
ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਦੋ ਸਾਲ ਦੇ ਲੰਮੀ ਬ੍ਰੇਕ ਤੋਂ ਬਾਅਦ ਹੁਣ ਫ਼ਿਲਮ 'ਵੀਰੇ ਦੀ ਵੈਡਿੰਗ' ਤੋਂ ਕਮਬੈਕ ਕਰ ਰਹੀ ਹੈ। ਅਪਣੇ ਬੇਟੇ ਤੈਮੂਰ ਅਲੀ ਖਾਨ ਦੇ ਜਨਮ...
ਮੁੰਬਈ : ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਦੋ ਸਾਲ ਦੇ ਲੰਮੀ ਬ੍ਰੇਕ ਤੋਂ ਬਾਅਦ ਹੁਣ ਫ਼ਿਲਮ 'ਵੀਰੇ ਦੀ ਵੈਡਿੰਗ' ਤੋਂ ਕਮਬੈਕ ਕਰ ਰਹੀ ਹੈ। ਅਪਣੇ ਬੇਟੇ ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਉਹ ਇਸ ਫ਼ਿਲਮ 'ਚ ਨਜ਼ਰ ਆਵੇਗੀ। ਜਿਸ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਜਿੱਥੇ ਫ਼ਿਲਮ ਵੀਰੇ ਦੀ ਵੈਡਿੰਗ ਰਿਲੀਜ਼ ਨਹੀਂ ਹੋ ਪਾਈ ਹੈ ਤਾਂ ਉਥੇ ਹੀ ਕਰੀਨਾ ਕਪੂਰ ਨੂੰ ਇਕ ਹੋਰ ਵੱਡੀ ਫ਼ਿਲਮ ਦਾ ਆਫ਼ਰ ਆ ਗਿਆ ਹੈ।
Kareena Kapoor Karan Johar
ਇਸ ਫ਼ਿਲਮ ਨੂੰ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੇ ਕਰੀਬੀ ਦੋਸਤ ਕਰਣ ਜੌਹਰ ਹੀ ਬਣਾਉਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਕਰਣ ਜੌਹਰ ਪਿਛਲੇ ਕੁੱਝ ਸਮੇਂ ਤੋਂ ਕਰੀਨਾ ਨਾਲ ਇਕ ਫ਼ਿਲਮ ਬਣਾਉਣਾ ਚਾਹੁੰਦੇ ਹਨ ਅਤੇ ਕਰੀਨਾ ਅਪਣੇ ਵਿਆਹ ਤੋਂ ਬਾਅਦ ਇੰਨੀ ਵਿਅਸਤ ਹੋ ਗਈ ਕਿ ਕਰਣ ਜੌਹਰ ਨੇ ਇਸ ਫ਼ਿਲਮ ਨੂੰ ਥੋੜੇ ਸਮੇਂ ਲਈ ਰੋਕ ਦੇਣ ਦਾ ਫ਼ੈਸਲਾ ਕਰ ਲਿਆ ਸੀ। ਇਹ ਫ਼ਿਲਮ ਨਿਰਦੇਸ਼ਨ ਰਾਜ ਮੇਹਿਤਾ ਕਰਣਗੇ ਜਿਨ੍ਹਾਂ ਨੇ ਹੰਪਟੀ ਸ਼ਰਮਾ ਕੀ ਦੁਲਹਨਿਆ, ਕਪੂਰ ਐਂਡ ਸਨਜ਼ 'ਚ ਬਤੌਰ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਹੈ।
Kareena Kapoor and Karan Johar
ਇਸ ਫ਼ਿਲਮ 'ਚ ਕਰੀਨਾ ਤੋਂ ਇਲਾਵਾ ਤਿੰਨ ਕਲਾਕਾਰ ਹੋਰ ਮੁੱਖ ਭੂਮਿਕਾ ਵਿਚ ਹੋਣਗੇ। ਹਾਲਾਂਕਿ ਇਹਨਾਂ ਦਾ ਆਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ। ਦਸ ਦਈਏ ਕਿ ਕਰੀਨਾ ਕਪੂਰ ਦੀ ਫ਼ਿਲਮ ਵੀਰੇ ਦੀ ਵੈਡਿੰਗ 1 ਜੂਨ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਸੋਨਮ ਕਪੂਰ, ਸਵਰਾ ਭਾਸਕਰ, ਸ਼ਿਖਾ ਤਾਲਸ਼ਾਨਿਆ ਅਤੇ ਸੁਮਿਤ ਵਿਆਸ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।