਈ ਇੱਕ ਗਾਣਾ ਗਾਇਆ ਹੈ।
File
ਉਸ ਨੇ ਸ਼ੰਕਰ ਮਹਾਦੇਵਨ ਦੇ ਨਾਲ ਇਕ ਗਾਣਾ ਗਾਇਆ ਜਿਸ ਨੂੰ ਜਾਵੇਦ ਅਖਤਰ ਨੇ ਲਿਖਿਆ ਸੀ। ਸ਼ੰਕਰ ਮਹਾਦੇਵਨ ਦੱਸਦਾ ਹੈ ਕਿ ਕਿਵੇਂ ਉਸ ਨੇ ਸੰਨੀ ਦੀ ਕਲਿੱਪ ਸੁਣਨ ਤੋਂ ਬਾਅਦ ਹੀ ਸੰਨੀ ਨਾਲ ਗਾਉਣ ਦਾ ਫੈਸਲਾ ਕੀਤਾ। ਸੰਨੀ ਨੇ ਸਫ਼ਰ ਦੇ ਆਪਣੇ ਤਜ਼ਰਬਿਆਂ ਨੂੰ ਯਾਦ ਕਰਦਿਆਂ ਹੋਏ ਕਿਹਾ ਕਿ ਸ਼ੋਅ ‘ਤੇ ਆਉਣ ਵਾਲਾ ਹਰ ਮਹਿਮਾਨ ਉਸ ਨੂੰ ਕੁਝ ਨਾ ਕੁਝ ਤੋਹਫਾ ਦਿੰਦੇ ਸੀ। ਉਸਨੇ ਦੱਸਿਆ ਕਿ ਉਸਦੇ ਲਈ ਸਭ ਤੋਂ ਯਾਦਗਾਰੀ ਪਲ ਉਹ ਸੀ ਜਦੋਂ ਉਸਦੀ ਮਾਂ ਸਟੇਜ ‘ਤੇ ਆਈ ਅਤੇ ਉਸ ਨੂੰ ਗਲ ਨਾਲ ਲਾ ਲਿਆ ਸੀ।
File
ਸੰਨੀ ਨੇ ਦੱਸਿਆ ਸੀ ਕਿ ਇੰਡੀਅਨ ਆਈਡਲ ਦੁਆਰਾ ਦਿੱਤੇ ਗਏ ਨਾਮ ਕਰਕੇ ਅੱਜ ਉਸ ਨੂੰ ਪੂਰੀ ਦੁਨੀਆ ਜਾਣਦੀ ਹੈ। ਸੰਨੀ ਹਿੰਦੁਸਤਾਨ ਨੇ ਆਪਣੀ ਜੱਦੋਜਹਿਦ ਦਾ ਪੂਰਾ ਸਿਹਰਾ ਆਪਣੀ ਮਾਂ ਨੂੰ ਦਿੱਤਾ। ਉਸ ਨੇ ਕਿਹਾ ਸੀ ਕਿ ਅੰਤ ਤਕ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ। ਅਤੇ ਅੰਤ ਵਿਚ ਉਹ ਟਰਾਫੀ ਲੈ ਕੇ ਵਾਪਸ ਗਿਆ ਹੈ। ਇੰਡੀਅਨ ਆਈਡਲ ਦੇ ਇਸ ਸੀਜ਼ਨ ਵਿਚ ਲੰਬਾ ਸਫਰ ਰਹਿਣ ਵਾਲੇ ਕਲਾਕਾਰਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਦੇ ਮਾਪੇ ਵੀ ਆਏ ਹੋਏ ਸੀ।
File
ਜਿਵੇਂ ਹੀ ਸੰਨੀ ਹਿੰਦੁਸਤਾਨੀ ਦੇ ਨਾਮ ਦੀ ਘੋਸ਼ਣਾ ਕੀਤੀ ਗਈ ਤਾਂ ਪੂਰਾ ਪਰਿਵਾਰ ਭਾਵੁਕ ਹੋ ਗਿਆ। ਸੰਨੀ ਹਿੰਦੁਸਤਾਨੀ ਨੂੰ ਇੰਡੀਅਨ ਆਈਡਲ 11 ਟਰਾਫੀ ਦੇ ਨਾਲ 25 ਲੱਖ ਰੁਪਏ ਦਾ ਇਨਾਮ ਮਿਲਿਆ। ਉਨ੍ਹਾਂ ਤੋਂ ਬਾਅਦ ਪਹਿਲੇ ਅਤੇ ਦੂਜੇ ਉਪ ਜੇਤੂਆਂ ਨੂੰ 5-5 ਲੱਖ ਰੁਪਏ ਦਿੱਤੇ ਗਏ। ਪਹਿਲਾ ਰਨਰ-ਅਪ ਰੋਹਿਤ ਰਾਉਤ ਸੀ।