'ਭਾਰਤ' ਫਿਲਮ 'ਚ ਸਲਮਾਨ ਨਾਲ ਨਜ਼ਰ ਆਏਗੀ ਇਹ ਅਭਿਨੇਤਰੀ 
Published : Jul 30, 2018, 4:12 pm IST
Updated : Jul 30, 2018, 4:12 pm IST
SHARE ARTICLE
Priyanka Chopra, Katrina Kaif
Priyanka Chopra, Katrina Kaif

ਪ੍ਰਿਅੰਕਾ ਚੋਪੜਾ ਫਿਲਮ ਭਾਰਤ ਛੱਡਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਫਿਲਮ ਵਿਚ ਸਲਮਾਨ ਖਾਨ ਦੇ ਨਾਲ ਲੀਡ ਰੋਲ ਵਿਚ ਨਜ਼ਰ ਆਏਗੀ। ਭਾਰਤ ਦੇ ਨਿਰਦੇਸ਼ਨ ਅਲੀ ਅੱਬਾਸ ਜਫਰ ਨੇ...

ਪ੍ਰਿਅੰਕਾ ਚੋਪੜਾ ਫਿਲਮ ਭਾਰਤ ਛੱਡਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਫਿਲਮ ਵਿਚ ਸਲਮਾਨ ਖਾਨ ਦੇ ਨਾਲ ਲੀਡ ਰੋਲ ਵਿਚ ਨਜ਼ਰ ਆਏਗੀ। ਭਾਰਤ ਦੇ ਨਿਰਦੇਸ਼ਨ ਅਲੀ ਅੱਬਾਸ ਜਫਰ ਨੇ ਇਸ ਦੀ ਘੋਸ਼ਣਾ ਕੀਤੀ ਹੈ, ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਇਨੀ ਦਿਨੀ ਸੁਰਖੀਆਂ ਵਿਚ ਬਣੀ ਹੋਈ ਹੈ। ਬੀ - ਟਾਉਨ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਇਸ ਫਿਲਮ ਨਾਲ ਕਮਬੈਕ ਕਰਣ ਜਾ ਰਹੀ ਸੀ। ਅਚਾਨਕ ਅਭਿਨੇਤਰੀ ਨੇ ਫਿਲਮ ਤੋਂ ਅਲਵਿਦਾ ਕਹਿ ਕੇ ਸੱਭ ਨੂੰ ਹੈਰਾਨ ਕਰ ਦਿਤਾ।

Bharat FilmBharat Film

ਖਬਰਾਂ ਗਰਮ ਹਨ ਕਿ ਪ੍ਰਿਅੰਕਾ ਨੇ ਅਮੇਰੀਕਨ ਸਿੰਗਰ ਅਤੇ ਬੁਆਏ ਫਰੇਂਡ ਨਿਕ ਜੋਨਸ ਨਾਲ ਕੁੜਮਾਈ ਕਰ ਲਈ ਹੈ, ਇਸ ਵਜ੍ਹਾ ਕਰ ਕੇ ਇਸ ਫਿਲਮ ਨਾਲ ਕੰਨੀ ਕੱਟਣੀ ਪਈ। 'ਭਾਰਤ' ਫਿਲਮ ਛੱਡਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਪ੍ਰਿਅੰਕਾ ਦੀ ਜਗ੍ਹਾ ਕਿਹੜੀ ਅਭਿਨੇਤਰੀ ਲਵੇਗੀ? ਆਖ਼ਿਰਕਾਰ ਇਸ ਸਵਾਲ ਤੋਂ ਪਰਦਾ ਉਠ ਚੁੱਕਿਆ ਹੈ। ਜੀ ਹਾਂ, ਪ੍ਰਿਅੰਕਾ ਚੋਪੜਾ ਦੇ ਫਿਲਮ ਛੱਡਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਫਿਲਮ ਵਿਚ ਸਲਮਾਨ ਖਾਨ ਦੇ ਨਾਲ ਲੀਡ ਰੋਲ ਵਿਚ ਨਜ਼ਰ ਆਏਗੀ। 'ਭਾਰਤ' ਫਿਲਮ ਦੇ ਨਿਰਦੇਸ਼ਨ ਅਲੀ ਅੱਬਾਸ ਜਫਰ ਨੇ ਇਸ ਦੀ ਘੋਸ਼ਣਾ ਕੀਤੀ ਹੈ।

Salman KhanSalman Khan

ਸਲਮਾਨ ਖਾਨ ਅਤੇ ਕੈਟਰੀਨਾ ਆਖਰੀ ਵਾਰ ਸਾਲ 2017 ਵਿਚ ਆਈ ਹਿਟ ਫਿਲਮ 'ਟਾਇਗਰ ਜਿੰਦਾ ਹੈ' ਵਿਚ ਨਜ਼ਰ ਆਏ ਸਨ। ਇਸ ਦਾ ਨਿਰਦੇਸ਼ਨ ਵੀ ਅਲੀ ਨੇ ਕੀਤਾ ਸੀ। ਅਲੀ ਇਕ ਵਾਰ ਫਿਰ ਇਸ ਜੋੜੀ ਦੇ ਨਾਲ ਕੰਮ ਕਰਣ ਨੂੰ ਲੈ ਕੇ ਉਤਸ਼ਾਹਿਤ ਹਨ। ਅਲੀ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ 'ਭਾਰਤ' ਵਿਚ ਸਲਮਾਨ ਅਤੇ ਕੈਟਰੀਨਾ ਦੇ ਨਾਲ ਇਕ ਵਾਰ ਫਿਰ ਕੰਮ ਕਰਣ ਨੂੰ ਲੈ ਕੇ ਉਤਸ਼ਾਹਿਤ ਹਾਂ। ਅਸੀਂ ਪਹਿਲਾਂ ਵੀ ਇਕੱਠੇ ਅੱਛਾ ਕੰਮ ਕੀਤਾ ਹੈ ਅਤੇ ਇਕ ਵਾਰ ਫਿਰ ਦੋਨਾਂ ਦੇ ਨਾਲ ਕੰਮ ਕਰਣਾ ਮਜੇਦਾਰ ਹੋਵੇਗਾ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਸ਼ੁਰੁਆਤ ਤੋਂ ਹੀ ਪਾਪੁਲਰ ਹੈ।

Salman KhanSalman Khan

ਸਾਲ 2005 ਵਿਚ ਆਈ ਫਿਲਮ ਮੈਂ ਪਿਆਰ ਕਿਉਂ ਕੀਤਾ ? ਵਿਚ ਇਨ੍ਹਾਂ ਨੂੰ ਪਹਿਲੀ ਵਾਰ ਆਨ - ਸਕਰੀਨ ਰੁਮਾਂਸ ਕਰਦੇ ਹੋਏ ਵੇਖਿਆ ਗਿਆ ਸੀ। ਇਸ ਤੋਂ ਬਾਅਦ ਪਾਰਟਨਰ (2007), ਰਾਜ ਕੁਮਾਰ (2008), ਏਕ ਥਾ ਟਾਈਗਰ (2017), ਟਾਈਗਰ ਜਿੰਦਾ ਹੈ (2012) ਵਿਚ ਇਨ੍ਹਾਂ ਨੇ ਨਾਲ ਕੰਮ ਕੀਤਾ। ਭਾਰਤ ਇਹਨਾਂ ਦੀ 5ਵੀ ਫਿਲਮ ਹੋਵੇਗੀ, ਜੋ ਅਗਲੇ ਸਾਲ ਈਦ ਉੱਤੇ ਰਿਲੀਜ ਹੋਵੇਗੀ। ਕੈਟਰੀਨਾ ਦੇ ਬਾਰੇ ਵਿਚ ਨਿਰਦੇਸ਼ਕ ਅਲੀ ਅੱਬਾਸ ਜਫਰ ਕਹਿੰਦੇ ਹਨ ਕਿ ਕੈਟਰੀਨਾ ਆਖਰੀ ਸਮੇਂ ਵਿਚ ਫਿਲਮ ਦਾ ਹਿੱਸਾ ਬਣੀ ਹੈ ਅਤੇ ਇਸ ਦੇ ਨਾਲ ਦੁਬਾਰਾ ਫਿਰ ਕੰਮ ਕਰਣਾ ਦਿਲਚਸਪ ਹੋਵੇਗਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement