ਇਸ ਅਦਾਕਾਰਾ ਨੂੰ ਸਲਮਾਨ ਖ਼ਾਨ ਦੇ ਨਾਲ ਫ਼ਿਲਮ ਕਰਨ ਦਾ ਅਫ਼ਸੋਸ
Published : Dec 19, 2018, 3:55 pm IST
Updated : Dec 19, 2018, 3:55 pm IST
SHARE ARTICLE
Mahi Gill
Mahi Gill

ਮਾਹੀ ਗਿੱਲ ਬਾਲੀਵੁੱਡ ਦੀ ਬੋਲਡ ਅਭੀਨੇਤਰੀਆਂ ਵਿਚ ਸ਼ੁਮਾਰ.......

ਮੁੰਬਈ (ਭਾਸ਼ਾ): ਮਾਹੀ ਗਿੱਲ ਬਾਲੀਵੁੱਡ ਦੀ ਬੋਲਡ ਅਭੀਨੇਤਰੀਆਂ ਵਿਚ ਸ਼ੁਮਾਰ ਹੈ। ਉਨ੍ਹਾਂ ਨੇ ਸਾਲ 2007 ਵਿਚ ਫਿਲਮ ‘ਖੋਇਆ ਖੋਇਆ ਚੰਨ’ ਨਾਲ ਅਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਮਾਹੀ ਗਿੱਲ ਦਾ ਜਨਮ 19 ਦਸੰਬਰ, 1975 ਨੂੰ ਚੰਡੀਗੜ੍ਹ ਵਿਚ ਹੋਇਆ। ਸਾਲ 2008 ਵਿਚ ਫ਼ਿਲਮ ‘ਦੇਵ ਡੀ’ ਵਿਚ ਅਭਿਐ ਦਿਓਲ ਦੇ ਅਪੋਜਿਟ ਉਨ੍ਹਾਂ ਨੇ ਕੰਮ ਕੀਤਾ ਅਤੇ ਲੋਕਾਂ ਦੀਆਂ ਨਜਰਾਂ ਵਿਚ ਆਈ। ਫਿਲਮ ਵਿਚ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ।

Mahi-Salman KhanMahi-Salman Khan

ਪਰ ਸਲਮਾਨ ਖ਼ਾਨ ਦੀ ਇਕ ਫਿਲਮ ਵਿਚ ਕੰਮ ਕਰਨ ਨੂੰ ਲੈ ਕੇ ਉਹ ਅੱਜ ਵੀ ਅਫ਼ਸੋਸ ਕਰਦੀ ਹੈ। ਮਾਹੀ ਮੰਨਦੀ ਹੈ, ਉਨ੍ਹਾਂ ਦਾ ਇਕ ਫੈਸਲਾ ਉਨ੍ਹਾਂ ਦੇ ਕਰਿਅਰ ਲਈ ਨੁਕਸਾਨਦਾਇਕ ਸਾਬਤ ਹੋ ਗਿਆ। ਮਾਹੀ ਦੇ ਮੁਤਾਬਕ, ਸਲਮਾਨ ਖ਼ਾਨ  ਦੀ ਫਿਲਮ ‘ਦਬੰਗ’ ਵਿਚ ਕੰਮ ਕਰਨ ਤੋਂ ਉਨ੍ਹਾਂ ਦੇ ਕਰਿਅਰ ਨੂੰ ਨੁਕਸਾਨ ਹੋਇਆ ਹੈ। ਇਕ ਇੰਟਰਵਿਊ ਵਿਚ ਮਾਹੀ ਨੇ ਕਿਹਾ ਸੀ- ਦੇਵ ਡੀ ਤੋਂ ਬਾਅਦ ਮੈਨੂੰ ਬਹੁਤ ਪਿਆਰ ਅਤੇ ਅਵਾਰਡ ਮਿਲੇ। ਲੋਕ ਮੈਨੂੰ ਫਿਲਮਾਂ ਲਈ ਸਾਇਨ ਕਰਨਾ ਚਾਹੁੰਦੇ ਸਨ, ਪਰ ਮੈਂ ‘ਦਬੰਗ’ ਸਾਇਨ ਕੀਤੀ ਅਤੇ ਇਸ ਨਾਲ ਮੈਨੂੰ ਨੁਕਸਾਨ ਹੋਇਆ।

Mahi GillMahi Gill

ਪ੍ਰੋਡਿਊਸਰਸ ਨੇ ਮੈਨੂੰ ਛੋਟੇ ਰੋਲ ਆਫਰ ਕਰਨੇ ਸ਼ੁਰੂ ਕਰ ਦਿਤੇ ਸਨ। ਮੈਨੂੰ ਬਹੁਤ ਭੈੜਾ ਲੱਗਿਆ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਨੂੰ ਕਿਸਮਤ ਉਤੇ ਬਹੁਤ ਵਿਸ਼ਵਾਸ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਅਜਿਹਾ ਹੋਣਾ ਲਿਖਿਆ ਸੀ। ਮੈਨੂੰ ਇਹ ਰੋਲ ਕਰਨ ਦਾ ਅਫਸੋਸ ਸੀ, ਪਰ ਹੁਣ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ- ਇਹ ਫਿਲਮ ਕਰਨ ਤੋਂ ਬਾਅਦ ਮੇਰਾ ਕਰਿਅਰ ਰੁਕ ਗਿਆ। ਮਾਹੀ ਨੇ ਦੱਸਿਆ ਕਿ ਉਹ ‘ਦਬੰਗ 2’ ਨਹੀਂ ਕਰਨਾ ਚਾਹੁੰਦੀ ਸੀ, ਪਰ ਅਰਬਾਜ ਖ਼ਾਨ ਨੇ ਕਿਹਾ ਕਿ ਸੀਕਵਲ ਵਿਚ ਵੀ ਉਨ੍ਹਾਂ ਦੀ ਜ਼ਰੂਰਤ ਹੈ। ਦੱਸ ਦਈਏ ਕਿ ਅਰਬਾਜ ਫ਼ਿਲਮ ਵਿਚ ਮਾਹੀ ਦੇ ਪਤੀ ਬਣੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement