ਮਾਂ ਦੀ ਯਾਦ 'ਚ ਅਰਜੁਨ ਕਪੂਰ ਨੇ ਲਿਖਿਆ ਭਾਵੁਕ ਸੰਦੇਸ਼ 
Published : Mar 26, 2018, 5:00 pm IST
Updated : Mar 26, 2018, 5:00 pm IST
SHARE ARTICLE
Arjun kapoor with Mother
Arjun kapoor with Mother

ਅਰਜੁਨ ਕਪੂਰ ਨੇ ਇਸ ਵਿਚਕਾਰ ਆਪਣੀ ਮਾਂ ਮੋਨਾ ਕਪੂਰ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ ।

ਕੁੱਝ ਦਿਨ ਪਹਿਲਾਂ ਮਤਰੇਈਆਂ ਮਾਂ ਦੇ ਦਿਹਾਂਤ ਹੋ ਜਾਣ ਤੋਂ ਬਾਅਦ ਅਰਜੁਨ ਕਪੂਰ ਆਪਣੀ ਮਤਰੇਈਆਂ ਭੈਣਾਂ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦੀ ਦੇਖ ਭਾਲ ਕਰ ਰਹੇ ਹਨ । ਸਿਰਫ ਅਰਜੁਨ ਹੀ ਨਹੀਂ ਬਲਕਿ ਦੀ ਭੈਣ ਅੰਸ਼ੁਲਾ ਕਪੂਰ ਵੀ ਆਪਣੀਆਂ ਭੈਣਾਂ ਦਾ ਧਿਆਨ ਰਖਦੀ । ਅਰਜੁਨ ਕਪੂਰ ਨੇ ਇਸ ਵਿਚਕਾਰ ਆਪਣੀ ਮਾਂ ਮੋਨਾ ਕਪੂਰ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ । ਤਸਵੀਰ ਨਾਲ ਹੀ ਅਰਜੁਨ ਨੇ ਇਕ ਭਾਵੁਕ ਕਰ ਦੇਣ ਵਾਲੀ ਚਿੱਠੀ ਵੀ ਲਿਖੀ ਹੈ । ਦਰਅਸਲ ਬੋਨੀ ਕਪੂਰ ਦੀ ਪਹਿਲੀ ਪਤਨੀ ਅਤੇ ਅਰਜੁਨ ਕਪੂਰ ਦੀ ਮਾਂ ਮੋਨਾ ਕਪੂਰ  ਦਾ ਦਿਹਾਂਤ 25 ਮਾਰਚ 2012 ਨੂੰ ਹੋਇਆ ਸੀ । ਆਪਣੀ ਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਇਹ ਤਸਵੀਰ ਐਤਵਾਰ ਨੂੰ ਸਾਂਝੀ ਕੀਤੀ ਸੀ।  Arjun kapoor with mother Arjun kapoor with motherਅਰਜੁਨ ਨੇ ਮਾਂ ਨੂੰ ਯਾਦ ਕਰਦਿਆਂ  ਭਾਵੁਕ ਮੈਸੇਜ ਲਿਖਿਆ ਅਰਜੁਨ ਲਿਖਦੇ ਹਨ ''ਮਾਂ ਮੈਂ ਅੱਜ ਪਟਿਆਲਾ ਵਿਚ ਸ਼ੂਟਿੰਗ ਕਰ ਰਿਹਾ ਹਾਂ, ਕਾਸ਼ ਮੈਂ ਤੁਹਾਨੂੰ ਤਸਵੀਰ ਭੇਜ ਪਾਉਂਦਾ ਇਹ ਦਿਖਾਉਣ ਲਈ ਕਿ ਇਹ ਲੋਕੇਸ਼ਨ ਕਿੰਨੀ ਖੂਬਸੂਰਤ ਹੈ। ਮਾਂ ਤੁਸੀਂ ਮੇਰੀਆਂ ਫਿਲਮਾਂ ਨੂੰ ਦੇਖਣ ਲਈ ਮੇਰੇ ਨਾਲ ਰੈੱਡ ਕਾਰਪੇਟ 'ਤੇ ਨਾ ਚੱਲ ਸਕੇ। ਭਰੋਸਾ ਨਹੀਂ ਹੁੰਦਾ ਕਿ 6 ਸਾਲ ਹੋ ਗਏ। ਪਿਛਲੇ ਛੇ ਸਾਲਾਂ ਵਿਚ ਤੁਸੀਂ ਹਮੇਸ਼ਾ ਮੇਰੇ ਨਾਲ ਰਹੇ ਅਤੇ ਮੇਰੀਆਂ 9 ਫਿਲਮਾਂ ਦੀ ਸਾਥੀ ਹੋ । ਮਾਂ ਬਾਰੇ ਲਿਖਦੇ ਹੋਏ ਅਰਜੁਨ ਨੇ ਇਸ ਮੈਸੇਜ ਵਿਚ ਆਪਣੀ ਭੈਣ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਸਾਨੂੰ ਨਹੀਂ ਪਤਾ ਅਸੀਂ ਜ਼ਿੰਦਗੀ ਵਿਚ ਕਿੰਨਾ ਚੰਗਾ ਕੰਮ ਕਰ ਰਹੇ ਹਾਂ ਪਰ ਤੁਸੀਂ ਸਾਨੂੰ ਜੋ ਸਿਖਾਇਆ ਹੈ ਅਸੀਂ ਉਸੇ ਰਸਤੇ 'ਤੇ ਚੱਲ ਰਹੇ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। Arjun kapoor with sisterArjun kapoor with sisterਜ਼ਿਕਰਯੋਗ ਹੈ ਕਿ ਅਰਜੁਨ ਦੀ ਮਾਂ ''ਮੋਨਾ ਕਪੂਰ ਦਾ ਦਿਹਾਂਤ ਉਸ ਵੇਲੇ ਹੋਇਆ ਸੀ ਜਦੋਂ ਅਰਜੁਨ ਦੀ ਡੈਬਿਊ ਫਿਲਮ 'ਇਸ਼ਕਜਾਦੇ' ਰਿਲੀਜ਼ ਹੋਣ ਵਾਲੀ ਸੀ।  ਇਥੇ ਅਸੀਂ ਕਹਿ ਸਕਦੇ ਹਾਂ ਕਿ ਅਰਜੁਨ ਅਤੇ ਉਨ੍ਹਾਂ ਦੀ ਮਤਰੇਈ ਭੈਣ ਜਾਹਨਵੀ ਦੀ ਕਿਸਮਤ ਇਕੋ ਜਿਹੀ ਨਿਕਲੀ। Arjun kapoor with prinitiArjun kapoor with prinitiਕਿਉਂਕਿ ਜਿਵੇਂ ਆਪਣਾ ਫਿਲਮੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਅਰਜੁਨ ਦੀ ਨੇ ਅਪਣੀ ਮਾਂ ਨੂੰ  ਗੁਆ ਲਿਆ ਇੰਝ ਹੀ ਜਾਹਨਵੀ ਦੀ ਫਿਲਮ ਧੜਕ ਦੇ ਰਿਲੀਜ਼ ਤੋਂ ਕੁਝ ਮਹੀਨਾ ਪਹਿਲਾਂ ਹੀ ਸ਼੍ਰੀ ਦੇਵੀ ਦੀ ਵੀ ਮੌਤ ਹੋ ਗਈ ਇਸ ਕਰਕੇ ਅਰਜੁਨ ਆਪਣੀ ਭੈਣ ਦੇ ਦੁੱਖ ਨੂੰ ਸਮਝ ਕੇ ਉਸ ਦੇ ਨਾਲ ਖੜ੍ਹੇ ਹਨ।   Arjun kapoor with Mother Arjun kapoor with Mother

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement