
ਤੇਲਗੂ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਕਾਮੇਡੀਅਨ ਵੇਨੂ ਮਾਧਵ ਦਾ ਦੇਹਾਂਤ ਹੋ ਗਿਆ ਹੈ। ਉਸ ਦੇ ਪਰਿਵਾਰ ਅਤੇ ਡਾਕਟਰਾਂ ਨੇ ਇਸ
ਨਵੀਂ ਦਿੱਲੀ : ਤੇਲਗੂ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਕਾਮੇਡੀਅਨ ਵੇਨੂ ਮਾਧਵ ਦਾ ਦੇਹਾਂਤ ਹੋ ਗਿਆ ਹੈ। ਉਸ ਦੇ ਪਰਿਵਾਰ ਅਤੇ ਡਾਕਟਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਵੇਨੂ ਨੇ ਅੱਜ ਦੁਪਹਿਰ 12:20 ਵਜੇ ਆਖ਼ਰੀ ਸਾਹ ਲਿਆ। ਵੇਨੂ ਲੰਬੇ ਸਮੇਂ ਤੋਂ ਬਿਮਾਰ ਸਨ। ਵੇਨੂ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਸ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
south film comedy superstar venu madhav died
ਮੀਡੀਆ ਰਿਪੋਰਟਾਂ ਦੇ ਅਨੁਸਾਰ, ਵੇਨੂ ਨੂੰ ਜਿਗਰ ਅਤੇ ਗੁਰਦੇ ਦੀ ਸਮੱਸਿਆ ਸੀ ਜਿਸ ਤੋਂ ਬਾਅਦ ਉਸ ਨੂੰ 24 ਸਤੰਬਰ ਨੂੰ ਸਿਕੰਦਰਾਬਾਦ ਦੇ ਕਾਰਪੋਰੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਵੇਨੂ ਮਾਧਵ ਦੀ ਸਿਹਤ ਨੂੰ ਲੈ ਕੇ ਉਸ ਦਾ ਪਰਿਵਾਰ ਹੀ ਨਹੀਂ ਬਲਕਿ ਉਸ ਦੇ ਪ੍ਰਸ਼ੰਸਕ ਵੀ ਬਹੁਤ ਚਿੰਤਤ ਸਨ, ਜਿਸ ਤੋਂ ਬਾਅਦ ਇਹ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
Actor Venu Madhav Passed away today at 12.20 pm. Both the family members and doctors confirmed it. May his Soul Rest in Peace. #RIPVenuMadhav pic.twitter.com/iPvG5ICLsx
— Vamsi Kaka (@vamsikaka) September 25, 2019
ਤੇਲਗੂ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਪੀਆਰ ਵਾਮਸੀ ਕਾਕਾ ਨੇ ਵੀਨੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਟਵਿੱਟਰ 'ਤੇ ਇਹ ਖ਼ਬਰ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਅਦਾਕਾਰ ਵੇਨੂ ਮਾਧਵ ਦੀ ਅੱਜ ਦੁਪਹਿਰ 12.20 ਵਜੇ ਮੌਤ ਹੋ ਗਈ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ