
ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਪ੍ਰਭਾਸ, ਬਲਾਕ ਬਸਟਰ ਫਿਲਮ ਬਾਹੂਬਲੀ ਤੋਂ ਬਾਅਦ ਹਰ ਕਿਸੇ ਦੇ ਪਸੰਦ ਬਣ ਗਏ ਹੈ।
ਨਵੀਂ ਦਿੱਲੀ: ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਪ੍ਰਭਾਸ, ਬਲਾਕ ਬਸਟਰ ਫਿਲਮ ਬਾਹੂਬਲੀ ਤੋਂ ਬਾਅਦ ਹਰ ਕਿਸੇ ਦੇ ਪਸੰਦ ਬਣ ਗਏ ਹੈ। ਇਸ ਕਾਰਨ ਦਰਸ਼ਕਾਂ ਨੂੰ ਬੇਸਬਰੀ ਨਾਲ ਉਨ੍ਹਾਂ ਦੀ ਅਗਲੀ ਫਿਲਮ ਦਾ ਇੰਤਜ਼ਾਰ ਰਹਿੰਦਾ ਹੈ। ਸ ਲਈ ਇਹ ਖ਼ਬਰ ਵੀ ਪ੍ਰਭਾਸ ਦੇ ਫੈਨਜ਼ ਲਈ ਬਹੁਤ ਹੀ ਖੁਸ਼ਖ਼ਬਰੀ ਵਾਲੀ ਹੈ।
ਪ੍ਰਸ਼ੰਸਕਾਂ ਨੂੰ ਕੋਰੋਨਾ ਵਾਇਰਸ ਦੇ ਤਣਾਅ ਵਿਚ ਇਕ ਚੰਗੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ ਕਿ ਬਹੁਤ ਜਲਦ ਪ੍ਰਭਾਸ ਅਤੇ ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੂਕੋਣ ਨੂੰ ਇਕੱਠੇ ਸਕਰੀਨ ‘ਤੇ ਦੇਖਿਆ ਜਾ ਸਕਦਾ ਹੈ। ਬਰਾਂ ਅਨੁਸਾਰ ਨਿਰਦੇਸ਼ਕ ਨਾਗ ਅਸ਼ਵਿਨ ਦੀਪਿਕਾ ਪਾਦੂਕੋਣ ਨੂੰ ਪ੍ਰਭਾਸ ਨਾਲ ਆਪਣੀ ਅਗਲੀ ਫਿਲਮ ਵਿਚ ਕਾਸਟ ਕਰਨਾ ਚਾਹੁੰਦੇ ਹਨ। ਨਾਗ ਅਸ਼ਵਿਨ ਦੀ ਇਹ ਫਿਲਮ ਸਾਇੰਸ ਫਿਕਸ਼ਨ ਹੋਵੇਗੀ। ਜਿਸ ਨੂੰ ਅਸ਼ਵਿਨੀ ਦੱਤ ਪ੍ਰੋਡਿਊਸ ਕਰ ਰਹੇ ਹਨ।
ਪਰ ਇਸ ਦੇ ਨਾਲ ਹੀ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਦੀਪਿਕਾ ਨੇ ਇਸ ਪ੍ਰਾਜੈਕਟ ਲਈ ਬਹੁਤ ਜ਼ਿਆਦਾ ਫੀਸ ਦੀ ਮੰਗ ਕੀਤੀ ਹੈ। ਅਜਿਹੀ ਸਥਿਤੀ ਵਿਚ ਸਿਰਫ ਸਮਾਂ ਦੱਸੇਗਾ ਕਿ ਫਿਲਮ ਦੇ ਨਿਰਮਾਤਾ ਦੀਪਿਕਾ ਦੀ ਇਸ ਮੰਗ ਨੂੰ ਪੂਰਾ ਕਰਨਗੇ ਜਾਂ ਨਹੀਂ। ਸ ਤੋਂ ਇਲਾਵਾ ਖ਼ਬਰਾਂ ਦੀ ਮੰਨੀਏ ਤਾਂ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋ ਸਕਦੀ ਹੈ।
ਦੱਸ ਦਈਏ ਕਿ ਪ੍ਰਭਾਸ, ਦੀਪਿਕਾ ਪਾਦੂਕੋਣ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੇ ਆਪਣੀ ਫਿਲਮ ‘ਸਾਹੋ’ ਦੇ ਪ੍ਰਮੋਸ਼ਨ ਦੌਰਾਨ ਖੁਲਾਸਾ ਕੀਤਾ ਸੀ ਕਿ ਦੀਪਿਕਾ ਪਾਦੂਕੋਣ ਉਨ੍ਹਾਂ ਦੀ ਮਨਪਸੰਦ ਅਭਿਨੇਤਰੀ ਹੈ ਅਤੇ ਉਹ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ। ਹੁਣ ਅਜਿਹੀ ਸਥਿਤੀ ਵਿਚ, ਜੇ ਦੀਪਿਕਾ ਇਸ ਫਿਲਮ ਲਈ ਹਾਂ ਕਰਦੀ ਹੈ, ਤਾਂ ਪ੍ਰਭਾਸ ਦੀ ਉਹਨਾਂ ਨਾਲ ਕੰਮ ਕਰਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ ਅਤੇ ਪ੍ਰਸ਼ੰਸਕਾਂ ਦੀ ਦੋਵਾਂ ਨੂੰ ਇਕੱਠੇ ਵੇਖਣ ਦੀ ਇੱਛਾ ਵੀ ਪੂਰੀ ਹੋ ਜਾਵੇਗੀ।