
ਬਾਲੀਵੁਡ ਵਿਚ ਡੈਬਿਊ ਕਰਨ ਜਾ ਰਹੇ ਡਾਇਰੈਕਟਰ ਵਿਜੈ ਰਤਨਾਕਰ ਦੀ ਫ਼ਿਲਮ 'ਦ ਐਕਸਿਡੈਂਟਲ ਪ੍ਰਾਈਮ ਮਨਿਸਟਰ' ਦੇ ਸੈਟ ਤੋਂ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਅਨੁਪਮ ਖੇਰ...
ਬਾਲੀਵੁਡ ਵਿਚ ਡੈਬਿਊ ਕਰਨ ਜਾ ਰਹੇ ਡਾਇਰੈਕਟਰ ਵਿਜੈ ਰਤਨਾਕਰ ਦੀ ਫ਼ਿਲਮ 'ਦ ਐਕਸਿਡੈਂਟਲ ਪ੍ਰਾਈਮ ਮਨਿਸਟਰ' ਦੇ ਸੈਟ ਤੋਂ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਅਨੁਪਮ ਖੇਰ ਨੇ ਅਪਣੀ ਇਹ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ 'ਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਕਿਰਦਾਰ ਵੀ ਨਜ਼ਰ ਆ ਰਿਹਾ ਹੈ।
Anupam Kher twitter
ਮਨਮੋਹਨ ਸਿੰਘ ਦੇ ਜ਼ਿੰਦਗੀ 'ਤੇ ਆਧਾਰਿਤ ਫ਼ਿਲਮ 'ਦ ਐਕਸਿਡੈਂਟਲ ਪ੍ਰਾਈਮ ਮਨਿਸਟਰ' 'ਚ ਅਨੁਪਮ ਖੇਰ ਮੁੱਖ ਭੂਮਿਕਾ ਵਿਚ ਹਨ। ਇਹ ਨਵੀਂ ਤਸਵੀਰ ਅਨੁਪਮ ਖੇਰ ਨੇ ਅਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ 'ਚ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਕਿਰਦਾਰ ਨਾਲ ਖੜੇ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿਚ ਰਾਹੁਲ ਗਾਂਧੀ ਦੇ ਕਿਰਦਾਰ ਵਿਚ ਅਰਜੁਨ ਮਾਥੁਰ ਨਜ਼ਰ ਆ ਰਹੇ ਹਨ ਅਤੇ ਪ੍ਰਿਅੰਕਾ ਗਾਂਧੀ ਦੇ ਰੋਲ ਵਿਚ ਅਹਾਨਾ ਕੁਮਰਾ ਨਜ਼ਰ ਆ ਰਹੀ ਹੈ।
Anupam Kher
ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਾਇਓਪਿਕ ਹੈ, ਜੋ ਛੇਤੀ ਹੀ ਪਰਦੇ 'ਤੇ ਰੀਲੀਜ਼ ਹੋਣ ਵਾਲੀ ਹੈ। ਇਹ ਫਿਲਮ ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਬੇਸਡ ਹੈ, ਜੋ ਇਕ ਇਕਨਾਮਿਸਟ ਅਤੇ ਪਾਲਿਟਿਸ਼ਨ ਹੋਣ ਦੇ ਨਾਲ - ਨਾਲ ਸਾਲ 2004 ਤੋਂ 2009 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਮੌਜੂਦ ਰਹੇ ਸਨ। ਫ਼ਿਲਮ ਸੰਜੈ ਬਾਰੂ ਦੀ ਕਿਤਾਬ 'ਦ ਐਕਸਿਡੈਂਟਲ ਪ੍ਰਾਈਮ ਮਨਿਸਟਰ 'ਤੇ ਅਧਾਰਿਤ ਹੈ, ਜੋ ਅਨੁਪਮ ਖੇਰ ਦੇ ਲੁੱਕ ਦੀ ਵਜ੍ਹਾ ਨਾਲ ਕਾਫ਼ੀ ਚਰਚਾ ਵਿਚ ਹੈ।
Anupam Kher
ਇਸ ਤੋਂ ਪਹਿਲਾਂ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਅਪਣੇ ਇਸ ਲੁੱਕ ਦੀ ਇਕ ਝਲਕ ਸੋਸ਼ਲ ਮੀਡੀਆ 'ਤੇ ਪੋਸਟ ਕਰ ਚੁਕੇ ਹਨ ਅਤੇ ਇਸ ਨੂੰ ਦੇਖਕੇ ਲੋਕਾਂ 'ਚ ਬੇਸਬਰੀ ਕਾਫ਼ੀ ਵੱਧ ਗਈ ਹੈ। ਉਨ੍ਹਾਂ ਦੀ ਦਾੜੀ, ਸਿਰ 'ਤੇ ਪੱਗ ਅਤੇ ਉਨ੍ਹਾਂ ਦਾ ਅੰਦਾਜ਼ ਮਨਮੋਹਨ ਸਿੰਘ ਦੀ ਹੂਬਹੂ ਕਾਪੀ ਹੈ। ਇਹ ਫ਼ਿਲਮ 21 ਦਸੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਸ਼ਾਹਰੁਖ ਖਾਨ ਅਤੇ ਆਨੰਦ ਐਲ. ਰਾਏ ਦੀ ਫ਼ਿਲਮ 'ਜ਼ੀਰੋ' ਵੀ ਇਸ ਡੇਟ ਨੂੰ ਰੀਲੀਜ਼ ਹੋ ਰਹੀ ਹੈ, ਜਿਸ ਵਿਚ ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਓਗੇ।