
ਅਦਾਕਾਰ ਅਰਬਾਜ਼ ਖ਼ਾਨ ਤੇ ਬਾਲੀਵੁੱਡ ਆਈਟਮ ਗਰਲ ਮਲਾਇਕਾ ਅਰੋੜਾ ਨੂੰ ਵੱਖ ਹੋਇਆਂ ਕਾਫੀ ਸਮਾਂ ਬੀਤ ਚੁੱਕਿਆ ਹੈ। ਇਸ ਦੇ ਨਾਲ ਹੀ ਦੋਵੇਂ ਆਪੋ ਆਪਣੀ ਜ਼ਿੰਦਗੀ...
ਮੁੰਬਈ : ਅਦਾਕਾਰ ਅਰਬਾਜ਼ ਖ਼ਾਨ ਤੇ ਬਾਲੀਵੁੱਡ ਆਈਟਮ ਗਰਲ ਮਲਾਇਕਾ ਅਰੋੜਾ ਨੂੰ ਵੱਖ ਹੋਇਆਂ ਕਾਫੀ ਸਮਾਂ ਬੀਤ ਚੁੱਕਿਆ ਹੈ। ਇਸ ਦੇ ਨਾਲ ਹੀ ਦੋਵੇਂ ਆਪੋ ਆਪਣੀ ਜ਼ਿੰਦਗੀ ‘ਚ ਵੀ ਅੱਗੇ ਵਧ ਚੁੱਕੇ ਹਨ। ਜਿੱਥੇ ਦੋਵੇਂ ਵੱਖ ਹਨ, ਉੱਥੇ ਹੀ ਦੋਵੇਂ ਆਪਣੇ ਪ੍ਰੋਫੈਸ਼ਨ ਦੇ ਚੱਲਦਿਆਂ ਇੱਕ-ਦੂਜੇ ਨਾਲ ਇੱਕ ਹੀ ਮੰਚ ‘ਤੇ ਸ਼ੋਅ ਨੂੰ ਜੱਜ ਕਰਦੇ ਨਜ਼ਰ ਆ ਸਕਦੇ ਹਨ।
Arbaaz khan with Malaika arora
ਜੀ ਹਾਂ, ਖ਼ਬਰਾਂ ਨੇ ਕਿ ਅਰਬਾਜ਼ ਤੇ ਮਲਾਇਕਾ ਜਲਦੀ ਹੀ ਡਾਂਸ ਦੇ ਸ਼ੋਅ ‘ਨੱਚ ਬਲੀਏ’ ‘ਤੇ ਜੱਜ ਵਜੋਂ ਨਜ਼ਰ ਆ ਸਕਦੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕਿ ਇਸ ਵਾਰ ਸ਼ੋਅ ‘ਚ ਐਕਸ ਲਵ ਬਰਡਸ ਨੂੰ ਜੋੜੀਆਂ ਵਜੋਂ ਲਿਆ ਜਾਵੇਗਾ ਜੋ ਔਡੀਅੰਸ਼ ਨੂੰ ਐਂਟਰਟੇਨ ਕਰਨਗੀਆਂ।
Arbaaz khan with Malaika arora
ਸ਼ੋਅ ਦੇ ਪ੍ਰੋਡਿਊਸਰਾਂ ਦਾ ਕਹਿਣਾ ਹੈ ਕਿ ਸ਼ੋਅ ਦੇ ਕੰਸੈਪਟ ਦੇ ਮੁਤਾਬਕ ਇਸ ਵਾਰ ਅਰਬਾਜ਼ ਤੇ ਮਲਾਇਕਾ ਤੋਂ ਵਧੀਆ ਜੱਜ ਉਨ੍ਹਾਂ ਲਈ ਕੋਈ ਹੋਰ ਨਹੀਂ ਹੋ ਸਕਦਾ। ਬੀ-ਟਾਊਨ ‘ਚ ਚਰਚੇ ਹਨ ਕਿ ਅਰਬਾਜ਼ ਨੇ ਤਾਂ ਸ਼ੋਅ ਲਈ ਹਾਮੀ ਭਰ ਦਿੱਤੀ ਹੈ ਪਰ ਮਲਾਇਕਾ ਅਜੇ ਵੀ ਸੋਚ ਰਹੀ ਹੈ ਕਿ ਉਹ ਸ਼ੋਅ ਨੂੰ ਹਾਂ ਕਰੇ ਜਾਂ ਨਾਂਹ।