Hina Khan Breast Cancer News: ਟੀਵੀ ਅਦਾਕਾਰਾ ਹਿਨਾ ਖਾਨ ਬ੍ਰੈਸਟ ਕੈਂਸਰ ਦੀ ਤੀਜੀ ਸਟੇਜ 'ਤੇ, ਕਿਹਾ- ਮੈਂ ਮਜ਼ਬੂਤ ​​ਹਾਂ, ਵਾਪਸੀ ਕਰਾਂਗੀ

By : GAGANDEEP

Published : Jun 28, 2024, 1:28 pm IST
Updated : Jun 28, 2024, 1:38 pm IST
SHARE ARTICLE
TV actress Hina Khan in the third stage of breast cancer
TV actress Hina Khan in the third stage of breast cancer

Hina Khan Breast Cancer News: ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਦਿੱਤੀ ਜਾਣਕਾਰੀ

TV actress Hina Khan in the third stage of breast cancer: ਟੀਵੀ ਜਗਤ 'ਚ ਮਸ਼ਹੂਰ ਚਿਹਰਾ ਹਿਨਾ ਖਾਨ ਨੇ ਆਪਣੇ ਕਰੀਅਰ 'ਚ ਘੱਟ ਸਮੇਂ 'ਚ ਹੀ ਕਾਫੀ ਨਾਂ ਕਮਾਇਆ ਹੈ। ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਵੀ ਅਭਿਨੇਤਰੀ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ ਅਤੇ ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਵੀ ਦੱਸਿਆ ਸੀ ਪਰ ਇਸ ਵਾਰ ਅਭਿਨੇਤਰੀ ਗੰਭੀਰ ਬੀਮਾਰੀ ਦੀ ਲਪੇਟ 'ਚ ਆ ਗਈ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਉਹ ਬ੍ਰੈਸਟ ਕੈਂਸਰ ਦੀ ਸ਼ਿਕਾਰ ਹੋ ਗਈ ਹੈ। ਅਦਾਕਾਰਾ ਨੇ ਇੱਕ ਬਿਆਨ ਜਾਰੀ ਕਰਕੇ ਇਹ ਦੁਖਦ ਖ਼ਬਰ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: Panthak News: ਪੰਥਕ ਮਰਿਆਦਾ ਸਿਆਸਤ ਦੀ ਭੇਂਟ ਨਹੀਂ ਚੜ੍ਹਨ ਦਿਤੀ ਜਾਵੇਗੀ- ਬੀਬੀ ਕਿਰਨਜੋਤ ਕੌਰ

 

 
 
 
 
 
 
 
 
 
 
 
 
 
 
 

A post shared by ???? ???? (@realhinakhan)

 

ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਦੋਸਤ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ - ਹੈਲੋ ਸਾਰਿਆਂ ਨੂੰ, ਹਾਲ ਹੀ ਦੀਆਂ ਅਫਵਾਹਾਂ ਦੇ ਮੱਦੇਨਜ਼ਰ, ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਮੈਂ ਛਾਤੀ ਦੇ ਕੈਂਸਰ ਦੀ ਤੀਜੀ ਸਟੇਜ ਦਾ ਸਾਹਮਣਾ ਕਰ ਰਹੀ ਹਾਂ।

ਇਹ ਵੀ ਪੜ੍ਹੋ: Lok Sabha Adjourned : ਸੰਸਦ ਵਿਚ ਬੋਲੇ ਰਾਹੁਲ ਗਾਂਧੀ, ਕਿਹਾ- NEET 'ਤੇ ਚਰਚਾ ਕਰਵਾਉਣ PM, ਹੋਇਆ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ  

ਜਾਂਚ ਤੋਂ ਬਾਅਦ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਠੀਕ ਹਾਂ। ਮੈਂ ਮਜ਼ਬੂਤ ​​ਹਾਂ, ਅਤੇ ਜਲਦੀ ਹੀ ਇਸ ਬਿਮਾਰੀ ਤੋਂ ਬਾਹਰ ਆ ਜਾਵਾਂਗੀ। ਮੈਂ ਇਸ ਮਾਮਲੇ ਪ੍ਰਤੀ ਬਹੁਤ ਵਚਨਬੱਧ ਹਾਂ। ਮੇਰਾ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਮੈਂ ਇਸ ਬਿਮਾਰੀ ਤੋਂ ਉਭਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from TV actress Hina Khan in the third stage of breast cancer, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement