
ਦੇਸ਼ ਵਿਚ ਕਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਤੀਜੀ ਮੀਟਿੰਗ ਹੋਵੇਗੀ।
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਂਨਫੰਰਸਿੰਗ ਦੇ ਜ਼ਰੀਏ ਮੀਟਿੰਗ ਕਰਨਗੇ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਕਰੋਨਾ ਨਾਲ ਕਿਵੇਂ ਟਾਕਟਾ ਲੈਣਾ ਹੈ ਦੀ ਚਰਚਾ ਦੇ ਨਾਲ-ਨਾਲ ਦੇਸ਼ ਵਿਚ ਚੱਲ ਰਹੇ ਲੌਕਡਾਊਨ ਨੂੰ ਖਤਮ ਕਰਨ ਤੇ ਧਿਆਨ ਕੇਂਦਰ ਕੀਤਾ ਜਾ ਸਕਦਾ ਹੈ। ਕੇਂਦਰ ਦੇ ਨਾਲ-ਨਾਲ ਰਾਜ ਸਰਕਾਰਾਂ ਆਰਥਿਕ ਗਤੀਆਂ-ਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੱਖ-ਵੱਖ ਸੈਕਟਰਾਂ ਵਿਚ ਹੋਲੀ-ਹੋਲੀ ਢਿੱਲ ਦੇ ਰਹੇ ਹਨ
PM Narendra Modi
ਪਰ ਇਨ੍ਹਾਂ ਵਿਚੋਂ ਕੁਝ ਸੂਬੇ ਅਜਿਹੇ ਵੀ ਹਨ ਜਿਹੜੇ 3 ਮਈ ਤੋਂ ਬਾਅਦ ਵੀ ਇਸ ਲੌਕਡਾਊਨ ਨੂੰ ਲਾਗੂ ਰੱਖਣ ਲਈ ਤਿਆਰ ਹਨ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਅਗਲੇ ਤਿੰਨ ਮਹੀਨਿਆਂ ਤੱਕ ਤਾਲਾਬੰਦੀ ਨੂੰ ਖਤਮ ਕਰਨ ਅਤੇ ਸਥਿਤੀ ਨਾਲ ਨਜਿੱਠਣ ਲਈ ਇਕ , ਵਿਆਪਕ ਰਣਨੀਤੀ ਤਿਆਰ ਕਰਨਗੇ। ਤਿਵਾੜੀ ਨੇ ਕਿਹਾ ਕਿ ਜਦੋਂ ਤੱਕ ਤਬਾਹੀ ਜਾਂ ਆਲਮੀ ਮਹਾਂਮਾਰੀ ਨਾਲ ਨਜਿੱਠਣ ਲਈ ਕੋਈ ਕੌਮੀ ਯੋਜਨਾ ਨਹੀਂ ਹੈ, ਰਾਜ ਤਾਲਾਬੰਦੀ ਤੋਂ ਬਾਅਦ ਸਥਿਤੀ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਬਣਾ ਸਕਦੇ।
Coronavirus
ਉਨ੍ਹਾਂ ਕਿਹਾ, "ਸਰਕਾਰ ਨੂੰ ਇਹ ਪੁੱਛਣਾ ਬਹੁਤ ਮਹੱਤਵਪੂਰਨ ਹੈ ਕਿ ਇਸਦੀ ਯੋਜਨਾ ਕੀ ਹੈ।" ਦੱਸ ਦੱਈਏ ਕਿ ਕੇਂਦਰ ਨੇ ਲੋਕਾਂ ਦੀ ਸਹੂਲਤ ਲਈ ਥੋੜੀ ਢਿੱਲ ਦਿੰਦਿਆਂ ਸ਼ਹਿਰੀ ਕੰਪਲੈਕਸਾਂ ਦੇ ਨਾਲ-ਨਾਲ ਮਹੱਲਿਆਂ ਵਿਚਲੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਬਜ਼ਾਰਾ ਵਿਚ ਮੌਜੂਦ ਦੁਕਾਨਾਂ ਨੂੰ 3 ਮਈ ਤੱਕ ਹੀ ਬੰਦ ਰੱਖਿਆ ਜਾਵੇਗਾ। ਪੇਂਡੂ ਖੇਤਰਾਂ ਵਿਚ ਅਤੇ ਸ਼ਾਪਿੰਗ ਮਾਲ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਮਾਲ ਬੰਦ ਰਹਿਣਗੇ, ਪਰ ਦਿਹਾਤੀ ਖੇਤਰਾਂ ਵਿੱਚ ਬਾਜ਼ਾਰ ਖੋਲ੍ਹੇ ਜਾ ਸਕਦੇ ਹਨ।
Coronavirus
ਹਾਲਾਂਕਿ, ਕੋਵਿਡ -19 ਹੌਟਸਪੌਟਸ (ਸਭ ਤੋਂ ਵੱਧ ਲਾਗ ਲਾਗ ਪ੍ਰਭਾਵਿਤ ਖੇਤਰ) ਅਤੇ ਵਰਜਿਤ ਖੇਤਰਾਂ ਵਿੱਚ ਸਥਿਤ ਦੁਕਾਨਾਂ ਖੋਲ੍ਹਣਾ, ਗੈਰ ਜ਼ਰੂਰੀ ਚੀਜ਼ਾਂ ਦੀ ਵਿਕਰੀ ਅਤੇ ਈ-ਕਾਮਰਸ ਪਲੇਟਫਾਰਮਸ ਦੁਆਰਾ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਹੈ। ਦੱਸ ਦੱਈਏ ਕਿ 11 ਅਪ੍ਰੈਲ ਨੂੰ ਪੀਐੱਮ ਦੀ, ਮੁੱਖ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਵਿਚ ਮੁੱਖ ਮੰਤਰੀਆਂ ਨੇ ਦੋ ਹਫਤੇ ਲਈ ਲੌਕਡਾਊਨ ਨੂੰ ਵਧਾਉਂਣ ਦੀ ਸ਼ਿਫਾਰਿਸ਼ ਕੀਤੀ ਸੀ। ਜਿਸ ਤੋਂ ਬਾਅਦ ਪੀਐੱਮ ਮੋਦੀ ਨੇ ਲੌਕਡਾਊਨ ਵਿਚ ਵਾਧਾ ਕਰਦਿਆਂ ਇਸ ਨੂੰ 3 ਮਈ ਤੱਕ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਤੀਜੀ ਮੀਟਿੰਗ ਹੋਵੇਗੀ।
PM Narendra Modi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।