
ਮਹਾਰਾਸ਼ਟਰ ਮਹਿਲਾ ਆਯੋਗ ਤੇ ਅੰਬੋਲੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ
ਮੁੰਬਈ- ਡਾਂਸਰ ਤੇ ਕੋਰੀਓਗ੍ਰਾਫਰ ਗਣੇਸ਼ ਆਚਾਰੀਆ 'ਤੇ 33 ਸਾਲ ਦੀ ਇਕ ਔਰਤ ਨੇ ਉਨ੍ਹਾਂ ਨੂੰ ਕੰਮ ਤੋਂ ਹਟਾਉਣ ਤੇ ਵਰਕ ਪ੍ਰੋਜੈਕਟ ਹਾਸਲ ਕਰਨ ਲਈ ਕਮੀਸ਼ਨ ਮੰਗਣ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇੰਡੀਅਨ ਫਿਲਮ ਤੇ ਟੈਲੀਵਿਜ਼ਨ ਕੋਰੀਓਗ੍ਰਾਫਰਜ਼ ਐਸੋਸੀਏਸ਼ਨ (IFTCA) ਦੇ ਜਨਰਲ ਸਕੱਤਰ ਗਣੇਸ਼ ਆਚਾਰੀਆ ਨੇ ਉਨ੍ਹਾਂ ਨੂੰ ਐਡਲਟ ਵੀਡੀਓ ਦੇਖਣ ਲਈ ਮਜਬੂਰ ਕੀਤਾ।
File
ਸ਼ਿਕਾਇਤ ਮਹਾਰਾਸ਼ਟਰ ਮਹਿਲਾ ਆਯੋਗ ਤੇ ਅੰਬੋਲੀ ਪੁਲਿਸ ਸਟੇਸ਼ਨ 'ਚ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤਕਰਤਾ IFTCA 'ਚ ਇਕ ਕੋਰੀਓਗ੍ਰਾਫਰ ਹੈ। ਉਸ ਨੇ ਅੱਗੇ ਦੋਸ਼ ਲਾਇਆ ਕਿ ਗਣੇਸ਼ ਆਚਾਰੀਆ ਜਦੋਂ ਤੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ ਹਨ।
File
ਉਦੋਂ ਤੋਂ ਉਸ ਨੂੰ ਪਰੇਸ਼ਾਨ ਕਰ ਰਹੇ ਹਨ। ਗਣੇਸ਼ ਨੂੰ 'ਵੂਮਨਾਈਜ਼ਰ' ਦੱਸਦਿਆਂ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਆਪਣੇ ਆਫਿਸ 'ਚ ਸੀਨੀਅਰ ਕੋਰੀਓਗ੍ਰਾਫਰ ਨੂੰ ਐਡਲਟ ਕੰਟੈਂਟ ਦੇਖਦੇ ਹੋਏ ਦੇਖਿਆ ਤੇ ਉਸ ਨੂੰ ਵੀ ਦੇਖਣ ਲਈ ਮਜਬੂਰ ਕੀਤਾ।
File
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੇ ਗਣੇਸ਼ ਆਚਾਰੀਆ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਬਦਲਾ ਲੈਣ ਲਈ ਕਿਹਾ ਤੇ ਉਸ ਦੀ IFTCA ਮੈਂਬਰਸ਼ਿਪ ਮੁਅੱਤਲ ਕਰ ਦਿੱਤੀ। ਕੋਰੀਓਗ੍ਰਾਫਰਾਂ ਨੂੰ ਇਕ ਪੱਤਰ ਵੀ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਇਸ ਦੇ ਨਾਲ ਕੰਮ ਨਾ ਕਰਨ ਦੀ ਹਦਾਇਤ ਦਿੱਤੀ।
File
ਮਹਿਲਾ ਨੇ ਦਾਅਵਾ ਕੀਤਾ ਕਿ ਉਸ ਦੀ ਹਦਾਇਤ 'ਤੇ ਗਣੇਸ਼ ਆਚਾਰੀਆ ਦੀ ਟੀਮ ਦੇ ਸਾਥੀਆਂ ਨੇ ਉਸ 'ਤੇ ਹਮਲਾ ਕੀਤਾ ਸੀ ਜਦੋਂ ਉਹ ਆਪਣੀ ਮੁਅੱਤਲੀ ਤੋਂ ਬਾਅਦ ਆਪਣੀਆਂ ਗੱਲਾਂ ਨੂੰ ਸਾਹਮਣੇ ਰੱਖਣ IFTCA ਦੀ ਬੈਠਕ 'ਚ ਪਹੁੰਚੀ ਸੀ।