ਮਲਾਇਕਾ - ਅਰਜੁਨ ਦੇ ਅਫੇਅਰ ਤੋਂ ਭੜਕੇ ਸਲਮਾਨ ਨੇ ਕਪੂਰ ਖਾਨਦਾਨ ਖਿਲਾਫ ਚੁੱਕਿਆ ਵੱਡਾ ਕਦਮ  
Published : Jan 14, 2019, 3:53 pm IST
Updated : Jan 14, 2019, 3:53 pm IST
SHARE ARTICLE
Salman Khan - Arjun Kapoor
Salman Khan - Arjun Kapoor

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਅਫੇਅਰ ਦੇ ਕਿੱਸੇ ਕਾਫ਼ੀ ਸਮੇਂ ਤੋਂ ਬੀ ਟਾਉਨ ਦੀ ਸੁਰਖੀਆਂ ਬਣੇ ਹੋਏ ਹਨ। ਦੋਵੇਂ ਕਈ ਵਾਰ ਇਕੱਠੇ ਡਿਨਰ ਅਤੇ ਪਾਰਟੀ ਕਰਦੇ ਵੀ ...

ਮੁੰਬਈ : ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਅਫੇਅਰ ਦੇ ਕਿੱਸੇ ਕਾਫ਼ੀ ਸਮੇਂ ਤੋਂ ਬੀ ਟਾਉਨ ਦੀ ਸੁਰਖੀਆਂ ਬਣੇ ਹੋਏ ਹਨ। ਦੋਵੇਂ ਕਈ ਵਾਰ ਇਕੱਠੇ ਡਿਨਰ ਅਤੇ ਪਾਰਟੀ ਕਰਦੇ ਵੀ ਦੇਖੇ ਗਏ ਹਨ। ਇਹ ਗੱਲ ਹੋਰ ਹੈ ਕਿ ਦੋਵਾਂ ਨੇ ਹੁਲੇ ਤੱਕ ਅਪਣੇ ਰਿਸ਼ਤੇ ਨੂੰ ਲੈ ਕੇ ਕੋਈ ਕਮੈਂਟ ਨਹੀਂ ਕੀਤਾ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਦੋਨਾਂ ਦੇ ਵਿਚ ਵੱਧਦੀ ਨਜ਼ਦੀਕੀਆਂ ਵੇਖ ਸਲਮਾਨ ਖਾਨ ਬੇਹੱਦ ਨਾਰਾਜ਼ ਹਨ।

Malaika AroraMalaika Arora- Arjun Kapoor

ਇੰਨਾ ਹੀ ਨਹੀਂ ਉਨ੍ਹਾਂ ਨੇ ਅਰਜੁਨ ਅਤੇ ਉਨ੍ਹਾਂ ਦੇ ਪਾਪਾ ਬੋਨੀ ਕਪੂਰ ਨੂੰ ਲੈ ਕੇ ਵੀ ਇਕ ਵੱਡਾ ਫੈਸਲਾ ਲਿਆ ਹੈ। ਇਕ ਖ਼ਬਰ ਦੇ ਅਨੁਸਾਰ ਸਲਮਾਨ ਨੇ ਬੋਨੀ ਅਤੇ ਅਰਜੁਨ ਦੀ ਅਪਣੇ ਘਰ ਵਿਚ ਆਉਣ ਤੱਕ 'ਤੇ ਰੋਕ ਲਗਾ ਦਿਤੀ ਹੈ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਨਾ ਸਿਰਫ ਅਰਜੁਨ ਕਪੂਰ ਦੇ ਖਿਲਾਫ ਬਲਕਿ ਬੋਨੀ ਕਪੂਰ ਦੇ ਖਿਲਾਫ ਵੀ ਵੱਡੀ ਕਾਰਵਾਈ ਕਰਨ ਜਾ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਜਦੋਂ ਤੋਂ ਮਲਾਇਕਾ ਤੇ ਅਰਜੁਨ ਦੇ ਰਿਸ਼ਤੇ ਦੀਆਂ ਖਬਰਾਂ ਚਰਚਾ ਵਿਚ ਆਈਆਂ ਹਨ ਉਦੋਂ ਤੋਂ ਸਲਮਾਨ ਅਤੇ ਅਰਜੁਨ ਦੇ ਰਿਸ਼ਤੇ ਵਿਚ ਖਟਾਸ ਆਉਣੀ ਸ਼ੁਰੂ ਹੋ ਗਈ ਹੈ।

Malaika AroraMalaika Arora - Arjun Kapoor

ਸਲਮਾਨ ਖਾਨ ਨੇ ਬੋਨੀ ਕਪੂਰ ਦੀ ਫਿਲਮ 'ਵਾਂਟੇਡ-2' ਅਤੇ 'ਨੋ ਐਂਟਰੀ' ਵਿਚ ਐਂਟਰੀ ਨੂੰ ਵੀ ਬਿਨਾਂ ਕਾਰਨ ਦੱਸੇ ਛੱਡ ਦਿਤਾ ਹੈ। ਅਰਜੁਨ ਸਲਮਾਨ ਖਾਨ ਦੀ ਭੈਣ ਨੂੰ ਵੀ ਡੇਟ ਕਰ ਚੁੱਕੇ ਹਨ। ਅਰਪਿਤਾ ਨਾਲ ਬ੍ਰੇਕਅੱਪ ਤੋਂ ਬਾਅਦ ਸਲਮਾਨ ਖਾਨ ਦੇ ਭਰਾ ਅਰਬਾਜ ਦੀ ਪਤਨੀ ਮਲਾਇਕਾ ਨਾਲ ਉਸ ਦੀ ਦੋਸਤੀ ਵੱਧਣ ਲੱਗੀ ਹੈ। ਸੋਸ਼ਲ ਮੀਡੀਆ ਤੇ ਦੋਹਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Malaika AroraMalaika Arora - Arjun Kapoor

ਮਲਾਇਕਾ ਨੇ ਸਲਮਾਨ ਖਾਨ ਦੇ ਭਰਾ ਅਰਬਾਜ ਨਾਲ 1998 ਵਿਚ ਵਿਆਹ ਕੀਤਾ ਸੀ। ਹਾਲਾਂਕਿ ਇਨ੍ਹਾਂ ਦਾ 2017 ਵਿਚ ਤਲਾਕ ਹੋ ਗਿਆ। ਦੋਵਾਂ ਦਾ ਇਕ 16 ਸਾਲ ਦਾ ਪੁੱਤਰ ਹੈ - ਅਰਹਾਨ। ਮਲਾਇਕਾ ਨਾਲ ਤਲਾਕ ਤੋਂ ਬਾਅਦ ਅਰਬਾਜ ਇਸ ਸਮੇਂ ਜਿਆਰਜੀਆ ਐਡਰਿਆਨੀ ਨੂੰ ਡੇਟ ਕਰ ਰਹੇ ਹਨ। 45 ਸਾਲ ਦੀ ਮਲਾਇਕਾ ਨੇ ਕੁੱਝ ਮਹੀਨੇ ਪਹਿਲਾਂ ਇਕ ਇੰਟਰਵਿਊ ਵਿਚ ਅਰਜੁਨ ਦੇ ਨਾਲ ਰਿਲੇਸ਼ਨਸ਼ਿਪ 'ਤੇ ਗੱਲ ਕੀਤੀ ਸੀ।

Malaika AroraMalaika Arora- Arjun Kapoor

ਉਨ੍ਹਾਂ ਨੇ ਸਾਫ਼ - ਸਾਫ਼ ਤਾਂ ਕੁੱਝ ਨਹੀਂ ਕਿਹਾ ਪਰ ਜੋ ਕਿਹਾ ਉਸ ਤੋਂ ਸੱਬ ਕੁੱਝ ਕਹਿ ਗਈ ਸੀ। ਮਲਾਇਕਾ ਨੇ ਕਿਹਾ ਮੈਂ ਕਦੇ ਵੀ ਪਰਸਨਲ ਸਵਾਲਾਂ ਦੇ ਜਵਾਬ ਨਹੀਂ ਦਿੰਦੀ। ਇਸ ਦਾ ਮਤਲੱਬ ਇਹ ਨਹੀਂ ਹੈ ਕਿ ਮੈਨੂੰ ਪਰਸਨਲ ਲਾਈਫ 'ਤੇ ਗੱਲ ਕਰਨ ਵਿਚ ਸ਼ਰਮ ਆਉਂਦੀ ਹੈ ਪਰ ਅਪਣੀ ਪਰਸਨਲ ਲਾਈਫ 'ਤੇ ਗੱਲ ਕਰਨ ਵਿਚ ਕੰੰਫਰਟੇਬਲ ਫੀਲ ਨਹੀਂ ਕਰਦੀ ਹਾਂ।

Malaika AroraMalaika Arora- Arjun Kapoor

ਉਨ੍ਹਾਂ ਨੇ ਕਿਹਾ ਸੀ ਮੇਰੀ ਲਾਈਫ ਵਿਚ ਕੀ ਹੋ ਰਿਹਾ ਹੈ ਅਤੇ ਕੀ ਨਹੀਂ ਹੋ ਰਿਹਾ ਇਸ ਬਾਰੇ ਵਿਚ ਸਾਰਿਆਂ ਨੂੰ ਪਤਾ ਹੈ। ਮੈਨੂੰ ਅਪਣੇ ਆਪ ਇਸ ਬਾਰੇ ਵਿਚ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ। ਮੈਂ ਅਪਣੀ ਲਾਈਫ ਨੂੰ ਜੀ ਰਹੀ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement