
ਬਾਲਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰਖੀਆਂ ਵਿਚ ਸੀ।
ਨਵੀਂ ਦਿੱਲੀ: ਬਾਲਵੁੱਡ ਅਦਾਕਾਰ ਸੰਜੇ ਦੱਤ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰਖੀਆਂ ਵਿਚ ਸੀ। ਹੁਣ ਸੰਜੇ ਦੱਤ ਨੇ ਖ਼ੁਦ ਇਸ ਖਬਰ ਦਾ ਖੰਡਨ ਕੀਤਾ ਹੈ ਅਤੇ ਦੱਸਿਆ ਕਿ ਉਹ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨਗੇ। ਸੰਜੇ ਨੇ ਆਪਣੇ ਵੈਰੀਫਾਈਡ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਕਿਹਾ, ‘ਲੋਕਸਭਾ ਚੋਣਾਂ ਵਿਚ ਮੇਰੇ ਖੜੇ ਹੋਣ ਦੀਆਂ ਖਬਰਾਂ ਝੂਠੀਆਂ ਹਨ। ਮੈਂ ਆਪਣੇ ਦੇਸ਼ ਦੇ ਨਾਲ ਖੜਾ ਹਾਂ ਅਤੇ ਆਪਣੀ ਭੈਣ ਪ੍ਰਿਆ ਦੱਤ ਦਾ ਸਮਰਥਨ ਕਰ ਰਿਹਾ ਹਾਂ’।
The rumor about me contesting for the Loksabha elections is not true. I stand with my country and in full support for my sister @PriyaDutt_INC. I urge everyone to come out in maximum numbers and cast their vote for our nation! ??
— Sanjay Dutt (@duttsanjay) March 25, 2019
ਸੰਜੇ ਦੱਤ ਨੇ ਆਪਣੀ ਭੈਣ ਦਾ ਸਮਰਥਨ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿਚ ਵਧ ਚੜ ਕੇ ਹਿੱਸਾ ਲੈਣ ਅਤੇ ਵੋਟ ਪਾਉਣ। ਦੱਸ ਦਈਏ ਕਿ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿਚ ਖੇਡ ਮੰਤਰੀ ਰਹੇ ਸਨ। ਸਾਲ 2004 ਤੋਂ 2005 ਦੌਰਾਨ ਉਹਨਾਂ ਨੇ ਇਹ ਕੰਮ ਸੰਭਾਲਿਆ ਸੀ। ਸੁਨੀਲ ਦੀ ਬੇਟੀ ਪ੍ਰਿਆ ਸਾਂਸਦ ਵੀ ਰਹਿ ਚੁਕੀ ਹੈ।
ਦੱਸ ਦਈਏ ਕਿ ਹਾਲ ਹੀ ਵਿਚ ਇਹ ਖਬਰ ਆਈ ਸੀ ਕਿ ਸੰਜੇ ਦੱਤ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਚੋਣ ਲੜਨ ਜਾ ਰਹੇ ਹਨ। ਇਹ ਖਬਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ।