
ਆਮਿਰ ਖਾਨ ਨੇ ਆਪਣੇ ਕਿਸੇ ਖਾਸ ਦੋਸਤ ਤੋਂ 'ਦ੍ਰੋਪਦੀ' ਦੇ ਰੋਲ ਦੇ ਬਾਰੇ 'ਚ ਗੱਲ ਕੀਤੀ
ਇਨ੍ਹੀ ਦਿਨੀਂ ਫਿਲਮ 'ਠੱਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਰੁਝੇ ਆਮਿਰ ਖ਼ਾਨ ਬਹੁਤ ਜਲਦ ਨਵਾਂ ਪ੍ਰੋਜੈਕਟ 'ਮਹਾਭਾਰਤ' ਲੈ ਕੇ ਆਉਣ ਵਾਲੇ ਹਨ । 1000 ਕਰੋੜੀ ਇਸ ਪ੍ਰਾਜੈਕਟ 'ਤੇ ਬਣਨ ਵਾਲੀ ਫ਼ਿਲਮ 'ਚ ਆਮਿਰ 'ਕ੍ਰਿਸ਼ਣ' ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਪਰ ਅਜੇ ਤਕ ਫਿਲਮ ਦੇ ਬਾਕੀ ਕਿਰਦਾਰਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ।Aamir Khan ਪਰ ਹਾਲ ਹੀ 'ਚ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ , ਆਮਿਰ ਖਾਨ ਨੇ ਆਪਣੇ ਕਿਸੇ ਖਾਸ ਦੋਸਤ ਤੋਂ 'ਦ੍ਰੋਪਦੀ' ਦੇ ਰੋਲ ਦੇ ਬਾਰੇ 'ਚ ਗੱਲ ਕੀਤੀ। ਆਮਿਰ ਦਾ ਮੰਨਣਾ ਹੈ ਕਿ 'ਦ੍ਰੋਪਦੀ' ਦੇ ਰੋਲ ਲਈ ਦੀਪਿਕਾ ਤੋਂ ਬਿਹਤਰ ਕੋਈ ਨਹੀਂ ਹੋ ਸਕਦੀ ।ਦਸ ਦੀਏ ਕਿ ਇਹ ਰੋਲ ਨਿਭਾਉਣ ਦੇ ਲਈ ਆਮਿਰ ਦੇ ਦਿਮਾਗ 'ਚ ਦੀਪਿਕਾ ਉਸ ਵੇਲੇ ਆਈ ਜਦ ਉਨ੍ਹਾਂ ਨੇ ਦੀਪਿਕਾ ਨੂੰ ਪਦਮਾਵਤ ਦੇ ਕਿਰਦਾਰ 'ਚ ਦੇਖਿਆ।
Deepika Padukoneਆਮਿਰ ਦੀ ਇਸ ਗੱਲ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕਿ ਦੀਪਿਕਾ ਹੀ ਦ੍ਰੋਪਦੀ ਦਾ ਇਹ ਐਪਿਕ ਰੋਲ ਕਰੇ। ਹਾਲਾਂਕਿ ਇਸ 'ਤੇ ਕਿਸੇ ਦਾ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਦੀਪਿਕਾ ਇਸ ਰੋਲ ਨੂੰ ਕਰਨ ਲਈ ਤਿਆਰ ਵੀ ਹੋਵੇਗੀ ਜਾਂ ਨਹੀਂ।ਜ਼ਿਕਰਯੋਗ ਹੈ ਕਿ ਦੀਪਿਕਾ ਨੇ 'ਪਦਮਾਵਤੀ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਕਾਫੀ ਕੰਟਰੋਵਰਸੀ ਹੋ ਗਈ ਸੀ।
Aamir Khanਉਸ ਦੀਪਿਕਾ ਨੇ ਸੋਚਿਆ ਸੀ ਕਿ ਹੁਣ ਉਹ ਇਸ ਤਰ੍ਹਾਂ ਦਾ ਰੋਲ ਕਦੇ ਨਹੀਂ ਕਰੇਗੀ। ਜੇਕਰ ਦੀਪਿਕਾ ਮੰਨ ਜਾਂਦੀ ਹੈ ਤਾਂ ਉਹ ਆਮਿਰ ਨਾਲ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ। ਮੀਡੀਆ ਰਿਪੋਰਟਸ ਮੁਤਾਬਕ ਆਮਿਰ ਚਾਹੁੰਦੇ ਹਨ ਕਿ ਦੀਪਿਕਾ ਹੀ 'ਦ੍ਰੋਪਦੀ' ਦਾ ਕਿਰਦਾਰ ਨਿਭਾਵੇ। ਇਹ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ। ਆਮਿਰ ਆਪਣੇ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਫਿਲਮ ਨੂੰ ਪ੍ਰੋਡਿਊਸ ਕਰਨ ਦੀ ਜ਼ਿੰਮੇਵਾਰੀ ਮੁਕੇਸ਼ ਅੰਬਾਨੀ ਚੁੱਕ ਰਹੇ ਹਨ।ਹੁਣ ਦੇਖਣਾ ਹੋਵੇਗਾ ਕਿ ਕੀ ਦੀਪਿਕਾ ਇਹ ਕਿਰਦਾਰ ਨਿਭਾਉਣ ਦੇ ਲਈ ਤਿਆਰ ਹੁੰਦੀ ਹੈ ਕੇ ਨਹੀਂ। ਇਸ ਤੋਂ ਇਲਾਵਾ ਹੁਣ ਉਡੀਕ ਹੈ ਇਸ ਫ਼ਿਲਮ ਦੇ ਬਾਕੀ ਕਿਰਦਾਰਾਂ ਦੇ ਅਨਾਊਂਸ ਹੋਣਾ ਅਜੇ ਬਾਕੀ ਹੈ।