ਨਾਨਾ ਪਾਟੇਕਰ ਹਿਰੋਇਨਾਂ 'ਤੇ ਹੱਥ ਵੀ ਚੁੱਕਿਆ ਕਰਦੇ ਸਨ : ਤਨੂਸ਼੍ਰੀ
Published : Sep 26, 2018, 4:19 pm IST
Updated : Sep 26, 2018, 4:19 pm IST
SHARE ARTICLE
Tanushree Dutta accuses Nana Patekar
Tanushree Dutta accuses Nana Patekar

'ਆਸ਼ਿਕ ਬਣਾਇਆ ਆਪਨੇ' ਤੋਂ ਮਸ਼ਹੂਰ ਹੋਈ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਨੂੰ ਲੈ ਕੇ ਚੌਂਕਾਉਣ ਵਾਲਾ ਖੁਲਾਸਾ ਕੀਤਾ ਹੈ। ਨਾਨਾ ਨੇ ਉਨ੍ਹਾਂ ਦਾ ਯੋਨ ਸ਼ੋਸ਼ਣ ਕੀਤਾ ਸੀ...

ਮੁੰਬਈ : 'ਆਸ਼ਿਕ ਬਣਾਇਆ ਆਪਨੇ' ਤੋਂ ਮਸ਼ਹੂਰ ਹੋਈ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਨੂੰ ਲੈ ਕੇ ਚੌਂਕਾਉਣ ਵਾਲਾ ਖੁਲਾਸਾ ਕੀਤਾ ਹੈ। ਨਾਨਾ ਨੇ ਉਨ੍ਹਾਂ ਦਾ ਯੋਨ ਸ਼ੋਸ਼ਣ ਕੀਤਾ ਸੀ। ਤਨੂਸ਼੍ਰੀ ਦਾ ਕਹਿਣਾ ਹੈ ਕਿ ਨਾਨਾ ਦਾ ਸੁਭਾਅ ਸਿਰਫ਼ ਉਨ੍ਹਾਂ ਦੇ  ਨਾਲ ਹੀ ਨਹੀਂ ਸਗੋਂ ਸੈਟ 'ਤੇ ਬਾਕੀ ਹਿਰੋਇਨਾਂ ਦੇ ਨਾਲ ਵੀ ਅਜੀਬ ਹੁੰਦਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਇਸ ਬਾਰੇ ਗੱਲਾਂ ਕਰਦੇ ਸਨ ਕਿ ਨਾਨਾ ਹਿਰੋਇਨਾਂ ਉਤੇ ਹੱਥ ਵੀ ਚੁੱਕਿਆ ਕਰਦੇ ਸਨ ਪਰ ਕਿਸੇ ਨੇ ਵੀ ਉਨ੍ਹਾਂ ਵਿਰੁਧ ਅਵਾਜ਼ ਚੁੱਕਣ ਦੀ ਹਿੰਮਤ ਨਹੀਂ ਕੀਤੀ।

Tanushree Dutta accuses Nana PatekarTanushree Dutta accuses Nana Patekar

ਇਕ ਇੰਟਰਵੀਊ ਵਿਚ ਤਨੂਸ਼੍ਰੀ ਨੇ ਦੱਸਿਆ ਕਿ ਨਾਨਾ ਪਾਟੇਕਰ ਨੇ ਇਕ ਫਿਲਮ ਦੇ ਗੀਤ ਦੀ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਦੇ ਨਾਲ ਗਲਤ ਤਰੀਕੇ ਤੋਂ ਛੂਹਣ ਦੀ ਕੋਸ਼ਿਸ਼ ਕੀਤੀ। ਤਨੂਸ਼੍ਰੀ ਨੇ ਇਲਜ਼ਾਮ ਲਗਾਇਆ ਕਿ ਇੰਡਸਟਰੀ ਦੇ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਨਾਨਾ ਦਾ ਸੁਭਾਅ ਔਰਤਾਂ ਦੇ ਪ੍ਰਤੀ ਕਿਵੇਂ ਹੈ ਅਤੇ ਉਹ ਕਿੰਨੀ ਬਦਤਮੀਜ਼ੀ ਦੇ ਨਾਲ ਔਰਤਾਂ ਨਾਲ ਪੇਸ਼ ਆਉਂਦੇ ਹਨ। ਤਨੂਸ਼੍ਰੀ ਦੇ ਮੁਤਾਬਕ, ਲੋਕ ਆਪਸ ਵਿਚ ਨਾਨਾ ਦੀਆਂ ਹਰਕਤਾਂ ਨੂੰ ਲੈ ਕੇ ਦੱਬੇ ਲਫਜ਼ਾਂ ਵਿਚ ਕਾਨਾਫੂਸੀ ਕਰਦੇ ਸਨ ਕਿ ਉਹ ਹਿਰੋਇਨਾਂ ਉਤੇ ਹੱਥ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਸ਼ੋਸ਼ਨ ਵੀ ਕਰਦੇ ਹਨ।

Tanushree Dutta accuses Nana PatekarTanushree Dutta accuses Nana Patekar

ਇਸ ਦੇ ਨਾਲ ਹੀ ਤਨੂ ਸ਼੍ਰੀ ਨੇ ਕਿਹਾ ਕਿ ਇੰਡਸਟਰੀ ਨੂੰ ਪਤਾ ਹੈ ਕਿ ਔਰਤਾਂ ਦੇ ਨਾਲ ਨਾਨਾ ਦਾ ਰਵਇਆ ਅਤੇ ਸੁਭਾਅ ਕਿਵੇਂ ਹੈ ਪਰ ਕਦੇ ਵੀ ਕਿਸੇ ਪਬਲਿਕੇਸ਼ਨ ਨੇ ਇਸ ਬਾਰੇ ਵਿਚ ਛਾਪਣ ਦੀ ਹਿੰਮਤ ਨਹੀਂ ਕੀਤੀ। ਸਾਲ 2008 ਦੀ ਘਟਨਾ ਨੂੰ ਯਾਦ ਕਰਦੇ ਹੋਏ ਤਨੂ ਸ਼੍ਰੀ ਨੇ ਦੱਸਿਆ ਕਿ ਕਾਂਟਰੈਕਟ ਦੇ ਮੁਤਾਬਕ ਉਨ੍ਹਾਂ ਨੂੰ ਫਿਲਮ ਹਾਰਨ ਓਕੇ ਪਲੀਜ਼ ਵਿਚ ਸੋਲੋ ਡਾਂਸ ਨੰਬਰ ਕਰਨਾ ਸੀ ਪਰ ਸ਼ੂਟ ਤੋਂ ਪਹਿਲੇ ਦਿਨ ਤੋਂ ਹੀ ਨਾਨਾ ਨੇ ਉਨ੍ਹਾਂ ਦੇ ਨਾਲ ਬਦਤਮੀਜ਼ੀ ਸ਼ੁਰੂ ਕਰ ਦਿਤੀ।

Tanushree Dutta accuses Nana PatekarTanushree Dutta accuses Nana Patekar

ਹਾਲਾਂਕਿ ਤਨੂ ਸ਼੍ਰੀ ਨੇ ਨਾਨਾ ਪਾਟੇਕਰ ਦੇ ਇਸ ਸੁਭਾਅ ਬਾਰੇ ਜਦੋਂ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਵੀ ਤਨੂ ਸ਼੍ਰੀ ਨੂੰ ਨਾਨਾ ਦੀ ਗੱਲ ਮੰਨਣ ਦੀ ਸਲਾਹ ਦੇ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement