ਰਵੀਨਾ ਟੰਡਨ ਦਾ 44 ਦੀ ਉਮਰ 'ਚ ਨਵਾਂ ਲੁਕ ਆਇਆ ਸਾਹਮਣੇ 
Published : Oct 26, 2018, 2:08 pm IST
Updated : Oct 26, 2018, 3:13 pm IST
SHARE ARTICLE
Raveena Tandan gets a new look
Raveena Tandan gets a new look

ਬਾਲੀਵੁਡ ਦੀ ਹਸੀਨ ਅਦਾਕਾਰਾ ਰਵੀਨਾ ਟੰਡਨ 44 ਸਾਲ ਦੀ ਹੋ ਗਈ ਹੈ। 26  ਅਕਤੂਬਰ 1974 'ਚ ਮੁੰਬਈ 'ਚ ਜੰਮੀ ਰਵੀਨਾ ਟੰਡਨ ਦੀ ਗਿਣਤੀ ਬਾਲੀਵੁਡ ਦੀ....

ਨਵੀਂ ਦਿੱਲੀ (ਭਾਸ਼ਾ):  ਬਾਲੀਵੁਡ ਦੀ ਹਸੀਨ ਅਦਾਕਾਰਾ ਰਵੀਨਾ ਟੰਡਨ 44 ਸਾਲ ਦੀ ਹੋ ਗਈ ਹੈ। 26  ਅਕਤੂਬਰ 1974 'ਚ ਮੁੰਬਈ 'ਚ ਜੰਮੀ ਰਵੀਨਾ ਟੰਡਨ ਦੀ ਗਿਣਤੀ ਬਾਲੀਵੁਡ ਦੀ ਮਸ਼ਹੂਰ ਅਭਿਨੇਤਰੀਆਂ ਵਿਚੋਂ ਇਕ ਹੈ। 90 ਦਹਾਕ 'ਚ ਉਨ੍ਹਾਂ ਨੇ ਕਈ ਫਿਲਮਾਂ ਵਿਚ ਕੰਮ ਕਰ ਦਰਸ਼ਕਾਂ ਨੂੰ ਅਪਣੀ ਮਸਤ-ਮਸਤ ਅਦਾਵਾਂ ਦਾ ਦੀਵਾਨਾ ਬਣਾਇਆ। ਫਿਲਮ ਨਿਰਮਾਤਾ ਰਵੀ ਟੰਡਨ ਅਤੇ ਵੀਨਾ ਟੰਡਨ ਦੀ ਧੀ ਰਵੀਨਾ ਟੰਡਨ ਨੇ ਅਪਣੇ ਫਿਲਮੀ ਕਰੀਅਰ ਦੀ ਸ਼ੁਰੋਆਤ ਇਕ ਫਲਾਪ ਫਿਲਮ ਨਾਲ ਕੀਤੀ ਸੀ। 1991 ਵਿਚ ਆਈ ਫਿਲਮ ਪੱਥਰ  ਡੋਲ ਵਿਚ ਰਵੀਨਾ ਟੰਡਨ ਨੇ ਸਲਮਾਨ ਖਾਨ ਦੇ ਨਾਲ ਇਸ਼ਕ ਫਰਮਾਇਆ ਸੀ।

Ravina Tandan Ravina Tandan

ਦੱਸ ਦਈਏ ਕਿ ਸਲਮਾਨ ਅਤੇ ਰਵੀਨਾ ਦੀ ਜੋੜੀ ਬਾਲੀਵੁਡ ਦੇ ਪਰਦੇ 'ਤੇ ਪਹਿਲੀ ਵਾਰ "ਕਭੀ ਤੂ ਛੈਲਾ ਲਗਤਾ ਹੈ" ਗੀਤ'ਚ ਕਾਫ਼ੀ ਹਿਟ ਹੋਈ। ਫਿਲਹਾਲ ਹੁਣ ਰਵੀਨਾ ਟੰਡਨ ਗਲੈਮਰਸ ਅਤੇ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੀ ਹੈ ਜ਼ਿਕਰਯੋਗ ਹੈ ਕਿ  1991  ਤੋਂ 2004 ਵਿਚ ਉਨ੍ਹਾਂ ਨੇ ਮੋਹਰਾ (1994) , ਦਿਲਵਾਲੇ (1994), ਲਾਡਲਾ (1994), ਇੰਤੀਹਾਂ (1994 ), ਅੰਦਾਜ਼ ਅਪਨਾ ਅਪਨਾ (1996), ਖਿਲਾੜੀਓ ਕਾ ਖਿਲਾੜੀ (1997), ਅਤੇ ਇਸ ਦੇ ਨਾਲ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਦੱਸ ਦਈਏ ਕਿ 2004 ਵਿਚ ਉਨ੍ਹਾਂ ਨੇ ਵਿਆਹ ਕਰ ਲਿਆ ਅਤੇ ਫਿਰ ਅਪਣੇ ਪਰਵਾਰ ਅਤੇ ਬੱਚਿਆਂ ਦੇ ਪਾਲਨ ਪੋਸ਼ਣ 'ਚ ਰੁਝ ਗਈ।

Ravina TandanRavina Tandan

ਰਵੀਨਾ ਦੀ ਇਕ ਖਾਸ ਗੱਲ ਇਹ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਉਹ ਫਿਲਮਾਂ ਵਿਚ ਐਕਟਿਵ ਹੈ ਤੇ ਇਸ ਸਾਲ ਉਨ੍ਹਾਂ ਦੀ ਫਿਲਮ ਮਾਤਾ ਰਿਲੀਜ਼ ਹੋਈ ਹੈ॥ 
ਰਵੀਨਾ ਟੰਡਨ ਨੇ ਸਾਲ 2004 ਵਿਚ ਅਨਿਲ ਥਡਾਨੀ ਦੇ ਨਾਲ ਵਿਆਹ ਕਰਾ ਲਿਆ ਸੀ। ਇਕ ਇੰਟਰਵਿਊ ਵਿਚ ਰਵੀਨਾ ਨੇ ਕਿਹਾ ਸੀ ਕਿ ਮੇਰੇ ਕੋਲ ਇਕ ਚੰਗਾ ਪਤੀ ਅਤੇ ਚਾਰ ਪਿਆਰ ਕਰਨ ਵਾਲੇ ਬੱਚੇ ਹਨ। ਦੱਸ ਦਈਏ ਕਿ ਰਵੀਨਾ ਟੰਡਨ ਨੇ ਦੋ ਬੱਚਿਆਂ ਨੂੰ ਗੋਦ ਵੀ ਲਿਆ ਹੋਇਆ ਹੈ।

ਜੀਵਨ ਦੀ ਸਭ ਤੋਂ ਮਹੱਤਵਪੂਰਣ ਘਟਨਾ ਬਾਰੇ ਪੁੱਛੇ ਜਾਣ 'ਤੇ ਰਵੀਨਾ ਨੇ ਕਿਹਾ, ਜਦੋਂ ਮੈਂ ਅਪਣੀ ਜਿੰਦਗੀ 'ਚ ਆਪਣੇ ਪਤੀ ਅਨਿਲ ਥਡਾਨੀ ਨੂੰ ਮਿਲੀ , ਉਹ ਮੇਰੀ ਜਿੰਦਗੀ ਦੀ ਸੱਭ ਤੋਂ ਖਾਸ ਦਿਨ ਸੀ  ਅਤੇ ਮੇਰੀ ਜਿੰਦਗੀ ਹਮੇਸ਼ਾ ਤੋਂ ਉਤਾਰ ਚੜਾਅ ਭਰੀ ਰਹੀ ਹੈ । ਤੇ ਅਨਿਲ ਨੇ ਮੈਨੂੰ ਮੁਸ਼ਕਲ ਵਕਤ 'ਚ ਲੜ੍ਹਨ ਦੀ ਹਿੰਮਤ ਦਿੱਤੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement