
ਮਿਮੀ ਚਕਰਵਰਤੀ ਨੇ ਪਛਮੀ ਬੰਗਾਲ ਦੀ ਜਾਧਵਪੁਰ ਅਤੇ ਨੁਸਰਤ ਜਹਾਂ ਨੇ ਬਸੀਰਹਾਟ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 'ਚ ਇਸ ਵਾਰ ਸਿਨੇਮਾ ਜਗਤ ਦੇ ਕਈ ਮਸ਼ਹੂਰ ਚਿਹਰੇ ਵੀ ਚੋਣ ਮੈਦਾਨ 'ਚ ਉੱਤਰੇ ਸਨ। ਕੁਝ ਸਿਤਾਰਿਆਂ ਨੇ ਜਿੱਤ ਦਰਜ ਕੀਤੀ ਤਾਂ ਕੁਝ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੀਆਂ ਦੋ ਪ੍ਰਸਿੱਧ ਅਦਾਕਾਰਾਵਾਂ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਦੇ ਨਾਂ ਹਨ - ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ। ਇਨ੍ਹਾਂ ਦੋਹਾਂ ਅਦਾਕਾਰਾਵਾਂ ਨੇ ਮਮਤਾ ਬੈਨਰਜ਼ੀ ਦੀ ਪਾਰਟੀ ਟੀਐਮਸੀ ਦੀ ਟਿਕਟ 'ਤੇ ਚੋਣ ਜਿੱਤੀ ਅਤੇ ਸੰਸਦ ਮੈਂਬਰ ਬਣੀਆਂ। ਮਿਮੀ ਚਕਰਵਰਤੀ ਅਤੇ ਨੁਸਰਤ ਜਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ।
Mimi Chakraborty and Nusrat Jahan
ਮਿਮੀ ਚਕਰਵਰਤੀ ਨੇ ਪਛਮੀ ਬੰਗਾਲ ਦੀ ਜਾਧਵਪੁਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਹੈ ਅਤੇ ਨੁਸਰਤ ਜਹਾਂ ਨੇ ਬਸੀਰਹਾਟ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ। ਮਿਮੀ ਅਤੇ ਨੁਸਰਤ ਜਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਮਿਮੀ ਚਕਰਵਰਤੀ ਬੰਗਾਲੀ ਫ਼ਿਲਮਾਂ ਅਤੇ ਟੀਵੀ ਜਗਤ 'ਚ ਕਾਫ਼ੀ ਪ੍ਰਸਿੱਧ ਹੈ। ਸਿਨੇਮਾ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮਾਡਲਿੰਗ ਵੀ ਕੀਤੀ ਹੈ। ਮਿਮੀ ਚਕਰਵਰਤੀ ਦੀ ਪਹਿਲੀ ਫ਼ਿਲਮ 'ਬਪੀ ਬਾਰੀ ਜਾ' ਸੀ, ਜੋ ਸਾਲ 2012 'ਚ ਰੀਲੀਜ਼ ਹੋਈ ਸੀ।
Nusrat Jahan
ਨੁਸਰਤ ਜਹਾਂ ਨੇ 'ਸੋਤਰੂ' ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ 'ਖਿਲਾੜੀ', 'ਅੰਕੁਸ਼ ਹਜ਼ਰਾ', 'ਸੋਂਧੇ ਨਮਾਰ ਆਗੇ' ਜਿਹੀਆਂ ਫ਼ਿਲਮਾਂ 'ਚ ਨਿਭਾਏ ਗਏ ਯਾਦਗਾਰੀ ਰੋਲ ਲਈ ਜਾਣਿਆ ਜਾਂਦਾ ਹੈ।
Mimi Chakraborty
ਮਿਮੀ ਅਤੇ ਨੁਸਰਤ ਨੇ ਪਹਿਲੇ ਹੀ ਦਿਨ ਸੰਸਦ ਭਵਨ ਦੇ ਸਾਹਮਣੇ ਪੋਜ਼ ਕਰਦਿਆਂ ਫ਼ੋਟੋ ਕਲਿਕ ਕਰਵਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਜਿਵੇਂ ਹੀ ਉਨ੍ਹਾਂ ਨੇ ਫ਼ੋਟੋ ਸ਼ੇਅਰ ਕੀਤੀ ਤਾਂ ਉਨ੍ਹਾਂ ਦੀ ਪੋਸਟ 'ਤੇ ਕੁਮੈਂਟਾਂ ਦੇ ਢੇਰ ਲੱਗ ਗਏ।
ਮਿਮੀ ਨੇ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ - "ਆਪਣੇ ਸੁਪਨਿਆਂ ਨੂੰ ਯਾਦ ਰੱਖੋ ਅਤੇ ਉਨ੍ਹਾਂ ਲਈ ਲੜੋ।"
ਨੁਸਰਤ ਨੇ ਲਿਖਿਆ - "ਇਕ ਨਵੀਂ ਸ਼ੁਰੂਆਤ। ਮਮਤਾ ਬੈਨਰਜ਼ੀ ਅਤੇ ਮੇਰੇ ਬਸ਼ੀਰਹਾਟ ਲੋਕ ਸਭਾ ਖੇਤਰ ਦੇ ਲੋਕਾਂ ਦਾ ਧੰਨਵਾਦ ਮੇਰੇ 'ਤੇ ਭਰੋਸਾ ਜਤਾਉਣ ਲਈ।"