
ਕਈ ਯੂਜਰਜ਼ ਫੇਸਬੁੱਕ ਦੇ ਡਾਊਨ ਹੋਣ ਉਤੇ ਨਾਰਾਜ਼ ਦਿਖਾਈ ਦਿੱਤੇ
ਨਵੀਂ ਦਿੱਲੀ- ਭਾਰਤ, ਅਮਰੀਕਾ ਅਤੇ ਯੂਰਪ ਸਮੇਤ ਦੁਨੀਆ ਦੇ ਕਈ ਹੋਰ ਦੇਸ਼ਾ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਲਗਭਗ ਇਕ ਘੰਟੇ ਤੋਂ ਜ਼ਿਆਦਾ ਡਾਊਨ ਨਜ਼ਰ ਆਏ। ਕਈ ਯੂਜ਼ਰਸ ਨੇ ਮੈਸੇਂਜਰ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ। ਕੁੱਝ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਨਹੀਂ ਖੁੱਲੇ ਤਾਂ ਕੁੱਝ ਯੂਜ਼ਰਸ ਨੂੰ ਲਾਈਕ ਅਤੇ ਕੁਮੈਂਟ ਕਰਨ ਵਿਚ ਮੁਸ਼ਕਲ ਹੋਈ। ਉਥੇ ਹੀ ਇੰਸਟਾਗ੍ਰਾਮ ਉਤੇ ਵੀ ਯੂਜਰਜ਼ ਨੂੰ ਫੋਟੋ ਅਪਲੋਡ ਕਰਨ ਵਿਚ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਮਾਈਕਰੋ ਬਲੌਗਿੰਗ ਵੈਬਸਾਈਟ ਟਵਿਟਰ ਉਤੇ ਕਈ ਵਰਤੋਂ ਕਰਨ ਵਾਲਿਆਂ ਨੇ ਇਸਦੀ ਸ਼ਿਕਾਇਤ ਕੀਤੀ। ਕਈ ਯੂਜਰਜ਼ ਨੇ ਸਕ੍ਰੀਨਸ਼ਾਂਟ ਵੀ ਸਾਂਝੇ ਕੀਤੇ ਜਿਸ ਵਿਚ ਕੰਪਨੀ ਦੇ ਇਕ ਨੋਟੀਫੀਕੇਸ਼ਨ ਵਿਚ ਲਿਖਿਆ ਨਜ਼ਰ ਆ ਰਿਹਾ ਹੈ ਕਿ ਮੇਨਟੇਨੈਂਸ ਦੇ ਚਲਦੇ ਫੇਸਬੁੱਕ ਫਿਲਹਾਲ ਡਾਊਨ ਹੈ। ਕੁਝ ਹੀ ਮਿੰਟਾਂ ਵਿਚ ਠੀਕ ਹੋ ਜਾਵੇਗਾ।
ਕਈ ਯੂਜਰਜ਼ ਫੇਸਬੁੱਕ ਦੇ ਡਾਊਨ ਹੋਣ ਉਤੇ ਨਾਰਾਜ਼ ਦਿਖਾਈ ਦਿੱਤੇ ਤਾਂ ਕੁਝ ਯੂਜਰਜ਼ ਟਵੀਟ ਕਰਕੇ ਮਜਾਕੀਆ ਅੰਦਾਜ ਵਿਚ ਫੇਸਬੁੱਕ ਦੇ ਨਾ ਚਲਣ ਉਤੇ ਆਪਣੀ ਪ੍ਰਤੀਕਿਰਿਆ ਵੀ ਦਿੰਦੇ ਨਜ਼ਰ ਆਏ।
ਫੇਸਬੁੱਕ ਡਾਊਨ ਹੋਣ ਕਾਰਨ ਇਹ ਸਮੱਸਿਆ ਵੈਬਸਾਈਟ ਅਤੇ ਐਪ ਦੋਵਾਂ ਉਤੇ ਹੀ ਨਜ਼ਰ ਆਈ। ਹਾਲਾਂਕਿ ਕੰਪਨੀ ਨੇ ਕਿਹਾ ਸੀ ਕਿ ਕੁਝ ਮਿੰਟਾਂ ਵਿਚ ਇਹ ਠੀਕ ਹੋ ਜਾਵੇਗਾ, ਪ੍ਰੰਤੂ ਰਾਤ 12 ਵਜੇ ਦੇ ਬਾਅਦ ਵੀ ਕਾਫ਼ੀ ਯੂਜਰਜ਼ ਨੂੰ ਫੇਸਬੁੱਕ ਚਲਾਉਣ ਵਿਚ ਮੁਸ਼ਕਲ ਆ ਰਹੀ ਸੀ।