
ਸੁਪਰਸਟਾਰ ਸਲਮਾਨ ਖਾਨ ਦੀ ਐਕਸ਼ਨ ਨਾਲ ਭਰਪੂਰ ਫਿਲਮ ਵਾਂਟਿਡ ਦੀ ਅਦਾਕਰਾ ਆਇਸ਼ਾ ਟਾਕੀਆ ਦਾ ਲੁੱਕ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ।ਦੱਸ ਦਈਏ ਕਿ 32 ਸਾਲ ਦੀ..
ਨਵੀਂ ਦਿੱਲੀ (ਭਾਸ਼ਾ): ਸੁਪਰਸਟਾਰ ਸਲਮਾਨ ਖਾਨ ਦੀ ਐਕਸ਼ਨ ਨਾਲ ਭਰਪੂਰ ਫਿਲਮ ਵਾਂਟਿਡ ਦੀ ਅਦਾਕਰਾ ਆਇਸ਼ਾ ਟਾਕੀਆ ਦਾ ਲੁੱਕ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ।ਦੱਸ ਦਈਏ ਕਿ 32 ਸਾਲ ਦੀ ਅਦਾਕਾਰ ਆਇਸ਼ਾ ਟਾਕੀਆ ਨੇ ਪੂਰੀ ਤਰ੍ਹਾਂ ਮੇਕਓਵਰ ਕਰਾ ਲਿਆ ਹੈ। ਆਇਸ਼ਾ ਟਾਕੀਆ ਫਿਲਹਾਲ ਬਾਲੀਵੁਡ ਫਿਲਮਾਂ ਤੋਂ ਦੂਰ ਹਨ ਅਤੇ ਆਪਣੇ ਪਰਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਰਹੀ ਹੈ।ਜ਼ਿਕਰਯੋਗ ਹੈ ਕਿ ਆਇਸ਼ਾ ਟਾਕੀਆ 5 ਸਾਲ ਦੇ ਬੇਟੇ ਦੀ ਮਾਂ ਹੈ ਅਤੇ ਆਇਸ਼ਾ ਨੇ ਅਪਣੇ ਬੇਟੇ ਮਿਕਾਇਲ ਆਜ਼ਮੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀਆਂ ਹਨ।
Ayesh Takia
ਆਇਸ਼ਾ ਟਾਕੀਆ ਨੇ ਅਪਣੇ ਫਿਲਮੀ ਕਰਿਅਰ ਦੀ ਸ਼ੁਰੂਆਤ ਸਾਲ 2004 ਵਿਚ ਫਿਲਮ ਟਾਰਜ਼ਨ, ਦ ਵੰਡਰ ਕਾਰ ਦੇ ਜ਼ਰੀਏ ਕੀਤੀ ਸੀ। ਬਾਲੀਵੁਡ ਤੋਂ ਇਲਾਵਾ ਉਨ੍ਹਾਂ ਨੇ ਸਾਊਥ ਇੰਡੀਅਨ ਫਿਲਮਾਂ ਵਿਚ ਵੀ ਅਪਣੀ ਕਿਸਮਤ ਅਜ਼ਮਾਈ ਸੀ ਦੱਸ ਦਈਏ ਕਿ ਆਇਸ਼ਾ ਟਾਕੀਆ ਦੀ ਕੁੱਝ ਤਸਵੀਰਾਂ ਹਾਲ ਹੀ ਵਿਚ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ, ਜਿਸ ਵਿਚ ਉਹ ਗਲੈਮਰਸ ਅੰਦਾਜ਼ ਵਿਚ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੇ ਫੈਂਸ ਆਇਸ਼ਾ ਟਾਕਿਆ ਨੂੰ ਪਛਾਣ ਹੀ ਨਹੀਂ ਪਾ ਰਹੇ ਹਨ। ਦੱਸ ਦਈਏ ਕਿ ਆਇਸ਼ਾ ਟਾਕੀਆ ਨੇ ਮਹਾਰਾਸ਼ਟਰ ਵਿਚ ਸਮਾਜਵਾਦੀ ਪਾਰਟੀ ਦੇ ਮੁੱਖ ਨੇਤਾ ਅਬੂ ਆਜ਼ਮੀ ਦੇ ਬੇਟੇ ਫ਼ਰਹਾਨ
Ayesh Takia
ਆਜ਼ਮੀ ਨਾਲ ਸਾਲ 2009 ਵਿਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਤੋਂ ਦੂਰੀ ਬਣਾ ਲਈ । ਨਾਲ ਹੀ ਵਿਆਹ ਅਤੇ ਫਿਲਮੀ ਕਰਿਅਰ ਬਾਰੇ ਆਇਸ਼ਾ ਟਾਕੀਆ ਨੇ ਕਿਹਾ ਸੀ ,ਜਦੋਂ ਮੈਂ 4 ਸਾਲ ਦੀ ਸੀ ਤਾਂ ਉਸ ਸਮੇਂ ਤੋਂ ਮੈਂ ਕੈਮਰੇ ਦੇ ਸਾਹਮਣੇ ਹਾਂ ਅਤੇ ਮੈਂ ਘੱਟ ਉਮਰ ਵਿਚ ਐਕਟਿੰਗ ਸ਼ੁਰੂ ਕਰ ਦਿਤੀ ਸੀ । ਉਸ ਸਮੇਂ ਮੈਂ ਇਕ ਸਧਾਰਣ ਕੁੜੀ ਦੀ ਤਰ੍ਹਾਂ ਜ਼ਿੰਦਗੀ ਨਹੀਂ ਵੇਖੀ ਸੀ ।ਇਸ ਲਈ ਵਾਂਟਿਡ ਫਿਲਮ ਤੋਂ ਬਾਅਦ ਜਦੋਂ ਮੈਂ ਉਸ ਹਾਲਤ ਵਿਚ ਪਹੁੰਚੀ ਤਾਂ ਮੈਂ ਸੋਚਿਆ ਕਿ ਮੈਨੂੰ ਇਸ ਫਿਲਮੀ ਦੁਨੀਆਂ ਤੋਂ ਬਾਹਰ ਆਉਣ ਦੀ ਲੋੜ ਹੈ।
ਦੱਸ ਦਈਏ ਕਿ ਆਇਸ਼ਾ ਡੋਰ, ਸਲਾਮ ਏ ਈਸ਼ਕ, ਟਾਰਜ਼ਨ ਅਤੇ ਵਾਂਟਿਡ ਵਰਗੀਆਂ ਫਿਲਮਾਂ ਵਿਚ ਨਜ਼ਰ ਆ ਚੁੱਕੀ ਹੈ।ਜ਼ਿਕਰਯੋਗ ਹੈ ਕਿ ਆਇਸ਼ਾ ਨੇ 2004 ਵਿਚ ਟਾਰਜ਼ਨ ਅਤੇ ਦ ਵੰਡਰ ਕਾਰ ਤੋਂ ਬਾਲੀਵੁਡ 'ਚ ਕਰਿਅਰ ਦੀ ਸ਼ੁਰੂਆਤ ਕੀਤੀ ਸੀ।