
ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਕਰ ਲਿਆ ਹੈ।
ਮੁੰਬਈ : ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਹਾਲ ਹੀ ਵਿਚ ਅਦਾਕਾਰਾ ਨੇ 'ਇਸ਼ਕਜਾਦੇ' ਸਟਾਰ ਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਸੋਮਵਾਰ ਨੂੰ ਅਰਜੁਨ ਦੇ ਬਰਥ-ਡੇ ਦੇ ਸਿਲਸਿਲੇ ਵਿਚ ਉਨ੍ਹਾਂ ਦੇ ਨਾਲ ਛੁੱਟੀਆਂ 'ਤੇ ਗਈ ਅਦਾਕਾਰਾ ਨੇ ਬੁੱਧਵਾਰ ਨੂੰ ਆਪਣੇ ਬੁਆਏਫ੍ਰੈਂਡ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ।
Malaika Arora and Arjun Kapoor
ਇਸ ਤਸਵੀਰ ਵਿਚ ਦੋਵੇਂ ਇਕ - ਦੂਜੇ ਦੇ ਬੇਹੱਦ ਕਰੀਬ ਹੱਥਾਂ ਵਿਚ ਹੱਥ ਪਾਈ ਨਜ਼ਰ ਆ ਰਹੇ ਹਨ ਜਿਸਦੇ ਕੈਪਸ਼ਨ ਵਿਚ ਮਲਾਇਕਾ ਨੇ ਲਿਖਿਆ, “ਹੈਪੀ ਬਰਥਡੇ ਮੇਰੇ ਪਾਗਲ , ਬੇਹੱਦ ਮਜ਼ਾਕੀਆ ਅਤੇ ਅਦਭੁਤ ਅਰਜੁਨ ਕਪੂਰ...ਢੇਰ ਸਾਰਾ ਪਿਆਰ ਅਤੇ ਖੁਸ਼ੀਆਂ।”
ਤਸਵੀਰ ਵਿਚ 45 ਸਾਲ ਦਾ ਇਸ ਅਦਾਕਾਰਾ ਨੂੰ ਧਾਰੀਦਾਰ ਪੈਂਟ ਸੂਟ ਵਿਚ ਦੇਖਿਆ ਜਾ ਸਕਦਾ ਹੈ ਜਦੋਂ ਕਿ ਅਰਜੁਨ ਕਾਲੇ ਰੰਗ ਦੀ ਟੀ- ਸ਼ਰਟ ਅਤੇ ਬਲੂ ਜੀਂਨਸ ਵਿਚ ਨਜ਼ਰ ਆ ਰਹੇ ਹਨ। ਕਾਫ਼ੀ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਲੈ ਕੇ ਚੁਪੀ ਸਾਧਣ ਤੋਂ ਬਾਅਦ ਅਰਜੁਨ ਅਤੇ ਮਲਾਇਕਾ ਹੁਣ ਇਸਨੂੰ ਲੈ ਕੇ ਕਾਫ਼ੀ ਖੁੱਲ੍ਹ ਗਏ ਹਨ। ਡਿਨਰ ਡੇਟ ਤੋਂ ਲੈ ਕੇ ਪਾਰਟੀ ਅਤੇ ਫ਼ਿਲਮ ਸਕਰੀਨਿੰਗ ਤੱਕ ਇਹ ਦੋਵੇਂ ਅਕਸਰ ਇਕ-ਦੂਜੇ ਨਾਲ ਤਸਵੀਰਾਂ ਲੈਂਦੇ ਨਜ਼ਰ ਆਏ ਹਨ।
Malaika Arora and Arjun Kapoor
ਆਉਣ ਵਾਲੇ ਸਮੇਂ ਵਿਚ ਅਰਜੁਨ 'ਪਾਨੀਪਤ' ਵਿਚ ਨਜ਼ਰ ਆਉਣਗੇ। ਇਹ ਇਕ ਇਤਿਹਾਸਿਕ ਡਰਾਮਾ ਹੈ ਜਿਸਨੂੰ ਆਸ਼ੂਤੋਸ਼ ਗੋਵਾਰੀਕਰ ਨਿਰਦੇਸ਼ਿਤ ਕਰ ਰਹੇ ਹਨ। ਫ਼ਿਲਮ ਵਿਚ ਕਰਿਤੀ ਸੇਨਨ ਅਤੇ ਸੰਜੈ ਦੱਤ ਵੀ ਹਨ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਹਾਲ ਹੀ ਵਿਚ ਅਦਾਕਾਰਾ ਨੇ 'ਇਸ਼ਕਜਾਦੇ' ਸਟਾਰ ਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਸੋਮਵਾਰ ਨੂੰ ਅਰਜੁਨ ਦੇ ਬਰਥਡੇ ਦੇ ਸਿਲਸਿਲੇ ਵਿਚ ਉਨ੍ਹਾਂ ਦੇ ਨਾਲ ਛੁੱਟੀਆਂ 'ਤੇ ਗਈ ਅਦਾਕਾਰਾ ਮਲਾਇਕਾ ਅਰੋੜਾ ਨੇ ਅਰਜੁਨ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰਿਆ ਹੈ।