
ਸੋਸ਼ਲ ਮੀਡੀਆ ਸਿਰਫ਼ ਫੈਨਜ਼ ਨੂੰ ਉਹਨਾਂ ਦੇ ਚਹੇਤੇ ਸਿਤਾਰਿਆਂ ਦੇ ਕਰੀਬ ਹੀ ਨਹੀਂ ਲੈ ਜਾਂਦਾ ਬਲਕਿ ਇਹ ਮਸ਼ਹੂਰ ਹਸਤੀਆਂ ਲਈ ਮੋਟੀ ਕਮਾਈ ਦਾ ਸਾਧਨ ਵੀ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ ਸਿਰਫ਼ ਫੈਨਜ਼ ਨੂੰ ਉਹਨਾਂ ਦੇ ਚਹੇਤੇ ਸਿਤਾਰਿਆਂ ਦੇ ਕਰੀਬ ਹੀ ਨਹੀਂ ਲੈ ਜਾਂਦਾ ਬਲਕਿ ਇਹ ਮਸ਼ਹੂਰ ਹਸਤੀਆਂ ਲਈ ਮੋਟੀ ਕਮਾਈ ਦਾ ਸਾਧਨ ਵੀ ਹੈ। ਇਕ ਪਾਸੇ ਜਿੱਥੇ ਕਈ ਲੋਕ ਸੋਸ਼ਲ ਮੀਡੀਆ ਪੋਸਟ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਲਾਈਕ ਜਾਂ ਕੁਮੈਂਟਸ ਦੀ ਮੰਗ ਕਰਦੇ ਹਨ ਤਾਂ ਉੱਥੇ ਹੀ ਇਹਨਾਂ ਸਿਤਾਰਿਆਂ ਨੂੰ ਇਕ ਪੋਸਟ ਲਈ ਕਰੋੜਾਂ ਰੁਪਏ ਮਿਲਦੇ ਹਨ।
Cristiano Ronaldo
ਹੋਪਰ ਐਚਕਿਊ (Hopper HQ) ਦੀ ਇੰਸਟਾਗ੍ਰਾਮ ਅਮੀਰ ਸੂਚੀ (Rich List) ਮੁਤਾਬਕ ਸਪੋਰਟਸ ਸਟਾਰਜ਼ ਅਤੇ ਬਾਲੀਵੁੱਡ ਸਟਾਰਜ਼ ਨੂੰ ਅਪਣੀ ਇੰਸਟਾਗ੍ਰਾਮ ਪੋਸਟ ਲਈ ਕਾਫ਼ੀ ਪੈਸੇ ਮਿਲਦੇ ਹਨ। ਇਸ ਸੂਚੀ ਵਿਚ ਫੁੱਟਬਾਲ ਸਟਾਰ ਰੋਨਾਲਡੋ ਟਾਪ ‘ਤੇ ਹਨ। ਰੋਨਾਲਡੋ ਦੇ ਇੰਸਟਾਗ੍ਰਾਮ ‘ਤੇ 176 ਮਿਲੀਅਨ ਫੋਲੋਅਰਜ਼ ਹਨ। ਉਹਨਾਂ ਨੂੰ ਇਕ ਪੋਸਟ ਲਈ 6,73,49,082 ਰੁਪਏ ਮਿਲਦੇ ਹਨ।
Virat Kohli
ਪੋਸਟਾਂ ਰਾਹੀਂ ਪੈਸੇ ਕਮਾਉਣ ਵਿਚ ਭਾਰਤੀ ਸਿਤਾਰੇ ਵੀ ਪਿੱਛੇ ਨਹੀਂ ਹਨ। ਭਾਰਟੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੌਹਲੀ ਟਾਪ ‘ਤੇ ਹਨ। ਵਿਰਾਟ ਕੌਹਲੀ ਇਕ ਪੋਸਟ ਲਈ 1,35,66,749 ਰੁਪਏ ਲੈਂਦੇ ਹਨ। ਇੰਸਟਾਗ੍ਰਾਮ ‘ਤੇ ਵਿਰਾਟ ਦੇ 36 ਮਿਲੀਅਨ ਫੋਲੋਅਰਜ਼ ਹਨ। ਵਿਰਾਟ ਦੀ ਹਰ ਪੋਸਟ ਨੂੰ ਬਹੁਤ ਵਧੀਆ ਰਿਸਪਾਂਸ ਵੀ ਮਿਲਦਾ ਹੈ।
Priyanka Chopra
ਬਾਲੀਵੁੱਡ ਸਿਤਾਰਿਆਂ ਵਿਚ ਸਭ ਤੋਂ ਉੱਪਰ ‘ਦੇਸੀ ਗਰਲ’ ਪ੍ਰਿਅੰਕਾ ਚੌਪੜਾ ਹੈ। ਪ੍ਰਿਅੰਕਾ ਨੂੰ ਇਕ ਪੇਡ ਪੋਸਟ ਲਈ 1.35 ਕਰੋੜ ਰੁਪਏ ਮਿਲਦੇ ਹਨ। ਇਹਨਾਂ ਸਿਤਾਰਿਆਂ ਤੋਂ ਇਲਾਵਾ ਲਾਏਨੇਲ ਮੇਸੀ, ਡੇਵਿਡ ਬੇਕਹਮ, ਅਰਿਆਨਾ ਗ੍ਰਾਂਡੇ ਅਤੇ ਕਾਈਲੀ ਜੇਨਰ ਦਾ ਨਾਂਅ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪੇਡ ਪੋਸਟ ਜਾਂ ਸਪਾਂਸਰ ਪੋਸਟ ਦਾ ਮਤਲਬ ਉਹ ਪੋਸਟਾਂ ਹਨ, ਜਿਨ੍ਹਾਂ ਵਿਚ ਹਸਤੀਆਂ ਕਿਸੇ ਪ੍ਰੋਡਕਟ ਜਾਂ ਸਰਵਿਸ ਦਾ ਪ੍ਰਮੋਸ਼ਨ ਕਰ ਰਹੀਆਂ ਹੋਣ। ਇਸ ਨੂੰ ਸੋਸ਼ਲ ਮੀਡੀਆ ‘ਤੇ ਮਾਰਕਿਟਿੰਗ ਦਾ ਇਕ ਜ਼ਰੀਆ ਕਿਹਾ ਜਾ ਸਕਦਾ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ