ਗਦਰ 2 ਨੂੰ ਅਨਿਲ ਸ਼ਰਮਾ ਡਾਇਰੈਕਟ ਕਰ ਰਹੇ ਹਨ। ਫਿਲਮ ਵਿਚ ਅਮੀਸ਼ਾ ਪਟੇਲ ਦੇ ਨਾਲ-ਨਾਲ ਉਤਕਰਸ਼ ਸ਼ਰਮਾ ਵੀ ਨਜ਼ਰ ਆਉਣਗੇ
ਨਵੀਂ ਦਿੱਲੀ: ਅੱਜ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਸੰਨੀ ਦਿਓਲ ਦੀ ਫਿਲਮ 'ਗਦਰ 2' ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਪੋਸਟ ਵਿਚ ਸੰਨੀ ਦਿਓਲ ਯਾਨੀ ਤਾਰਾ ਸਿੰਘ ਦੇ ਹੱਥ ਵਿਚ ਹਥੌੜਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਾਲੇ ਕੱਪੜੇ ਪਾਏ ਹੋਏ ਹਨ ਅਤੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੇਵੇਂਦਰ ਕੁਮਾਰ ਨੇ ਕੀਤੀ ਖੁਦਕੁਸ਼ੀ
ਉਸ ਦੇ ਹੱਥ ਵਿਚ ਇਕ ਹਥੌੜਾ ਹੈ ਅਤੇ ਉਹਨਾਂ ਨੇ ਕਾਲੇ ਕੱਪੜਿਆਂ ਦੇ ਨਾਲ-ਨਾਲ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਇਸ ਤਰ੍ਹਾਂ ਸੰਨੀ ਦਿਓਲ ਨੇ ਇਕ ਵਾਰ ਫਿਰ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਦੁਸ਼ਮਣਾਂ ਦੀ ਨੀਂਦ ਉਡਾਉਣ ਜਾ ਰਹੇ ਹਨ। ਇਸ ਪੋਸਟਰ ਨੂੰ ਉਹਨਾਂ ਦੇ ਭਰਾ ਬੌਬੀ ਦਿਓਲ ਨੇ ਸ਼ੇਅਰ ਵੀ ਕੀਤਾ ਹੈ।
Hindustan Zindabaad Hai….Zindabaad Tha.. .aur Zindabaad Rahega!
This Independence Day, we bring to you the biggest sequel in Indian cinema after two decades.#Gadar2 releasing on 11th August 2023????#HappyRepublicDay@ZeeStudios_ @ameesha_patel @iutkarsharma @Anilsharma_dir pic.twitter.com/Tz9dbysDRe
ਇਹ ਵੀ ਪੜ੍ਹੋ: Republic Day 2023: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਤੱਵਿਆ ਪਥ 'ਤੇ ਲਹਿਰਾਇਆ ਤਿਰੰਗਾ
ਗਦਰ 2 ਦਾ ਪੋਸਟਰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ, 'ਹਿੰਦੁਸਤਾਨ ਜ਼ਿੰਦਾਬਾਦ ਹੈ... ਜ਼ਿੰਦਾਬਾਦ ਥਾ... ਔਰ ਜ਼ਿੰਦਾਬਾਦ ਰਹੇਗਾ। ਇਸ ਆਜ਼ਾਦੀ ਦਿਵਸ 'ਤੇ ਅਸੀਂ ਦੋ ਦਹਾਕਿਆਂ ਬਾਅਦ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸੀਕਵਲ ਲੈ ਕੇ ਆ ਰਹੇ ਹਾਂ। ਗਦਰ 2, 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ”।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ’ਤੇ ਭੜਕੇ ਨਵਜੋਤ ਕੌਰ ਸਿੱਧੂ, ‘ਸਾਰਿਆਂ ਨੂੰ ਦੂਰ ਰਹਿਣ ਦੀ ਕੀਤੀ ਅਪੀਲ’
ਗਦਰ 2 ਨੂੰ ਅਨਿਲ ਸ਼ਰਮਾ ਡਾਇਰੈਕਟ ਕਰ ਰਹੇ ਹਨ। ਫਿਲਮ ਵਿਚ ਅਮੀਸ਼ਾ ਪਟੇਲ ਦੇ ਨਾਲ-ਨਾਲ ਉਤਕਰਸ਼ ਸ਼ਰਮਾ ਵੀ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਨਾਲ ਜੁੜੀਆਂ ਤਸਵੀਰਾਂ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ ਗਦਰ: ਏਕ ਪ੍ਰੇਮ ਕਥਾ 2001 ਵਿਚ ਰਿਲੀਜ਼ ਹੋਈ ਸੀ।
Hindustan Zindabaad Hai! Zindabaad Tha! aur Zindabaad Rahega!
This Independence Day!#Gadar2 releasing on 11th August 2023????@ZeeStudios_ @iamsunnydeol @ameesha_patel @iutkarsharma @Anilsharma_dir @anilsharmaprod @1rohitchoudhary @Mithoon11 @SayeedQuadri2 @ZeeMusicCompany pic.twitter.com/Bb0fb3cKK8
ਇਹ ਵੀ ਪੜ੍ਹੋ: ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿਚ ਗੈਸ ਲੀਕ ਹੋਣ ਦੀਆਂ ਘਟਨਾਵਾਂ 'ਚ ਬੱਚਿਆਂ ਸਣੇ 16 ਲੋਕਾਂ ਦੀ ਮੌਤ
ਫਿਲਮ 'ਚ ਅਮੀਸ਼ਾ ਪਟੇਲ, ਸੰਨੀ ਦਿਓਲ ਅਤੇ ਅਮਰੀਸ਼ ਪੁਰੀ ਵੀ ਸਨ। ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਅਤੇ ਇਹ ਫਿਲਮ ਸਾਲ ਦੀਆਂ ਬਲਾਕਬਸਟਰ ਫਿਲਮਾਂ ਵਿਚ ਸ਼ਾਮਲ ਕੀਤੀ ਗਈ। 19 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਹੁਣ ਪ੍ਰਸ਼ੰਸਕਾਂ ਨੂੰ ਗਦਰ 2 ਤੋਂ ਵੀ ਬਹੁਤ ਉਮੀਦਾਂ ਹਨ।