ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ' ਦੀ ਸ਼ੂਟਿੰਗ ਪੂਰੀ ਕਰ ਲਈ ਹੈ।...
ਮੁੰਬਈ : (ਭਾਸ਼ਾ) ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਉਨ੍ਹਾਂ ਨੇ ਇਸ ਦਾ ਆਖਿਰੀ ਸ਼ਾਟ ਅਨਾਉਂਸ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਤਹਾਸ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਦਾਜ਼ਾ ਕਦੇ ਗਲਤ ਤੋਰ 'ਤੇ ਨਹੀਂ ਕਰੇਗਾ।
It is a WRAP for one of my most cherished films #TheAccidentalPrimeMinister. Thank you d cast and d crew for the most enriching times. Thank you #DrManmohanSinghJi for your journey. It has been a great learning experience. One thing is sure “History will not Misjudge you.” ? pic.twitter.com/xnJM9XC78j
— Anupam Kher (@AnupamPKher) 26 October 2018
ਅਨੁਪਮ ਨੇ ਸ਼ੁਕਰਵਾਰ ਨੂੰ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਹ ਮਨਮੋਹਨ ਸਿੰਘ ਦੇ ਲੁੱਕ ਵਿਚ ਫਿਲਮ ਦਾ ਕਲੈਪਬੋਰਡ ਫੜ੍ਹੇ ਨਜ਼ਰ ਆ ਰਹੇ ਹਨ। ਮਨਮੋਹਣ ਸਿਰਫ ਪਿਛਲੇ ਇਕ ਸਾਲ ਤੋਂ ਇਸ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਫਿਲਮ ਦਾ ਆਖਰੀ ਸ਼ਾਟ 27 ਅਕਤੂਬਰ ਨੂੰ ਲਿਆ ਗਿਆ। ਅਨੁਪਮ ਨੇ ਕਿਹਾ ਕਿ ਮੇਰੀ ਸੱਭ ਤੋਂ ਪਸੰਦੀਦਾ ਫਿਲਮਾਂ ਵਿਚੋਂ ਇਕ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰਲ ਦੀ ਸ਼ੂਟਿੰਗ ਪੂਰੀ ਹੋ ਗਈ।
On the last day shoot of #TheAccidentalPrimeMinister someone shoots a off camera moment between @suzannebernert playing #MrsSoniaGandhi & I having tea & biscuits. Shares it on social media. It is already on tv now. Best option is to share it myself. So here it is. Enjoy.??? pic.twitter.com/HVs0YR0yxQ
— Anupam Kher (@AnupamPKher) 26 October 2018
ਧੰਨਵਾਦ ਸੱਭ ਤੋਂ ਚੰਗੇ ਸਮੇਂ ਦੇ ਲਈ ਡਾ. ਮਨਮੋਹਣ ਸਿੰਘ ਜੀ ਤੁਹਾਨੂੰ ਤੁਹਾਡੇ ਸਫਰ ਲਈ ਧੰਨਵਾਦ। ਇਹ ਬਹੁਤ ਸਿੱਖਣ ਵਾਲਾ ਤਜ਼ਰਬਾ ਰਿਹਾ। ਇਕ ਗੱਲ ਤੈਅ ਹੈ ਕਿ ਇਤਿਹਾਸ ਕਦੇ ਮਨਮੋਹਨ ਸਿੰਘ ਨੂੰ ਗਲਤ ਨਹੀਂ ਸਮਝੇਗਾ। ਅਨੁਪਮ ਨੇ ਅਦਾਕਾਰਾ ਸੁਜ਼ੈਨ ਬਰਨਰਟ ਦੀ ਤਸਵੀਰ ਵੀ ਸਾਂਝੀ ਕੀਤੀ, ਜੋ ਫਿਲਮ ਵਿਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੀ ਭੂਮਿਕਾ ਵਿਚ ਹਨ। ਫਿਲਮ 21 ਦਸੰਬਰ ਨੂੰ ਰੀਲੀਜ਼ ਹੋਵੇਗੀ।