
ਇਸ ਮੁੱਦੇ ਤੇ ਜੋ ਵੀ ਕਹਾਂਗਾ ਉਹ ਸਭ ਮੈਂ ਕਾਨੂੰਨੀ ਤੌਰ 'ਤੇ ਹੀ ਕਹਾਂਗਾ
ਪਿਛਲੇ ਕਾਫੀ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ 'ਚ ਯੋਨ ਸ਼ੋਸ਼ਣ ਨੂੰ ਲੈ ਕੇ ਕਈ ਮੁੱਦੇ ਭੜਕ ਰਹੇ ਹਨ। ਜਿਥੇ ਬੀਤੇ ਦਿਨੀਂ ਭਾਰਤ 'ਚ ਬਾਲੀਵੁਡ ਦੀ ਮਸ਼ਹੂਰ ਕਾਰੀਓਗ੍ਰਾਫਰ ਸਰੋਜ ਖ਼ਾਨ ਦੇ ਇਕ ਬਿਆਨ ਨੇ ਬਵਲਾ ਮਚਾਇਆ ਹੋਇਆ ਹੈ ਉਥੇ ਹੀ ਪਿੱਛਲੇ ਹਫਤੇ ਤੋਂ ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫੀ ਵਲੋਂ ਸੋਸ਼ਲ ਮੀਡੀਆ 'ਤੇ ਚਲਾਏ ਗਏ ਕੈਂਪੇਨ #MeToo ਰਾਹੀਂ ਪਾਕਿਸਤਾਨ ਦੇ ਹੀ ਮਸ਼ਹੂਰ ਐਕਟਰ ਅਲੀ ਜ਼ਫਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਅਲੀ ਨੇ ਖੁਦ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ ਕਿ ਮੈਂ ਇਸ ਮੁੱਦੇ ਤੇ ਜੋ ਵੀ ਕਹਾਂਗਾ ਉਹ ਸਭ ਮੈਂ ਕਾਨੂੰਨੀ ਤੌਰ 'ਤੇ ਹੀ ਕਹਾਂਗਾ । ਜਿਸ ਤੋਂ ਬਾਅਦ ਹੁਣ ਅਲੀ ਨੇ ਕਾਨੂੰਨੀ ਨੋਟਿਸ ਭੇਜ ਕੇ ਮੀਸ਼ਾ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਰਿਪੋਰਟ ਮੁਤਾਬਕ ਜੇਕਰ ਮੀਸ਼ਾ ਨੇ ਆਪਣੇ ਝੂਠੇ ਦੋਸ਼ਾਂ ਲਈ 2 ਹਫਤਿਆਂ ਦੇ ਅੰਦਰ-ਅੰਦਰ ਮੁਆਫੀ ਨਹੀਂ ਮੰਗੀ ਤਾਂ ਉਨ੍ਹਾਂ ਨੂੰ 6 ਕਰੋੜ ਰੁਪਏ ਬਤੌਰ ਮਾਣਹਾਨੀ ਦੇ ਜੁਰਮਾਨੇ ਦੇ ਤੌਰ 'ਤੇ ਦੇਣੇ ਪੈਣਗੇ।Ali Zafar,Meesha
ਸੂਤਰਾਂ ਦੀ ਮਣੀਏ ਤਾਂ ਜੇਕਰ ਮੀਸ਼ਾ ਨੇ ਜ਼ਫਰ ਦੇ ਨਾਂ 'ਤੇ ਕੀਤੇ ਟਵੀਟ ਨਹੀਂ ਹਟਾਏ ਅਤੇ ਉਨ੍ਹਾਂ ਨੇ 2 ਹਫਤਿਆਂ ਦੇ ਅੰਦਰ ਮੁਆਫੀ ਨਹੀਂ ਮੰਗੀ ਤਾਂ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਜਦੋਂ ਮੀਸ਼ਾ ਦੇ ਵਕੀਲ ਅਹਿਮਦ ਪੰਸੋਟਾ ਤੋਂ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਲਾਈਂਟ ਨੂੰ ਜ਼ਫਰ ਦੀ ਕੋਈ ਕਾਨੂੰਨੀ ਸੂਚਨਾ ਨਹੀਂ ਮਿਲੀ ਹੈ।ਜ਼ਿਕਰਯੋਗ ਹੈ ਕਿ ਮੀਸ਼ਾ ਨੇ ਅਲੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ, ''ਮੈਂ ਲਾਹੌਰ 'ਚ ਇਕ ਸ਼ੋਅ ਦੌਰਾਨ ਜਦੋਂ ਕਮਰੇ 'ਚ ਆਪਣੇ ਬੈਂਡ ਨਾਲ ਪ੍ਰੈਕਟਿਸ ਕਰ ਰਹੀ ਸੀ ਤਾਂ ਇਸ ਦੌਰਾਨ ਉੱਥੇ ਅਲੀ ਆਏ। ਕੁਝ ਸਮੇਂ ਬਾਅਦ ਉਹ ਮੇਰੇ ਨੇੜੇ ਆਏ ਮੈਨੂੰ ਗਲਤ ਢੰਗ ਨਾਲ ਛੂੰਹਣ ਲੱਗੇ। Ali zafar's caseਮੈਂ ਵਾਰ-ਵਾਰ ਇਸ ਨੂੰ ਨਜ਼ਰਅੰਦਾਜ਼ ਕੀਤਾ। ਮੈਂ ਉਨ੍ਹਾਂ ਨੂੰ ਰੋਕਦੀ ਰਹੀ ਅਤੇ ਉਹ ਗੰਦੀਆਂ ਹਰਕਤਾਂ ਕਰਦੇ ਰਹੇ।''ਮੀਸ਼ਾ ਵਲੋਂ ਲਗਾਏ ਗਏ ਦੋਸ਼ਤਾਂ 'ਤੇ ਅਲੀ ਨੇ ਆਪਣੀ ਸਫਾਈ ਦਿੰਦੇ ਹੋਏ ਟਵਿਟਰ 'ਤੇ ਲਿਖਿਆ ਸੀ, ''ਮੈਂ #MeToo ਅੰਦੋਲਨ ਦੇ ਪ੍ਰਤੀ ਜਾਗਰੁਕ ਹਾਂ ਅਤੇ ਇਸ ਦਾ ਸਮਰਥਨ ਵੀ ਕਰਦਾ ਹਾਂ। ਮੈਂ ਇਕ ਲੜਕੀ ਅਤੇ ਲੜਕੇ ਦਾ ਪਿਤਾ ਹਾਂ, ਇਕ ਪਤਨੀ ਦਾ ਪਤੀ ਅਤੇ ਇਕ ਮਾਂ ਦਾ ਬੇਟਾ ਹਾਂ। ਇਹੋ ਜਿਹੇ ਮਾਮਲਿਆਂ 'ਤੇ ਮੈਂ ਖੁਦ ਲਈ, ਦੋਸਤਾਂ ਅਤੇ ਪਰਿਵਾਰ ਲਈ ਹਮੇਸ਼ਾ ਖੜ੍ਹਾ ਰਿਹਾ ਹਾਂ। ਹੁਣ ਵੀ ਮੈਂ ਇਹੀ ਕਰਾਂਗਾ। ਮੇਰੇ ਕੋਲ੍ਹ ਕੁਝ ਲੁਕਾਉਣ ਲਈ ਨਹੀਂ ਹੈ ਅਤੇ ਚੁੱਪ ਰਹਿਣ ਦਾ ਕੋਈ ਕਾਰਨ ਵੀ ਨਹੀਂ ਹੈ।''ਦਸ ਦਈਏ ਕਿ ਇਸ ਤੋਂ ਬਾਅਦ ਅਲੀ ਜ਼ਫ਼ਰ ਤੇ ਦੋ ਹੋਰ ਕੁੜੀਆਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਪਰ ਹੁਣ ਅਸਲ ਸਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਫਿਲਹਾਲ ਤਾਂ ਇਕ ਦੂਜੇ ਤੇ ਦੋਸ਼ ਹੀ ਲਗਾਏ ਜਾ ਰਹੇ ਹਨ।