ਭਾਰਤ ਨੇ ਸੀਨੀਅਰ ਪਧਰ ’ਤੇ ਮਹਿਲਾ ਸਕੀਟ ’ਚ ਪਹਿਲੀ ਵਾਰ ਜਿੱਤੇ ਦੋ ਤਮਗ਼ੇ
ਅਲਮਾਟੀ: ਗਨੀਮਤ ਸੇਖੋਂ ਦੇ ਚਾਂਦੀ ਅਤੇ ਦਰਸ਼ਨਾ ਰਾਠੌੜ ਦੇ ਕਾਂਸੀ ਦੇ ਤਮਗ਼ੇ ਨਾਲ ਭਾਰਤ ਨੇ ਮੰਗਲਵਾਰ ਨੂੰ ਇਥੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿਚ ਸੀਨੀਅਰ ਪਧਰ ’ਤੇ ਮਹਿਲਾ ਸਕੀਟ ਵਿਚ ਪਹਿਲੀ ਵਾਰ ਦੋ ਤਮਗ਼ੇ ਜਿੱਤੇ।
ਇਹ ਵੀ ਪੜ੍ਹੋ: ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਸਿੱਖ ਪ੍ਰਵਾਰ ਦੀ ਧੀ ਨੇ ਹਾਸਲ ਕੀਤਾ 11ਵਾਂ ਰੈਂਕ
ਕਜ਼ਾਕਿਸਤਾਨ ਦੇ ਸਥਾਨਕ ਦਾਅਵੇਦਾਰ ਏਸੇਮ ਓਰਿਨਬੇ ਨੇ ਸ਼ੂਟ ਆਫ ਵਿਚ ਗਨੀਮਤ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਗਨੀਮਤ ਅਤੇ ਓਰਿਨਬੇ ਨੇ 60 ਸ਼ਾਟ ਦੇ ਫਾਈਨਲ ਵਿਚ 50-50-50 ਗੋਲ ਕੀਤੇ। ਸ਼ੂਟਆਊਟ ਵਿਚ ਗਨੀਮਤ ਦੋ ਨਿਸ਼ਾਨਿਆਂ ਵਿਚੋਂ ਇਕ ’ਚ ਖੁੰਝ ਗਈ। ਗਨੀਮਤ ਦਾ ਇਹ ਦੂਸਰਾ ਵਿਅਕਤੀਗਤ ਵਿਸ਼ਵ ਕੱਪ ਤਮਗ਼ਾ ਸੀ ਜਦਕਿ ਦਰਸ਼ਨਾ ਨੇ ਸੀਨੀਅਰ ਪਧਰ 'ਤੇ ਅਪਣੇ ਪਹਿਲੇ ਫਾਈਨਲ ਵਿਚ ਹੀ ਤਮਗ਼ਾ ਪੱਕਾ
ਇਹ ਵੀ ਪੜ੍ਹੋ: 9 ਸਾਲਾ ਹਰਵੀਰ ਸਿੰਘ ਨੇ ‘ਇਨਫ਼ਲੂਐਂਸਰ ਬੁੱਕ ਆਫ ਦਿ ਵਰਲਡ ਰਿਕਾਰਡ’ ’ਚ ਦਰਜ ਕਰਵਾਇਆ ਨਾਂਅ
ਇਸ ਤੋਂ ਪਹਿਲਾਂ ਮੁਕਾਬਲੇ ਦੇ ਦੂਜੇ ਦਿਨ ਦਰਸ਼ਨਾ ਨੇ 120 ਦੇ ਸਕੋਰ ਦੇ ਨਾਲ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰ ਕੇ ਦੂਜੇ ਸਥਾਨ ਦੇ ਨਾਲ ਛੇ ਔਰਤਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਗਨੀਮਤ 117 ਦੇ ਸਕੋਰ ਨਾਲ ਚੌਥੇ ਸਥਾਨ 'ਤੇ ਰਹੀ।