
ਹਜ਼ਾਰਾਂ ਦੀ ਭੀੜ 'ਚ ਬਿੱਗ ਬੀ ਦਾ ਇਕ ਅਜਿਹਾ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਆਇਆ ਜੋ ਪੈਰਾਂ ਤੋਂ ਚੱਲ ਨਹੀਂ ਸਕਦਾ ਸੀ
ਬਾਲੀਵੁਡ ਅਦਾਕਾਰ ਅਮਿਤਾਭ ਬੱਚਨ ਦੀ ਦਰਿਆਦਿਲੀ ਦੇਖਦੇ ਹੀ ਬਣਦੀ ਹੈ। ਅਪਣੀ ਇਸੇ ਦਰਿਆ ਦਿਲੀ ਦੇ ਸਦਕਾ ਹੀ ਅਮਿਤਾਭ ਪਿਛਲੇ ਕਈ ਸਾਲਾਂ ਤੋਂ ਹਰ ਐਤਵਾਰ ਦੇ ਦਿਨ ਆਪਣੇ ਘਰ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਨੂੰ ਮਿਲਦੇ ਆ ਰਹੇ ਹਨ । ਅਮਿਤਾਭ ਨੂੰ ਮਿਲਣ ਵਾਲੇ ਪ੍ਰਸ਼ੰਸਕ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਇਕੱਠੇ ਹੁੰਦੇ ਹਨ। ਇਸ ਐਤਵਾਰ ਵੀ ਕੁਝ ਅਜਿਹਾ ਹੀ ਹੋਇਆ ਦੀ ਦਰਿਆਦਿਲੀ ਦੇਖਣ ਨੂੰ ਮਿਲੀ ਜਦੋਂ ਹਜ਼ਾਰਾਂ ਦੀ ਭੀੜ 'ਚ ਬਿੱਗ ਬੀ ਦਾ ਇਕ ਅਜਿਹਾ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਆਇਆ ਜੋ ਪੈਰਾਂ ਤੋਂ ਚੱਲ ਨਹੀਂ ਸਕਦਾ ਸੀ। ਜਦੋਂ ਬਿੱਗ ਬੀ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਨੇ ਅਪਣੇ ਗਾਰਡ ਨੂੰ ਕਹਿ ਕੇ ਉਸ ਅਪਾਹਜ ਪ੍ਰਸ਼ੰਸਕ ਨੂੰ ਅੰਦਰ ਲੈ ਕੇ ਆਉਣ ਨੂੰ ਕਿਹਾ। Amitabh Bachchanਇਨ੍ਹਾਂ ਹੀ ਨਹੀਂ ਅਮਿਤਾਭ ਬੱਚਨ ਨੇ ਉਸ ਸ਼ਖਸ ਨੂੰ ਅਪਣੇ ਕੋਲ ਬੁਲਾ ਕੇ ਗਲ ਕੀਤੀ । ਇਸ ਤੋਂ ਬਾਅਦ ਬਿੱਗ ਬੀ ਨੇ ਉਸ ਲੜਕੇ ਦੇ ਬਾਰੇ 'ਚ ਗੱਲ ਕਰਦੇ ਹੋਏ ਇਕ ਬਲਾਗ ਵੀ ਲਿਖਿਆ। ਅਮਿਤਾਭ ਨੇ ਲਿਖਿਆ, ''ਹਰ ਵਾਰ ਵਾਂਗ ਇਹ ਐਤਵਾਰ ਵੀ ਮੇਰੇ ਲਈ ਖ਼ਾਸ ਸੀ। ਇਸ ਵਾਰ ਕੁਝ ਜ਼ਿਆਦਾ ਹੀ ਖਾਸ ਸੀ। ਕਿਉਂਕਿ ਅੱਜ ਮੇਰੇ ਪ੍ਰਸ਼ੰਸਕਾਂ ਵਿਚਕਾਰ ਮੇਰਾ ਇਕ ਸਪੈਸ਼ਲੀ ਐਬਲਡ (ਅਪਾਹਜ) ਮੌਜੂਦ ਸੀ । ਮੈਂ ਉਸ ਨੂੰ ਅੰਦਰ ਸੱਦਿਆ।'' ਉਸ ਦੇ ਚਿਹਰੇ ਦੀ ਖੁਸ਼ੀ ਦੇਖਣ ਲਾਇਕ ਸੀ। ਮੈਂ ਉਸ ਤੋਂ ਪੁੱਛਿਆ ਕਿ ਕੀ ਚਾਹੀਦਾ ਤਾਂ ਉਸ ਨੇ ਟੀ-ਸ਼ਰਟ ਵੱਲ ਇਸ਼ਾਰਾ ਕੀਤਾ। ਮੈਂ ਆਪਣੀ ਨਵੀਂ ਟੀ-ਸ਼ਰਟ ਉਸ ਨੂੰ ਦੇ ਦਿਤੀ। ਉਸ ਦੇ ਹੱਥ ਬਹੁਤ ਸਖਤ ਸਨ। ਕਿਉਂਕਿ ਉਹ ਚੱਲਣ ਲਈ ਆਪਣੇ ਹੱਥਾਂ ਦਾ ਇਸਤੇਮਾਲ ਕਰਦਾ ਹੈ। ਮੈਂ ਉਸ ਨੂੰ ਵਾਪਸ ਘਰ ਭਿਜਵਾਉਣ ਦੀ ਵੀ ਵਿਵਸਥਾ ਕੀਤੀ। ਅੱਗੇ ਉਨ੍ਹਾਂ ਕਿਹਾ ਕਿ ਮੇਰੀ ਟੀਮ ਨੇ ਮੈਨੂੰ ਦੱਸਿਆ ਕਿ ਉਸ ਕੋਲ੍ਹ ਕੋਈ ਘਰ ਨਹੀਂ ਹੈ। ਉਹ ਫੁੱਟਪਾਥ 'ਤੇ ਰਹਿੰਦਾ ਹੈ। ਮੈਨੂੰ ਉਸ ਨਾਲ ਪੂਰੀ ਹਮਦਰਦੀ ਹੈ।
Amitabh Bachchanਇਸ ਦੇ ਨਾਲ ਹੀ ਅਮਿਤਾਭ ਨੇ ਕੁਝ ਹੋਰ ਤਸਵੀਰਾਂ ਵੀ ਬਲਾਗ ਤੇ ਸਾਂਝੀਆਂ ਕੀਤੀਆਂ ।ਜ਼ਿਕਰਯੋਗ ਹੈ ਕਿ ਅਮਿਤਾਭ ਪਿਛਲੇ ਬਹੁਤ ਸਾਲਾਂ ਤੋਂ ਇੰਝ ਹੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਦੇ ਹਨ ਅਤੇ ਫਿਰ ਉਨ੍ਹਾਂ ਦਾ ਧਨਵਾਦ ਸਹਿਤ ਤਸਵੀਰਾਂ ਸਾਂਝੀਆਂ ਕਰਕੇ ਖ਼ੁਸ਼ੀ ਜ਼ਾਹਿਰ ਕਰਦੇ ਹਨ। ਦੱਸਣਯੋਗ ਹੈ ਕਿ ਅੱਜਕਲ ਅਮਿਤਾਭ ਬੱਚਨ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ ਵੀ 'ਚ ਰੁੱਝੇ ਹੋਏ ਹਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਕ ਟਵੀਟ ਰਾਹੀਂ ਆਪਣੀ 10 ਸਾਲ ਪੁਰਾਣੀ ਫ਼ਿਲਮ ਸ਼ੁ-ਬਾਈਟ ਨੂੰ ਰਲੀਜ਼ ਕਰਨ ਦੀ ਅਪੀਲ ਵੀ ਕੀਤੀ ਸੀ|
Amitabh Bachchan।