
ਸਾਲ 2008 ਵਿਚ ਆਈ ਕਰਨ ਜੌਹਰ ਦੀ ਹਿੱਟ ਫ਼ਿਲਮ ਦੋਸਤਾਨਾ ਦਾ ਸੀਕੁਅਲ ਘੋਸ਼ਿਤ ਹੋ ਗਿਆ ਹੈ। ਦੋਸਤਾਨਾ 2 ਵਿਚ ਕਾਰਤਿਕ ਆਰੀਅਨ ਅਤੇ ਜਾਨਹਵੀ ਕਪੂਰ
ਮੁੰਬਈ : ਸਾਲ 2008 ਵਿਚ ਆਈ ਕਰਨ ਜੌਹਰ ਦੀ ਹਿੱਟ ਫ਼ਿਲਮ ਦੋਸਤਾਨਾ ਦਾ ਸੀਕੁਅਲ ਘੋਸ਼ਿਤ ਹੋ ਗਿਆ ਹੈ। ਦੋਸਤਾਨਾ 2 ਵਿਚ ਕਾਰਤਿਕ ਆਰੀਅਨ ਅਤੇ ਜਾਨਹਵੀ ਕਪੂਰ ਨੂੰ ਲੀਡ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਸਾਲ 2008 ਵਿਚ ਆਈ ਫ਼ਿਲਮ ਦੇ ਨਿਰਦੇਸ਼ਕ ਤਰੁਣ ਮਨਸੁਖਾਨੀ ਸਨ ਪਰ ਇਸ ਵਾਰ ਵੀ ਉਹੀ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰਨਗੇ, ਇਹ ਫਿਲਹਾਲ ਤੈਅ ਨਹੀਂ ਹੈ।
Kartik Aaryan and Janhvi Kapoor in Dostana 2ਟਵਿਟਰ 'ਤੇ ਆਪਣੀ ਫ਼ਿਲਮ ਦੀ ਘੋਸ਼ਣਾ ਕਰਦੇ ਹੋਏ ਕਰਨ ਜੌਹਰ ਨੇ ਦੱਸਿਆ ਕਿ ਇਸ ਫ਼ਿਲਮ ਦੀ ਲੀਡ ਜੋੜੀ ਕੌਣ ਹੋਵੇਗੀ। ਹਾਲਾਂਕਿ ਇਸ ਫ਼ਿਲਮ ਵਿਚ ਇਕ ਹੋਰ ਹੀਰੋ ਦੀ ਐਂਟਰੀ ਹੋਵੇਗੀ, ਜਿਸ ਨਾਲ ਇਸ ਫ਼ਿਲਮ ਦੀ ਤਿਕੜੀ ਪੂਰੀ ਹੋ ਜਾਵੇਗੀ।
The return of the franchise with unlimited madness! @TheAaryanKartik, #Janhvi & a soon to be launched fresh face - making it the trio for #Dostana2, directed by @CollinDcunha. Watch out for the third suitable boy!@apoorvamehta18 @dharmamovies pic.twitter.com/XtpSHGMUrv
— Karan Johar (@karanjohar) June 27, 2019
ਕਰਨ ਨੇ ਆਪਣੇ ਟਵਿਟਰ 'ਤੇ ਲਿਖਿਆ ਕਿ ਜਲਦੀ ਹੀ ਉਹ ਇਸ ਫ਼ਿਲਮ ਦੇ ਤੀਸਰੇ ਹੀਰੋ ਦਾ ਨਾਮ ਲੋਕਾਂ ਦੇ ਸਾਹਮਣੇ ਰੱਖਣਗੇ। ਫਿਲਹਾਲ ਉਹ ਇਸ ਦੁਨੀਆ ਨੂੰ ਤੀਸਰੇ 'ਸੁਟੇਬਲ ਬੁਆਏ' ਨਾਲ ਮਿਲਵਾਉਣ ਜਾ ਰਹੇ ਹਾਂ।
ਸਾਲ 2008 ਵਿਚ ਆਈ ਫ਼ਿਲਮ ਵਿਚ ਅਭਿਸ਼ੇਕ ਬਚਨ ਅਤੇ ਜਾਨ ਅਬਰਾਹਿਮ ਦੀ ਜੋੜੀ ਨੇ ਕੰਮ ਕੀਤਾ ਸੀ। ਇਨ੍ਹਾਂ ਦੇ ਨਾਲ ਪ੍ਰਿਅੰਕਾ ਚੋਪੜਾ ਲੀਡ ਰੋਲ ਵਿਚ ਸੀ ਅਤੇ ਫ਼ਿਲਮ ਵਿਚ ਬੌਬੀ ਦਿਓਲ ਦਾ ਵੀ ਇਕ ਰੋਲ ਸੀ।
Got a ring to it, doesn't it? You know what it is!
— Karan Johar (@karanjohar) June 26, 2019
Stay tuned and watch this space - announcement coming your way tomorrow! @apoorvamehta18 @dharmamovies pic.twitter.com/1aTGz0jOjt
ਇਸ ਵਾਰ ਵੀ ਫ਼ਿਲਮ ਵਿਚ ਦੋ ਹੀਰੋ ਅਤੇ ਇਕ ਹੀਰੋਇਨ ਹੋਵੇਗੀ ਪਰ ਫ਼ਿਲਮ ਦੀ ਕਹਾਣੀ ਵਿਚ ਕੀ ਬਦਲਾਅ ਹੋਵੇਗਾ ਇਹ ਦੇਖਣਾ ਦਿਲਚਸਪ ਹੋਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਡੈਬਿਊ ਕਰਨ ਵਾਲੇ ਨਿਰਦੇਸ਼ਕ ਕਾਲਿਨ ਡਾਕੁੰਨਾ ਕਰਨਗੇ। ਕਰਨ ਜੌਹਰ ਦੀ 2008 ਵਾਲੀ ਫ਼ਿਲਮ ਇਕ ਸੁਪਰਹਿਟ ਫਿਲਮ ਸੀ। ਇਕ ਦਿਨ ਪਹਿਲਾਂ ਹੀ ਕਰਨ ਨੇ ਇਸ ਫ਼ਿਲਮ ਦੇ ਸੀਕੁਅਲ ਦੀ ਚਰਚਾ ਕੀਤੀ ਸੀ ਅਤੇ ਇਕ ਵੀਡੀਓ ਪਾ ਕੇ ਲੋਕਾਂ ਨੂੰ ਹਿੰਟ ਦਿੱਤਾ ਸੀ।
Kartik Aaryan and Janhvi Kapoor in Dostana 2
ਦੋਸਤਾਨਾ ਦੋ ਅਜਿਹੇ ਮੁੰਡਿਆਂ ਦੀ ਕਹਾਣੀ ਸੀ ਜੋ ਇਕ ਅਪਾਰਟਮੈਂਟ ਵਿਚ ਘਰ ਲੈਣ ਲਈ ਸਮਲੈਂਗਿਕ ਹੋਣ ਦਾ ਡਰਾਮਾ ਕਰਦੇ ਹਨ ਅਤੇ ਘਰ ਵਿਚ ਰਹਿਣ ਵਾਲੀ ਕੁੜੀ ਨਾਲ ਪਿਆਰ ਕਰਨ ਲੱਗਦੇ ਹਨ। ਇਸ ਫ਼ਿਲਮ ਵਿਚ ਸ਼ਿਲਪਾ ਸ਼ੈੱਟੀ ਦਾ ਗੀਤ Shut Up & Bounce ਖਾਸਾ ਲੋਕਾਂ ਨੂੰ ਪਿਆਰਾ ਹੋਇਆ ਸੀ ਅਤੇ ਇਸ ਨੂੰ ਲੋਕਾਂ ਨੇ ਕਾਫ਼ੀ ਸਰਾਹਿਆ ਸੀ।