
ਸਲਮਾਨ ਖ਼ਾਨ ਦੇ ਫੈਂਸ ਉਨ੍ਹਾਂ ਦੀ ਆਉਣ ਵਾਲੀ ਫਿਲਮ ਭਾਰਤ ਦਾ ਬੜੀ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਹਜੇ ਇਸ ਫਿਲਮ ਦੇ ਰਿਲੀਜ਼ ਹੋਣ ਵਿਚ ਤਾਂ ਕਾਫ਼ੀ ਵਕਤ...
ਮੁੰਬਈ : ਸਲਮਾਨ ਖ਼ਾਨ ਦੇ ਫੈਂਸ ਉਨ੍ਹਾਂ ਦੀ ਆਉਣ ਵਾਲੀ ਫਿਲਮ ਭਾਰਤ ਦਾ ਬੜੀ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਹਜੇ ਇਸ ਫਿਲਮ ਦੇ ਰਿਲੀਜ਼ ਹੋਣ ਵਿਚ ਤਾਂ ਕਾਫ਼ੀ ਵਕਤ ਹੈ, ਇਸ ਲਈ ਇਸਦਾ ਟੀਜ਼ਰ ਰਿਲੀਜ਼ ਕਰ ਦਿਤਾ ਗਿਆ ਹੈ। ਟੀਜ਼ਰ ਨੂੰ ਵੇਖਕੇ ਲੱਗਦਾ ਹੈ ਕਿ ਸਹੀ ਵਿਚ ਇਸ ਫਿਲਮ ਦਾ ਇੰਤਜਾਰ ਫੈਂਸ ਲਈ ਸਫਲ ਸਾਬਤ ਹੋਣ ਵਾਲਾ ਹੈ।
ਟੀਜ਼ਰ ਦੀ ਸ਼ੁਰੂਆਤ ਸਲਮਾਨ ਦੇ ਵਾਇਸ ਓਵਰ ਨਾਲ ਹੁੰਦੀ ਹੈ, ਜਿਸ ਵਿਚ ਉਹ ਕਹਿੰਦੇ ਹਨ, ਅਕਸਰ ਲੋਕ ਮੇਰੇ ਤੋਂ ਪੁੱਛਦੇ ਹਨ ਕਿ ਮੇਰਾ ਸਰਨੇਮ ਕੀ ਹੈ, ਜਾਤੀ ਕੀ ਹੈ, ਧਰਮ ਕੀ ਹੈ ਅਤੇ ਮੈਂ ਉਨ੍ਹਾਂ ਨੂੰ ਹੱਸ ਕੇ ਕਹਿੰਦਾ ਹਾਂ ਕਿ ਇਸ ਦੇਸ਼ ਦੇ ਨਾਮ ਉਤੇ ਬਾਬੂਜੀ ਨੇ ਮੇਰਾ ਨਾਮ ਭਾਰਤ ਰੱਖਿਆ। ਹੁਣ ਇਨ੍ਹੇ ਵੱਡੇ ਨਾਮ ਦੇ ਅੱਗੇ ਜਾਤੀ, ਧਰਮ ਜਾਂ ਸਰਨੇਮ ਲਗਾਕੇ ਨਾ ਤਾਂ ਅਪਣਾ ਅਤੇ ਨਾ ਹੀ ਇਸ ਦੇਸ਼ ਦਾ ਮਾਨ ਘੱਟ ਕਰ ਸਕਦਾ ਹਾਂ।
Damn,this is HUGE.Way more than expected.There is always a magic on screen when @aliabbaszafar and @BeingSalmanKhan come together.
— SAVLEEN BATRA. (@savleen101) January 25, 2019
Eagerly waiting for EID,VO APNI EIDI LENE JAROOR AYEGAA.??https://t.co/8mJgLudCuq
#BharatKaTeaser #eid2019
ਇਹ ਡਾਇਲਾਗ ਜਿਨ੍ਹਾਂ ਜਾਨਦਾਰ ਹੈ ਓਨੀ ਹੀ ਧਾਕੜ ਸਲਮਾਨ ਦੀ ਐਂਟਰੀ ਅਤੇ ਉਨ੍ਹਾਂ ਦਾ ਲੁਕ ਹੈ। ਹਾਲਾਂਕਿ ਫਿਲਮ ਦੀ ਕਹਾਣੀ ਆਜ਼ਾਦੀ ਦੇ ਵਕਤ ਦੀ ਹੈ ਅਤੇ ਸ਼ਾਇਦ ਇਸ ਲਈ ਮੇਕਰਸ ਨੇ ਫਿਲਮ ਦੇ ਟੀਜ਼ਰ ਨੂੰ ਗਣਤੰਤਰ ਦਿਨ ਦੇ ਇਕ ਦਿਨ ਪਹਿਲਾਂ ਰਿਲੀਜ਼ ਕੀਤਾ ਹੈ। ਫਿਲਮ ਵਿਚ ਭਲੇ ਹੀ ਹੋਰ ਵੀ ਕਲਾਕਾਰ ਹੋਣ ਪਰ ਟੀਜ਼ਰ ਵਿਚ ਸਿਰਫ ਸਲਮਾਨ ਨੂੰ ਹੀ ਜਗ੍ਹਾ ਦਿਤੀ ਗਈ ਹੈ।
Hope #Bharat does 300cr+++ or even 400cr and emerges a blockbuster. Khans are not over yet and that is need to be proven. Shero ka zamana hota Hain. Best of luck @BeingSalmanKhan #BharatKaTeaser #BharatTeaser #2YearsOfRaees
— Sammy (@kkcsammy) January 25, 2019
ਸਲਮਾਨ ਦਾ ਅੰਦਾਜ਼ ਫੈਂਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਰਿਲੀਜ਼ ਕੀਤੇ ਜਾਣ ਦੇ ਕੁਝ ਮਿੰਟ ਬਾਅਦ ਹੀ ਭਾਰਤ ਦਾ ਟੀਜ਼ਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ ਅਤੇ ਫੈਂਸ ਖੂਬ ਕਮੈਂਟ ਕਰ ਰਹੇ ਹਨ। ਭਾਰਤ ਨੂੰ ਅਲੀ ਅੱਬਾਸ ਜਜ਼ਫਰ ਨੇ ਡਾਇਰੈਕਟ ਕੀਤਾ ਹੈ ਅਤੇ ਇਹ ਕੋਰਿਅਨ ਫਿਲਮ 'ਓਡ ਟੁ ਮਾਈ ਫਾਦਰ' ਦੀ ਰੀਮੇਕ ਹੈ, ਜੋ ਸਾਲ 2014 ਵਿਚ ਰਿਲੀਜ਼ ਹੋਈ ਸੀ। ਫਿਲਮ ਵਿਚ ਤਬੂ ਅਤੇ ਜੈਕੀ ਸ਼ਰਾਫ ਵੀ ਨਜ਼ਰ ਆਉਣਗੇ।