
ਇਸ ਫ਼ਿਲਮ ਨੂੰ ਧਰਮ ਪ੍ਰੋਡਕਸ਼ਨ ਵਲੋਂ ਬਣਾਇਆ ਜਾ ਰਿਹਾ ਹੈ। ਫ਼ਿਲਮ 1897 ਦੇ ਸਾਰਾਗੜ੍ਹੀ ਯੁੱਧ ਤੇ ਅਧਾਰਿਤ ਹੈ
ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। ਦਸ ਦਈਏ ਕਿ ਅਕਸ਼ੈ ਦੀ ਬਹੁਚਰਚਿਤ ਫਿਲਮ 'ਕੇਸਰੀ' ਦੇ ਸੈੱਟ 'ਤੇ ਅਚਾਨਕ ਅੱਗ ਲੱਗ ਗਈ । ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫਿਲਮ ਦੀ ਯੂਨਿਟ ਕਲਾਈਮੈਕਸ ਸ਼ੂਟ ਕਰ ਰਹੀ ਸੀ। ਫਿਲਮ ਕੇਸਰੀ ਦੇ ਕਲਾਈਮੈਕਸ ਮਹਾਰਾਸ਼ਟਰ ਦੇ ਵਾਈ 'ਚ ਚੱਲ ਰਿਹਾ ਸੀ ਕਿ ਅਚਾਨਕ ਅੱਗ ਦੇ ਗੋਲਿਆਂ ਨਾਲ ਸੈੱਟ ਧੁ ਧੁ ਕੇ ਸੜ ਗਇਆ । akshay kumarਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਸੈੱਟ ਤੋਂ ਜਾ ਚੁਕੇ ਸਨ। ਇਸ ਦੇ ਨਾਲ ਉਨ੍ਹਾਂ ਦੇ ਨਾਲ ਨਾਲ ਹੋਰ ਵੀ ਲੋਕ ਇਸ ਵੱਡੇ ਹਾਦਸੇ ਤੋਂ ਬਚ ਗਏ ਹਾਲਾਂਕਿ ਇਸ ਦੌਰਾਨ ਸੈੱਟ ਪੂਰੀ ਤਰ੍ਹਾਂ ਸਦ ਚੁਕਿਆ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰਤ ਮੌਕਾ ਸੰਭਾਲਦੇ ਹੋਏ ਅੱਗ ਤੇ ਕਾਬੂ ਪਾ ਲਿਆ। ਦੱਸ ਦੇਈਏ ਕਿ ਅਕਸ਼ੇ ਦੀ ਇਹ ਫ਼ਿਲਮ 'ਸਾਰਾਗੜੀ' ਦੇ ਯੁੱਧ 'ਤੇ ਆਧਾਰਿਤ ਹੈ ਜਿਸ ਨੂੰ ਲੈ ਕੇ ਅਕਸ਼ੈ ਬੇਹੱਦ ਉਤਸ਼ਾਹਿਤ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ 'ਚ ਹੈ।
akshay kumarਦੱਸਣਯੋਗ ਹੈ ਕਿ ਇਸ ਘਟਨਾ 'ਚ ਹੋਏ ਨੁਕਸਾਨ ਦੀ ਕਰੀਏ ਤਾਂ ਮਿਲੀ ਜਾਣਕਾਰੀ ਮੁਤਾਬਕ ਸੈੱਟ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕਾ ਹੈ ਤੇ ਕੈਮਰਾ ਤੇ ਪ੍ਰੋਡਕਸ਼ਨ ਨਾਲ ਜੁੜੇ ਕਈ ਉਪਕਰਨ ਵੀ ਸੜ ਗਏ। ਇਸ ਫ਼ਿਲਮ ਨੂੰ ਧਰਮ ਪ੍ਰੋਡਕਸ਼ਨ ਵਲੋਂ ਬਣਾਇਆ ਜਾ ਰਿਹਾ ਹੈ। ਫ਼ਿਲਮ 1897 ਦੇ ਸਾਰਾਗੜ੍ਹੀ ਯੁੱਧ ਤੇ ਅਧਾਰਿਤ ਹੈਜਿਥੇ 21 ਸਿਖਾਂ ਨੇ 10,000 ਅਫਗਾਨੀਆਂ ਨਾਲ ਯੁੱਧ ਕਰਕੇ ਉਨ੍ਹਾਂ ਨੂੰ ਹਰਾਇਆ ਸੀ। ਜ਼ਿਕਰਯੋਗ ਹੈ ਕਿ ਅਕਸ਼ੇ ਦਾ ਪੰਜਾਬ ਨਾਲ ਇਨ੍ਹਾਂ ਪਿਆਰ ਹੈ ਕਿ ਉਹ ਕਈ ਫ਼ਿਲਮਾਂ 'ਚ ਸਰਦਾਰ ਦੀ ਭੂਮਿਕਾ ਨਿਭਾ ਚੁਕੇ ਹਨ ਇਸ ਤੋਂ ਇਲਾਵਾ ਹਾਲ ਹੀ 'ਚ ਉਨ੍ਹਾਂ ਨੇ ਸਾਰਾਗੜ੍ਹੀ ਲੁੱਕ ਵਿਚ ਹੀ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ ਦਿਤੀ ਸੀ।