
ਇੰਡੀਅਨ ਆਈਡਲ 11 ਸ਼ੁਰੂਆਤ 'ਚ ਹੀ ਚਰਚਾ ਬਣਿਆ ਹੋਇਆ ਹੈ ਅਤੇ ਇੰਡੀਅਨ ਆਈਡਲ ਨੂੰ ਔਡੀਅੰਸ ਖੂਬ...
ਮੁੰਬਈ: ਇੰਡੀਅਨ ਆਈਡਲ 11 ਸ਼ੁਰੂਆਤ 'ਚ ਹੀ ਚਰਚਾ ਬਣਿਆ ਹੋਇਆ ਹੈ ਅਤੇ ਇੰਡੀਅਨ ਆਈਡਲ ਨੂੰ ਔਡੀਅੰਸ ਖੂਬ ਪਸੰਦ ਕਰਦੀ ਹੈ। ਇਸ ਸ਼ੋਅ ਤੋਂ ਕਈਆਂ ਨੂੰ ਆਪਣੀ ਵੱਖਰੀ ਪਛਾਣ ਮਿਲੀ ਹੈ। ਬੀਤੇ ਦਿਨੀਂ ਕੰਟੈਸਟੈਂਟ ਨੇ ਜ਼ਬਰਦਸਤੀ ਜੱਜ ਨੇਹਾ ਕੱਕੜ ਨੂੰ 'ਕਿਸ' ਕਰ ਦਿੱਤੀ ਸੀ। ਇਸਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋਈ। ਹੁਣ ਸ਼ੋਅ ਦੇ ਹੋਸਟ ਅਤੇ ਸਿੰਗਰ ਆਦਿਤਿਅ ਨਰਾਇਣ ਨੇ ਇਸ ਕਿੱਸੇ 'ਤੇ ਰਿਐਕਟ ਕੀਤਾ ਹੈ।
Neha Kakkar
ਜਦੋਂ ਆਦਿਤਿਅ ਤੋਂ ਪੁੱਛਿਆ ਗਿਆ ਕਿ ਸੋਸ਼ਲ ਮੀਡੀਆ 'ਤੇ ਇਹ ਚਰਚਾ ਹੈ ਕਿ ਇਹ ਸਭ ਟੀਆਰਪੀ ਰੇਟਿੰਗ ਲਈ ਕੀਤਾ ਗਿਆ ? ਤਾਂ ਇਹ ਸੁਣਕੇ ਆਦਿਤਿਅ ਹੱਸਣ ਲੱਗੇ।ਆਦਿਤਿਅ ਨੇ ਕਿਹਾ- ਜਦੋਂ ਤੁਸੀ ਟੀਵੀ 'ਤੇ ਹੁੰਦੇ ਹੋ ਅਤੇ ਇਸ ਤਰ੍ਹਾਂ ਦਾ ਕੁੱਝ ਹੁੰਦਾ ਹੈ ਜੋ ਰੇਗੂਲਰ ਨਹੀਂ ਹੈ, ਤਾਂ ਲੋਕ ਇਸਨੂੰ ਟੀਆਰਪੀ ਲਈ ਡਰਾਮਾ ਦੱਸਦੇ ਹਨ। ਮੈਂ ਸ਼ੋਅ ਦਾ ਇੱਕ ਕਰਮਚਾਰੀ ਹਾਂ, ਮੈਂ ਸ਼ੋਅ 'ਚ ਜੋ ਮੇਰੇ ਹੱਥ ਵਿੱਚ ਹੁੰਦਾ ਹੈ ਉਹੀ ਕਰਦਾ ਹਾਂ।
Neha Kakkar
ਦੱਸ ਦਈਏ ਕਿ ਹਾਲ ਹੀ ‘ਚ ਸੋਨੀ ਟੀਵੀ ਵੱਲੋਂ ਸ਼ੋਅ ਦਾ ਇੱਕ ਪ੍ਰਮੋਸ਼ਨਲ ਸ਼ਟੇਜ ਕੀਤਾ ਗਿਆ ਹੈ। ਇਸ ‘ਚ ਸ਼ੋਅ ‘ਚ ਹਿੱਸਾ ਲੈਣ ਆਏ ਕਈ ਕੰਟੈਸਟੈਂਟ ਨਜ਼ਰ ਆ ਰਹੇ ਹਨ। ਇਸੇ ਦੌਰਾਨ ਇੱਕ ਅਜਿਹਾ ਕੰਟੈਸਟੈਂਟ ਸ਼ੋਅ ‘ਚ ਆਉਂਦਾ ਹੈ ਜੋ ਸ਼ੋਅ ਦੀ ਜੱਜ ਨੇਹਾ ਕੱਕੜ ਲਈ ਕਾਫੀ ਤੋਹਫੇ ਲੈ ਕੇ ਆਉਂਦਾ ਹੈ।
Neha Kakkar
ਇਸ ਦੌਰਾਨ ਨੇਹਾ ਉਸ ਨੂੰ ਮਿਲਣ ਸਟੇਜ ‘ਤੇ ਜਾਂਦੀ ਹੈ ਤੇ ਉਹ ਨੇਹਾ ਨੂੰ ਸਾਰੇ ਤੋਹਫੇ ਦਿੰਦਾ ਹੈ। ਉਸ ਨੂੰ ਗੱਲ ਨਾਲ ਲਾਉਂਦਾ ਹੈ। ਨੇਹਾ ਵੀ ਉਸ ਨੂੰ ਗੱਲ ਲਾਉਂਦੀ ਹੈ। ਇਸੇ ਦੌਰਾਨ ਉਹ ਅਚਾਨਕ ਨੇਹਾ ਨੂੰ ਜਬਰਨ ਕਿੱਸ ਕਰ ਲੈਂਦਾ ਹੈ। ਇਹ ਵੇਖ ਕੇ ਸ਼ੋਅ ਦੇ ਹੋਸਟ ਆਦਿੱਤੀਆ ਨਾਰਾਇਣ ਤੇ ਸਾਰੇ ਜੱਜ ਹੈਰਾਨ ਹੋ ਜਾਂਦੇ ਹਨ।
Neha kakkar
ਨੇਹਾ ਨੂੰ ਕੀਤੀ ਇਸ ਕਿੱਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ‘ਚ ਨੇਹਾ ਦੇ ਫੈਨਸ ਦੇ ਕਾਫੀ ਕੁਮੈਂਟ ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਆ ਰਹੇ ਹਨ। ਇਸ ਦੇ ਨਾਲ ਹੀ ਨੇਹਾ ਦੇ ਫੈਨਸ ਨੇ ਉਸ ਨੂੰ ਅੱਗੇ ਤੋਂ ਥੋੜ੍ਹਾ ਅਲਰਟ ਰਹਿਣ ਦੀ ਨਸੀਹਤ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।