
ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦੇ ਬਟਾਲਾ ਸ਼ਹਿਰ ਵਿਚ ਆਉਣ 'ਤੇ ਪੁਲਿਸ ਨੇ ਇਲਾਕੇ ਚ ਸੁਰੱਖਿਆ ਪ੍ਰਬੰਧ ਲਈ ਸੜਕਾਂ ਤੇ ਰੋਕ ਲਗਾ ਦਿੱਤੀ ਸੀ
ਬਟਾਲਾ, ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦੇ ਬਟਾਲਾ ਸ਼ਹਿਰ ਵਿਚ ਆਉਣ 'ਤੇ ਪੁਲਿਸ ਨੇ ਇਲਾਕੇ ਚ ਸੁਰੱਖਿਆ ਪ੍ਰਬੰਧ ਲਈ ਸੜਕਾਂ ਤੇ ਰੋਕ ਲਗਾ ਦਿੱਤੀ ਸੀ। ਦੱਸ ਦਈਏ ਕਿ ਦੇਰ ਸ਼ਾਮ ਨੂੰ ਬਾਲੀਵੁਡ ਅਦਾਕਾਰਾ ਨੇਹਾ ਧੂਪਿਆ ਨੇ ਨੇਹਰੂ ਗੇਟ ਸਥਿਤ ਭਾਰਤ ਜਿਊਲਰਜ਼ ਦੇ ਸ਼ੋਰੂਮ ਵਿਚ ਪਹੁੰਚਕੇ ਓਰਯੋ 24 ਕੈਰੇਟ ਗੋਲਡ ਲਾਂਚ ਕਰਨਾ ਸੀ। ਨੇਹਾ ਧੂਪਿਆ ਓਰਯੋ 24 ਕੈਰੇਟ ਦੀ ਬਰਾਂਡ ਐਂਬੈਸਡਰ ਹਨ। ਨੇਹਾ ਧੂਪੀਆ ਦੇ ਆਉਣ ਦੀ ਖ਼ਬਰ ਸੁਣਕੇ ਸਥਾਨਕ ਲੋਕਾਂ ਦੀ ਭੀੜ ਉਨ੍ਹਾਂ ਨੂੰ ਦੇਖਣ ਲਈ ਆ ਪਹੁੰਚੀ ,ਜਿਸ ਨੂੰ ਰੋਕਣ ਲਈ ਪੁਲਿਸ ਨੂੰ ਸਖਤੀ ਦਿਖਾਉਣੀ ਪਈ। ਪੁਲਿਸ ਨੂੰ ਭੀੜ ਉੱਤੇ ਕਾਬੂ ਪਾਉਣਾ ਕਾਫੀ ਔਖਾ ਹੋ ਗਿਆ।
Neha Dhupiaਦੱਸ ਦਈਏ ਕਿ ਇਕ ਸਥਾਨਕ ਜਿਉਲਰ ਨੇ ਇਸ ਸਮਾਰੋਹ ਸਮਾਰੋਹ ਨੂੰ ਆਯੋਜਿਤ ਕੀਤਾ ਸੀ ਜਿਸ ਦਾ ਉਦਘਾਟਨ ਕਰਨ ਲਈ ਹੀ ਨੇਹਾ ਧੂਪੀਆ ਨੂੰ ਮੁਖ ਮਹਿਮਾਨ ਵੱਜੋਂ ਸੱਦਿਆ ਗਿਆ ਸੀ। ਉਦਘਾਟਨ ਦਾ ਸਮਾਂ ਸ਼ਾਮ 7 ਵਜੇ ਦਾ ਸੀ ਪਰ ਭੇੜ ਦੇ ਘਿਰਾਓ ਨੇ ਉਨ੍ਹਾਂ ਦਾ ਪਹੁੰਚਣਾ ਕਾਫੀ ਮੁਸ਼ਕਿਲ ਬਣਾ ਦਿੱਤਾ। ਹਾਲਾਤਾਂ ਨੂੰ ਦੇਖਦੇ ਹੋਏ ਪੁਲਿਸ ਨੇ ਸਿਨੇਮਾ ਰੋੜ, ਸਿਟੀ ਰੋੜ, ਨਹਿਰੂ ਗੇਟ ਅਤੇ ਸਬਜ਼ੀ ਮੰਡੀ ਰੋੜ ਬਲਾਕ ਕਰ ਦਿਤੀਆਂ ਗਈਆਂ। ਐਸਐਸਪੀ ਉਪਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੀੜ ਕਾਬੂ ਤੋਂ ਬਾਹਰ ਹੋਣ ਕਾਰਨ ਇਹ ਸੜਕਾਂ 'ਤੇ ਜਾਮ ਲਗਾਉਣੇ ਪਏ।
Neha Dhupiaਨੇਹਾ ਧੂਪਿਆ ਨੇ ਕਿਹਾ ਕਿ ਬਟਾਲਾ ਪੁੱਜਣ ਤੇ ਉਨ੍ਹਾਂ ਨੂੰ ਹਮੇਸ਼ਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ, ਕਿਉਂਕਿ ਅਮ੍ਰਿਤਸਰ ਉਨ੍ਹਾਂ ਦੇ ਸਹੁਰੇ ਘਰ ਹੋਣ ਦੇ ਕਾਰਨ ਇੱਥੇ ਆਕੇ ਉਨ੍ਹਾਂ ਨੂੰ ਅਪਣਾਪਨ ਮਹਿਸੂਸ ਹੁੰਦਾ ਹੈ। ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੇਕਟਰ ਮੋਹੁਲ ਸ਼ਾਹ ਅਤੇ ਵਾਇਸ ਪ੍ਰਧਾਨ ਕਾਇਵਾਨ ਸ਼ਾਹ ਵਿਸ਼ੇਸ਼ ਤੌਰ 'ਤੇ ਪੁੱਜੇ। ਅਦਾਕਾਰਾ ਨੇਹਾ ਧੂਪੀਆ ਨੇ ਓਰਯੋ 24 ਕੈਰੇਟ ਬਰਾਂਡ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਚ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਕੰਪਨੀ ਦੇ ਬਰਾਂਡ ਐਂਬੈਸੇਡਰ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਇਸ ਕੰਪਨੀ ਨਾਲ ਕਾਫ਼ੀ ਲਗਾਅ ਸੀ।
Neha Dhupiaਨੇਹਾ ਧੂਪੀਆ ਨੇ ਆਪਣੇ ਖੁਸ਼ਮਿਜ਼ਾਜ ਅੰਦਾਜ਼ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਓਰਯੋ 24 ਕੈਰੇਟ ਨੂੰ ਲਾਂਚ ਕੀਤਾ ਅਤੇ ਲੋਕਾਂ ਨੂੰ ਇਸ ਦੇ ਗਹਿਣੇ ਖਰੀਦਣ ਦੀ ਅਪੀਲ ਕੀਤੀ। ਇਸ ਮੌਕੇ ਭਾਰਤ ਜਿਊਲਰਜ਼ ਦੇ ਮਾਲਿਕ ਭਾਰਤ ਭੂਸ਼ਣ ਲੂਥਰਾ, ਕਰਨ ਲੂਥਰਾ, ਪਾਰਸ ਲੂਥਰਾ, ਸਾਹਿਲ ਲੂਥਰਾ ਅਤੇ ਕੰਪਨੀ ਦੇ ਰੀਜਨਲ ਹੈਡ ਰਿਤੇਸ਼ ਚੰਡੋਕ ਮੌਜੂਦ ਸਨ। ਇਸ ਤੋਂ ਇਲਾਵਾ ਰੇਡੀਓ ਜਾਕੀ ਪਕ ਪਕ ਦੀਪਕ' ਅਤੇ ਮਿਰਚੀ ਸੈਮ ਨੇ ਵੀ ਲੋਕਾਂ ਦਾ ਖੂਬ ਮਨੋਰੰਜਨ ਕੀਤਾ।