
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦੀ ਸ਼ੂਟਿੰਗ ਮਸੂਰੀ ‘ਚ ਚੱਲ ਰਹੀ ਹੈ। ਸ਼ੂਟਿੰਗ ਦੇ ਦੌਰਾਨ ਮੁਜ਼ੱਫਰਨਗਰ ਦੇ ਇਕ 30 ਸਾਲ ਦੇ ਵਿਅਕਤੀ...
ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦੀ ਸ਼ੂਟਿੰਗ ਮਸੂਰੀ ‘ਚ ਚੱਲ ਰਹੀ ਹੈ। ਸ਼ੂਟਿੰਗ ਦੇ ਦੌਰਾਨ ਮੁਜ਼ੱਫਰਨਗਰ ਦੇ ਇਕ 30 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ।ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਸ਼ੂਟਿੰਗ ‘ਚ ਇਸਤੇਮਾਲ ਕੀਤੇ ਜਾਣ ਵਾਲੇ ਜਨਰੇਟਰ ਦੀ ਜਾਂਚ ਅਤੇ ਉਸ ਦੀ ਕਾਰਜ ਪ੍ਰਣਾਲੀ ਦੀ ਜ਼ਿੰਮੇਦਾਰੀ ਸੰਭਾਲਦਾ ਸੀ।
Shahid
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਰਾਮੂ ਜਨਰੇਟਰ ‘ਚ ਤੇਲ ਦੀ ਜਾਂਚ ਕਰ ਰਿਹਾ ਸੀ, ਜਦੋਂ ਉਸ ਦਾ ਮਫਲਰ ਜਨਰੇਟਰ ਦੇ ਪੰਖੇ ‘ਚ ਫੱਸ ਗਿਆ ਅਤੇ ਉਸ ਨੇ ਉਸ ਨੂੰ ਖਿੱਚ ਲਿਆ। ਜਿਸ ਤੋਂ ਬਾਅਦ ਉਸਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਜਾਇਆ ਗਿਆ ,ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ। ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੂੰ ਇਸ ਦੇ ਬਾਰੇ ਸੂਚਨਾ ਦਿਤੀ ਗਈ ਹੈ ਹਾਲਾਂਕਿ, ਹੈਰਾਨੀ ਵਾਲੀ ਗੱਲ ਇਹ ਹੈ ਕਿ ਹੋਟਲ ਦੇ ਅਧਿਕਾਰੀਆਂ ਨੇ ਅਜਿਹੀ ਕਿਸੇ ਵੀ ਘਟਨਾ ਨੂੰ ਅਪਣੇ ਕੰਪਲੈਕਸ ‘ਚ ਹੋਣ ਤੋਂ ਨਾ ਕੀਤੀ ਹੈ।
Shahid Kapoor Recreate Arjun Reddy As Kabir Singh
ਦੱਸ ਦੇਈਏ ਕਿ ‘ਕਬੀਰ ਸਿੰਘ’ ਵੰਗਾ ਦੀ ਤੇਲੁਗੂ ਫਿਲਮ ‘ਅਰਜੁਨ ਰੈੱਡੀ’ ਦੀ ਰੀਮੇਕ ਹੈ। ਸੰਦੀਪ ਵਾਂਗਾ ਦੁਆਰਾ ਨਿਰਦੇਸ਼ਿਤ ਇਸ ਫਿਲਮ ‘ਚ ਕਿਆਰਾ ਅੰਡਵਾਣੀ ਸ਼ਾਹਿਦ ਨਾਲ ਲੀਡ ਆਰਟਿਸਟ ਦੇ ਤੌਰ ‘ਤੇ ਹਨ। ਇਹ ਫਿਲਮ ਇਸ ਸਾਲ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਅਰਜੁਨ ਰੈੱਡੀ ਦੇ ਰਿਮੇਕ ‘ਚ ਸ਼ਾਹਿਦ ਕਪੂਰ ਐਕਟਰ ਫਤਿਹ ਦੇਵਰਕੋਂਡਾ ਦਾ ਰੋਲ ਨਿਭਾਉਣਗੇ, ਜਿਸ ‘ਚ ਉਹ ਇਕ ਸ਼ਰਾਬੀ ਡਾਕਟਰ ਬਣਨਗੇ।
ਇਸ ਫਿਲਮ ਨਾਲ ਡਾਇਰੈਕਟਰ ਅਤੇ ਸ਼ਾਹਿਦ ਦੋਵਾਂ ਨੂੰ ਕਾਫੀ ਉਮੀਦਾਂ ਹਨ। ਦੋਵੇਂ ਚਾਹੁੰਦੇ ਹਨ ਕਿ ਤਾਮਿਲ ਭਾਸ਼ਾ ‘ਚ ਇਸ ਨੂੰ ਜਿਨ੍ਹਾਂ ਪਸੰਦ ਕੀਤਾ ਗਿਆ ਸੀ, ਓਨਾ ਹੀ ਪਿਆਰ ਇਸ ਦੇ ਹਿੰਦੀ ਰੀਮੇਕ ਨੂੰ ਵੀ ਮਿਲੇ। ਲੋਕਾਂ ਵਲੋਂ ਹਮੇਸ਼ਾ ਹੀ ਸ਼ਾਹਿਦ ਕਪੂਰ ਦੀਆਂ ਫਿਲਮੀ ਨੂੰ ਭਰਮਾਂ ਹੁੰਗਾਰਾ ਮਿਲਿਆ ਹੈ। ੳਮੀਦ ਹੈ ਇਸ ਫਿਲਮ ਨੂੰ ਵੀ ਲੋਕਾਂ ਵਲੋਂ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ।