
ਮੋਦੀ ਨੇ ਲਿਖਿਆ ਕਿ ਬੇਹੱਦ ਖੂਬਸੂਰਤ ਨਿਹਾਲ ਨੂੰ ਮੇਰਾ ਅਸ਼ੀਰਵਾਦ ਜ਼ਰੂਰ ਦਿਓ। ਨਰਿੰਦਰ ਮੋਦੀ ਨੇ ਗੁਲ ਪਨਾਗ ਨੂੰ ਵੀ ਟੈਗ ਕੀਤਾ ਹੈ।
ਨਵੀਂ ਦਿੱਲੀ- ਅਦਾਕਾਰ, ਬਾਈਕਰ, ਫਿਟਨੈਸ ਫ੍ਰੀਕ, ਪਾਇਲਟ, ਨਿਰਮਾਤਾ, ਟ੍ਰੈਵਲ ਗੁਲ ਪਨਾਗ ਦਾ ਬੇਟਾ ਇਕ ਸਾਲ ਦਾ ਹੈ। ਹਾਲ ਹੀ ਵਿਚ, ਉਸਨੇ ਟਵਿੱਟਰ ਉੱਤੇ ਇੱਕ ਵੀਡੀਓ ਅਪਲੋਡ ਕੀਤਾ ਹੈ ਜਿਸ ਵਿਚ ਉਹ ਆਪਣੇ ਇੱਕ ਸਾਲ ਦੇ ਬੇਟੇ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਵੇਖ ਕੇ ‘ਮੋਦੀ ਜੀ’ ਕਹਿ ਰਹੇ ਹਨ। ਦਰਅਸਲ, ਓਪਨ ਮੈਗਜ਼ੀਨ ਦੇ ਕਵਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਲੱਗੀ ਹੋਈ ਦਿਖਾਈ ਦਿੱਤੀ।
So Nihal now promptly identifies @narendramodi in magazines & newspapers. Gleefully pointing him out me - often first thing in the morning. I managed to make him do it 'for the camera'. @Openthemag pic.twitter.com/lQCLWqQOeZ
— Gul Panag (@GulPanag) October 16, 2019
ਜਿਸ ਨੂੰ ਦੇਖ ਕੇ ਨਿਹਾਲ' ਮੋਦੀ ਜੀ 'ਬੋਲਦੇ ਨਜ਼ਰ ਆ ਰਹੇ ਹਨ। ਗੁਲ ਪਨਾਗ ਨੇ ਇਹ ਮੁਵਮੈਂਟ ਇਕ ਵੀਡੀਓ ਵਿਚ ਕੈਦ ਕਰ ਲਿਆ ਅਤੇ ਇਸ ਨੂੰ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਟਵਿੱਟਰ 'ਤੇ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਨਿਹਾਲ ਅਖਬਾਰਾਂ ਅਤੇ ਰਸਾਲਿਆਂ ਵਿਚ ਨਰਿੰਦਰ ਮੋਦੀ ਨੂੰ ਪਛਾਣ ਲੈਂਦੇ ਹਨ। ਉਹ ਮੈਨੂੰ ਦੱਸ ਰਹੇ ਹਨ ਕਿ ਇਹ ਮੋਦੀ ਜੀ ਹਨ।
Extremely adorable!
— Narendra Modi (@narendramodi) October 17, 2019
Do convey my blessings to young Nihal. Wishing him the very best, in whatever he seeks to do. I am also sure he will find an amazing mentor and guide in you, @GulPanag. https://t.co/CQN5hMPg7Z
ਕੈਮਰੇ ਦੇ ਸਾਹਮਣੇ ਉਹਨਾਂ ਲਈ ਇਹ ਕਰਨਾ ਮੁਸ਼ਕਿਲ ਹੈ ਪਰ ਉਨਾਂ ਨੇ ਫਿਰ ਵੀ ਇਹ ਕੈਪਚਰ ਕਰ ਲਿਆ। ਇਹ ਵੀਡੀਓ ਦੇਖ ਕੇ ਮੋਦੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਲਿਖਿਆ ਕਿ ਬੇਹੱਦ ਖੂਬਸੂਰਤ ਨਿਹਾਲ ਨੂੰ ਮੇਰਾ ਅਸ਼ੀਰਵਾਦ ਜ਼ਰੂਰ ਦਿਓ। ਨਰਿੰਦਰ ਮੋਦੀ ਨੇ ਗੁਲ ਪਨਾਗ ਨੂੰ ਵੀ ਟੈਗ ਕੀਤਾ ਹੈ।