
ਬਾਲੀਵੁਡ ਦੇ ਦਿੱਗਜ ਅਦਾਕਾਰ ਅਨੁਪਮ ਖ਼ੇਰ ਸੋਸ਼ਲ ਮੀਡੀਆ 'ਤੇ ਖਾਸੇ ਐਕਟਿਵ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਅਦਾਕਾਰਾ ਜੂਹੀ ਚਾਵਲਾ ਨਾਲ ਮਜ਼ਾਕ ਕਰ ਦਿਤਾ
ਮੁੰਬਈ : ਬਾਲੀਵੁਡ ਦੇ ਦਿੱਗਜ ਅਦਾਕਾਰ ਅਨੁਪਮ ਖ਼ੇਰ ਸੋਸ਼ਲ ਮੀਡੀਆ 'ਤੇ ਖਾਸੇ ਐਕਟਿਵ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਅਦਾਕਾਰਾ ਜੂਹੀ ਚਾਵਲਾ ਨਾਲ ਮਜ਼ਾਕ ਕਰ ਦਿਤਾ। ਅਨੁਪਮ ਖ਼ੇਰ ਨੇ ਉਨ੍ਹਾਂ ਨੂੰ ਅਪਣੇ ਲਈ ਉਂਝ ਹੀ ਅੰਬ ਭਿਜਵਾਉਣ ਲਈ ਕਿਹਾ, ਜਿਵੇਂ ਜੂਹੀ ਚਾਵਲਾ ਨੇ ਫ਼ਿਲਮ 102 ਨਾਟ ਆਉਟ ਦੀ ਸਫ਼ਲਤਾ ਲਈ ਮੈਗਾਸਟਾਰ ਅਮਿਤਾਭ ਬੱਚਨ ਨੂੰ ਭੇਜਿਆ ਸੀ। ਜੂਹੀ ਦੇ ਇਸ ਤੋਹਫ਼ੇ ਦੇ ਪ੍ਰਤੀ ਅਮਿਤਾਭ ਬੱਚਨ ਨੇ ਵੀ ਧੰਨਵਾਦ ਕੀਤਾ।Tweetਬਿੱਗ ਬੀ ਨੇ ਜੂਹੀ ਨੂੰ ਹਿੰਦੀ 'ਚ ਲਿਖਿਆ ਇਕ ਪੱਤਰ ਭੇਜਿਆ ਸੀ ਪਰ ਅਮਿਤਾਭ ਬੱਚਨ ਦੀ ਹਿੰਦੀ ਨੂੰ ਜੂਹੀ ਸਮਝ ਨਹੀਂ ਪਾਈ। ਬਿੱਗ ਬੀ ਦਾ ਪੱਤਰ ਮਿਲਣ ਤੋਂ ਬਾਅਦ ਜੂਹੀ ਨੇ ਇਸ ਦੀ ਤਸਵੀਰ ਸ਼ਨਿਚਰਵਾਰ ਨੂੰ ਟਵਿੱਟਰ 'ਤੇ ਪੋਸਟ ਕੀਤੀ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਜੂਹੀ ਨੇ ਲਿਖਿਆ ਕਿ ਅਮਿਤ ਜੀ, ਇਹ ਬਹੁਤ ਸੋਹਣਾ ਲਿਖਿਆ ਹੈ..ਮੈਨੂੰ ਇਹ ਵਧਿਆ ਲਗਿਆ ਪਰ ਕੀ ਲਿਖਿਆ ਹੈ ?
Tweetਇਸ ਟਵੀਟ ਵਿਚ ਜੂਹੀ ਨੇ ਕਈ ਸਾਰੇ ਇਮੋਜੀ ਵੀ ਪਾਏ ਗਏ। ਇਸ ਪੋਸਟ ਵੱਲ ਅਨੁਪਮ ਖ਼ੇਰ ਦਾ ਧਿਆਨ ਗਿਆ ਤਾਂ ਉਹ ਵੀ ਚੁਟਕੀ ਲੈਣ ਲੱਗ ਗਏ। ਅਨੁਪਮ ਖ਼ੇਰ ਨੇ ਲਿਖਿਆ ਕਿ ਅਮਿਤਾਭ ਜੀ ਨੇ ਇਹ ਲਿਖਿਆ ਹੈ ਕਿ ਅੰਬ ਦੀ ਪੇਟੀ ਲਈ ਤੁਹਾਡਾ ਧੰਨਵਾਦ। ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਢੇਰ ਸਾਰਾ ਪਿਆਰ। ਹੁਣ ਬੇਨਤੀ ਕਰ ਕੇ ਮੈਨੂੰ ਵੀ ਇਕ ਪੇਟੀ ਭਿਜਵਾ ਦਿਉ।
Juhi Chawla Tweet
ਐਤਵਾਰ ਨੂੰ ਅਨੁਪਮ ਖ਼ੇਰ ਦੀ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਜੂਹੀ ਨੇ ਲਿਖਿਆ ਕਿ ਤੁਸੀ ਤਾਂ ਕਲਾਕਾਰ ਨਿਕਲੇ। ਜ਼ਰੂਰ ਪੇਟੀ ਤਾਂ ਬਣਦੀ ਹੈ। ਪੇਟੀ ਰਸਤੇ 'ਚ ਆ ਰਹੀ ਹੈ। ਜੇਕਰ ਅਨੁਪਮ ਖ਼ੇਰ ਦੇ ਫ਼ਿਲਮੀ ਕਰਿਅਰ ਦੀ ਗੱਲ ਕਰੀਏ ਤਾਂ ਉਹ ਫ਼ਿਲਹਾਲ ਅਪਣੀ ਅਗਲੀ ਫ਼ਿਲਮ ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ ਵਿਚ ਵਿਅਸਤ ਹੈ, ਜਿਸ 'ਚ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਉਥੇ ਹੀ, ਜੂਹੀ ਚਾਵਲਾ ਫ਼ਿਲਮਾਂ ਤੋਂ ਦੂਰ ਹੈ।