
ਫੈਸ਼ਨ ਮਾਡਲ ਅਤੇ ‘ਐਮੀਕਾਫੌਕਸ’ ਦੀ ਕੋ-ਬਾਨੀ ਐਮੀਲੀ ਜੇਨ ਨੇ ਕਿਹਾ ਕਿ ਮੈਂ ਦੁਖੀ ਹਾਂ ਕਿਉਂਕਿ ਮੇਰੇ ਕਾਰਨ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
ਲੰਡਨ : ਲੰਡਨ ਦੇ ਇਕ ਆਨਲਾਈਨ ਰਿਟੇਲਰ ਨੇ ‘ਓਮ’ ਅਤੇ ‘ਗਣੇਸ਼’ ਦੇ ਪਿ੍ਰੰਟ ਵਾਲੀ ਉਸ ਦੀ ਲੈਗਿੰਗਜ਼ ’ਤੇ ਵਿਵਾਦ ਹੋਣ ਤੋਂ ਬਾਅਦ ਮਾਫੀ ਮੰਗਦਿਆਂ ਵਾਪਸ ਲੈ ਲਿਆ। ਅਮਰੀਕਾ ਦੇ ਇਕ ਹਿੰਦੂ ਸਮੂਹ ਨੇ ਇਸ ਬ੍ਰਾਂਡ ਦੀ ਆਲੋਚਨਾ ਕਰਦਿਆਂ ਇਸ ਨੂੰ ਬਹੁਤ ਗਲਤ ਦਸਿਆ ਸੀ। ਆਪਣੀ ਸਟਾਈਲਿਸ਼ ਲੈਗਿੰਗਜ਼ ਲਈ ਮਸ਼ੂਹਰ ਇਕੋ ਫ੍ਰੈਂਡਲੀ ਕੰਪਨੀ ‘ਐਮੀਕਾਫੌਕਸ’ ‘ਓਮ’ ਅਤੇ ‘ਗਣੇਸ਼’ ਦੇ ਪਿ੍ਰੰਟ ਵਾਲੀ ਕਾਲੀ-ਸਫੇਦ ਲੈਗਿੰਗਜ਼ 30 ਪੌਂਡ ਵਿਚ ਵੇਚ ਰਹੀ ਸੀ।
ਇਸ ਵਿਚ ਉਸ ਨੇ ਹਿੰਦੂ ਭਗਵਾਨ ਨੂੰ ਨਵੀਂ ਸ਼ੁਰੂਆਤ ਦਾ ਪ੍ਰਤੀਕ ਦਸਿਆ ਸੀ। ਫੈਸ਼ਨ ਮਾਡਲ ਅਤੇ ‘ਐਮੀਕਾਫੌਕਸ’ ਦੀ ਕੋ-ਬਾਨੀ ਐਮੀਲੀ ਜੇਨ ਨੇ ਕਿਹਾ ਕਿ ਮੈਂ ਦੁਖੀ ਹਾਂ ਕਿਉਂਕਿ ਮੇਰੇ ਕਾਰਨ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ ਅਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ। ਇਸ ਤੋਂ ਬਾਅਦ ਇਨ੍ਹ ਕਪੜਿਆਂ ਨੂੰ ਵੈਬਸਾਈਟ ਤੋਂ ਹਟਾ ਲਿਆ ਗਿਆ।