Bigg Boss: ਮਿਲਿੰਦ ਗਾਬਾ ਤੋਂ ਲੈ ਕੇ ਮੂਸ ਜਟਾਣਾ ਤੱਕ, ਜਾਣੋ ਕਿਸ Contestant ਨੇ ਲਈ ਕਿੰਨੀ ਫੀਸ
Published : Aug 28, 2021, 4:23 pm IST
Updated : Aug 28, 2021, 4:23 pm IST
SHARE ARTICLE
Millind Gaba and Muskan Jattana
Millind Gaba and Muskan Jattana

ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬਾਸ ਓਟੀਟੀ ਵਿਚ ਜ਼ਬਰਦਸਤ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ।

 

ਨਵੀਂ ਦਿੱਲੀ: ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬਾਸ ਓਟੀਟੀ (Bigg Boss OTT) ਵਿਚ ਜ਼ਬਰਦਸਤ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਅਪਣੀਆਂ ਲੜਾਈਆਂ ਲਈ ਮਸ਼ਹੂਰ ਬਿੱਗ ਬਾਸ ਦਾ ਘਰ ਪੂਰੇ ਸੀਜ਼ਨ ਦੌਰਾਨ ਵਿਵਾਦਾਂ ਵਿਚ ਰਹਿੰਦਾ ਹੈ। ਇਸ ਸ਼ੋਅ ਨੂੰ ਲੋਕ ਕਾਫੀ ਪਸੰਦ ਵੀ ਕਰਦੇ ਹਨ। ਕਈ ਵਾਰ ਤੁਹਾਡੇ ਮਨ ਵਿਚ ਇਹ ਸਵਾਲ ਵੀ ਆਉਂਦਾ ਹੋਵੇਗਾ ਕਿ ਇੰਨਾ ਹੰਗਾਮਾ ਅਤੇ ਝਗੜਾ ਕਰਨ ਅਤੇ ਸਹਿਣ ਵਾਲੇ ਇਹਨਾਂ ਸਿਤਾਰਿਆਂ ਨੂੰ ਆਖਿਰ ਸ਼ੋਅ ਤੋਂ ਕਿੰਨੀ ਫੀਸ ਮਿਲਦੀ ਹੋਵੇਗੀ? ਤਾਂ ਤੁਹਾਨੂੰ ਦੱਸ ਦਈਏ ਕਿ ਬਿੱਗ ਬਾਸ ਓਟੀਟੀ ਵਿਚ ਆਏ ਸਿਤਾਰੇ ਹਰ ਹਫ਼ਤੇ ਲੱਖਾਂ ਰੁਪਏ ਵਸੂਲ ਰਹੇ ਹਨ। ਆਓ ਜਾਣਦੇ ਹਾਂ ਸ਼ੋਅ ਦੇ ਮੈਂਬਰਾਂ ਦੀ ਫੀਸ।

Bigg Boss OTT starts today at 8pmBigg Boss OTT 

ਰਿਧਿਮਾ ਪੰਡਿਤ (Ridhima Pandit)

ਮੀਡੀਆ ਰਿਪੋਰਟਾਂ ਅਨੁਸਾਰ ਟੀਵੀ ਸ਼ੋਅ ‘ਬਹੂ ਹਮਾਰੀ ਰਜਨੀਕਾਂਤ’ ਵਿਚ ਕੰਮ ਕਰ ਚੁੱਕੀ ਰਿਧਿਮਾ ਪੰਡਿਤ ਨੂੰ ਸਭ ਤੋਂ ਜ਼ਿਆਦ ਫੀਸ ਮਿਲੀ ਹੈ। ਉਹਨਾਂ ਨੂੰ ਹਰ ਹਫ਼ਤੇ ਲਈ 5 ਲੱਖ ਰੁਪਏ ਦਿੱਤੇ ਗਏ। ਹਾਲਾਂਕਿ ਉਹ ਹੁਣ ਸ਼ੋਅ ’ਚੋਂ ਬਾਹਰ ਹੋ ਚੁੱਕੀ ਹੈ।

Ridhima PanditRidhima Pandit

ਹੋਰ ਪੜ੍ਹੋ: ਖੇਤੀ ਕਰਦੇ ਕਿਸਾਨ ਦੀ ਚਮਕੀ ਕਿਸਮਤ, ਮਿਲਿਆ 30 ਲੱਖ ਦਾ ਹੀਰਾ

ਸ਼ਮਿਤਾ ਸ਼ੈਟੀ (Shamita Shetty)

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈਟੀ ਨੂੰ ਬਿੱਗ ਬਾਸ ਦੇ ਘਰ ਵਿਚ ਰਹਿਣ ਲਈ 3.75 ਲੱਖ ਰੁਪਏ ਹਰ ਹਫ਼ਤੇ ਮਿਲ ਰਹੇ ਹਨ। ਇਸ ਸ਼ੋਅ ਜ਼ਰੀਏ ਸ਼ਮੀਤਾ ਕਾਫੀ ਸੁਰਖੀਆਂ ਬਟੋਰ ਰਹੀ ਹੈ।

Shamita  Shetty with Sister Shilpa ShettyShamita Shetty with Sister Shilpa Shetty

ਜ਼ੀਸ਼ਾਨ ਖ਼ਾਨ (Zeeshan Khan)

ਟੀਵੀ ਅਦਾਕਾਰ ਜ਼ੀਸ਼ਾਨ ਖ਼ਾਨ ਨੂੰ ਘਰ ਵਿਚ ਰਹਿਣ ਲਈ ਹਰ ਹਫ਼ਤੇ 2.50 ਲੱਖ ਰੁਪਏ ਮਿਲ ਰਹੇ ਹਨ। ਹਾਲਾਂਕਿ ਘਰ ਵਾਲਿਆਂ ਨਾਲ ਹੱਥੋਪਾਈ ਹੋਣ ਕਾਰਨ ਉਹਨਾਂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜੀਸ਼ਾਨ ਅਪਣੀ ਲੁੱਕ ਅਤੇ ਫਿਟਨੈੱਸ ਕਾਰਨ ਕਾਫੀ ਸੁਰਖੀਆਂ ਵਿਚ ਰਹਿੰਦੇ ਹਨ। ਜੀਸ਼ਾਨ ਇਹਨੀਂ ਦਿਨੀਂ ਟੀਵੀ ਸੀਰੀਅਲ ‘ਕੁਮਕੁਮ ਭਾਗਿਆ’ ਵਿਚ ਨਜ਼ਰ ਆ ਰਹੇ ਸੀ।

Zeeshan KhanZeeshan Khan

ਹੋਰ ਪੜ੍ਹੋ: 29 ਅਗਸਤ ਨੂੰ ਪੰਜਾਬ ਭਾਜਪਾ ਦਾ ਦਫ਼ਤਰ ਘੇਰੇਗਾ ‘ਆਪ’ ਦਾ ਮਹਿਲਾ ਵਿੰਗ: ਰਾਜਵਿੰਦਰ ਕੌਰ

ਨੇਹਾ ਭਸੀਨ (Neha Bhasin)

ਮਸ਼ਹੂਰ ਸਿੰਗਰ ਨੇਹਾ ਭਸੀਨ ਨੂੰ ਬਿਸ ਬਾਸ ਓਟੀਟੀ ਲਈ ਹਰ ਹਫ਼ਤੇ 2 ਲੱਖ ਰੁਪਏ ਮਿਲ ਰਹੇ ਹਨ। ਨੇਹਾ ਨੂੰ ਸ਼ੋਅ ਵਿਚ ਇਕ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ’ਤੇ ਉਹਨਾਂ ਦੀ ਕਾਫੀ ਫੈਨ ਫੋਲੋਇੰਗ ਹੈ।

Neha BhasinNeha Bhasin

ਦਿਵਿਆ ਅਗ੍ਰਵਾਲ (Divya Agarwal)

ਐਮਟੀਵੀ ਸਪਲਿਟਸਵਿਲਾ ਦੇ 10ਵੇਂ ਸੀਜ਼ਨ ਦੀ ਰਨਰ-ਅਪ ਰਹੀ ਦਿਵਿਆ ਅਗ੍ਰਵਾਲ ਵੀ ਬਿੱਗ ਬਾਸ ਦੇ ਘਰ ਵਿਚ ਕਮਾਲ ਦਿਖਾ ਰਹੀ ਹੈ। ਇੱਥੋਂ ਤੱਕ ਕਿ ਉਹ ਸ਼ੋਅ ਦੇ ਹੋਸਟ ਕਰਨ ਜੌਹਰ ਨਾਲ ਵੀ ਬਹਿਸ ਕਰ ਚੁੱਕੀ ਹੈ। ਉਹਨਾਂ ਨੂੰ ਘਰ ਵਿਚ ਰਹਿਣ ਲਈ ਹਰ ਹਫ਼ਤੇ 2 ਲੱਖ ਰੁਪਏ ਮਿਲ ਰਹੇ ਹਨ।

Divya AgarwalDivya Agarwal

ਹੋਰ ਪੜ੍ਹੋ: ਜਲਦ ਨਬੇੜ ਲਓ ਬੈਂਕਾਂ ਦੇ ਜ਼ਰੂਰੀ ਕੰਮ, ਸਤੰਬਰ 'ਚ ਅੱਧਾ ਮਹੀਨਾ ਬੰਦ ਰਹਿਣਗੀਆਂ ਬੈਂਕਾਂ 

ਮੁਸਕਾਨ ਜਟਾਣਾ (Muskan Jattana)

ਮੂਸੇ ਜਟਾਣਾ ਦੇ ਨਾਂਅ ਨਾਲ ਮਸ਼ਹੂਰ ਮੁਸਕਾਨ ਵੀ ਬਿੱਗ ਬਾਸ ਦੇ ਘਰ ਵਿਚ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚਣ ਵਿਚ ਕਾਮਯਾਬ ਰਹੀ ਹੈ। ਮੁਸਕਾਨ ਨੂੰ ਹਰ ਹਫ਼ਤੇ 1.75 ਲੱਖ ਰੁਪਏ ਦਿੱਤੇ ਜਾ ਰਹੇ ਹਨ।

Muskan JattanaMuskan Jattana

ਮਿਲਿੰਦ ਗਾਬਾ (Millind Gaba)

ਮਸ਼ਹੂਰ ਪੰਜਾਬੀ ਸਿੰਗਰ ਮਿਲਿੰਦ ਗਾਬਾ ਵੀ ਬਿੱਗ ਬਾਸ ਓਟੀਟੀ ਵਿਚ ਨਜ਼ਰ ਆ ਰਹੇ ਹਨ। ਉਹਨਾਂ ਨੂੰ ਕਈ ਹਿੱਟ ਗਾਣਿਆਂ ਲਈ ਜਾਣਿਆ ਜਾਂਦਾ ਹੈ। ਸ਼ੋਅ ਵਿਚ ਉਹਨਾਂ ਨੂੰ ਹਰ ਹਫ਼ਤੇ 1.75 ਲੱਖ ਰੁਪਏ ਫੀਸ ਮਿਲ ਰਹੀ ਹੈ।

Millind GabaMillind Gaba

ਹੋਰ ਪੜ੍ਹੋ: ਸਕੂਲ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀਆਂ ਵਾਸਤੇ ਪੁਸਤਕਾਂ ਖਰੀਦਣ ਲਈ ਹਦਾਇਤਾਂ ਜਾਰੀ

ਅਕਸ਼ਰਾ ਸਿੰਘ (Akshra Singh)

ਭੋਜਪੁਰੀ ਫਿਲਮ ਇੰਡਸਟਰੀ ਦੀ ਅਭਿਨੇਤਰੀ ਅਤੇ ਗਾਇਕਾ ਅਕਸ਼ਰਾ ਸਿੰਘ ਘਰ ਵਿਚ ਆਪਣਾ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਅਕਸ਼ਰਾ ਹੋਰ ਮੁਕਾਬਲੇਬਾਜ਼ਾਂ ਨਾਲ ਪੰਗਾ ਲੈਣ ਵਿਚ ਪਿੱਛੇ ਨਹੀਂ ਰਹਿ ਰਹੀ। ਉਹਨਾਂ ਨੂੰ ਘਰ ਵਿਚ ਰਹਿਣ ਲਈ 1.70 ਲੱਖ ਰੁਪਏ ਮਿਲ ਰਹੇ ਹਨ।

Akshra SinghAkshra Singh

ਰਾਕੇਸ਼ ਬਾਪਟ (Raqesh Bapat)

ਟੀਵੀ ਅਦਾਕਾਰ ਰਾਕੇਸ਼ ਬਾਪਟ ਬਿੱਗ ਬਾਸ ਓਟੀਟੀ ਵਿਚ ਐਂਟਰੀ ਲੈਂਦੇ ਹੀ ਸੁਰਖੀਆਂ ਵਿਚ ਆ ਗਏ ਹਨ। ਜੇਕਰ ਖਬਰਾਂ ਦੀ ਮੰਨੀਏ ਤਾਂ ਉਹ ਸ਼ੋਅ ਵਿਚ ਸ਼ਮਿਤਾ ਸ਼ੈੱਟੀ ਦੇ ਜ਼ਿਆਦਾ ਕਰੀਬ ਹਨ। ਉਹਨਾਂ ਨੂੰ 1.20 ਲੱਖ ਰੁਪਏ ਫੀਸ ਅਦਾ ਕੀਤੀ ਜਾ ਰਹੀ ਹੈ।

Raqesh BapatRaqesh Bapat

ਹੋਰ ਪੜ੍ਹੋ: ਕਿਸਾਨਾਂ 'ਤੇ ਹੋਏ ਲਾਠੀਚਾਰਜ ਨੂੰ ਰਾਕੇਸ਼ ਟਿਕੈਤ ਨੇ ਦੱਸਿਆ ਮੰਦਭਾਗਾ, ਕਿਹਾ ਸਾਜ਼ਿਸ਼ ਰਚ ਰਹੀ ਸਰਕਾਰ

ਨਿਸ਼ਾਂਤ ਭੱਟ (Nishant Bhat)

ਮਸ਼ਹੂਰ ਕੋਰੀਓਗ੍ਰਾਫਰ ਨਿਸ਼ਾਂਤ ਭੱਟ ਵੀ ਸ਼ੋਅ ਵਿਚ ਬਿੱਗ ਬਾਸ ਓਟੀਟੀ ਵਿਚ ਨਜ਼ਰ ਆ ਰਹੇ ਹਨ। ਉਹਨਾਂ ਨੂੰ ਘਰ ਵਿਚ ਰਹਿਣ ਲਈ ਪ੍ਰਤੀ ਹਫ਼ਤਾ 1.20 ਲੱਖ ਰੁਪਏ ਮਿਲ ਰਹੇ ਹਨ। ਹਾਲਾਂਕਿ ਨਿਸ਼ਾਂਤ ਘਰ ਵਿਚ ਜ਼ਿਆਦਾ ਐਕਟਿਵ ਨਜ਼ਰ ਨਹੀਂ ਆ ਰਹੇ ਹਨ।

Nishant BhatNishant Bhat

ਪ੍ਰਤੀਕ ਸਹਿਜਪਾਲ (Pratik Sehajpal)

ਬਿੱਗ ਬਾਸ ਸੀਜ਼ਨ 14 ਦੀ ਮੈਂਬਰ ਰਹੀ ਪਵਿੱਤਰਾ ਪੁਨੀਆ ਦੇ ਐਕਸ-ਬੁਆਇਫ੍ਰੈਂਡ ਪ੍ਰਤੀਕ ਸਹਿਜਪਾਲ ਸ਼ੋਅ ਵਿਚ ਹਰ ਕਿਸੇ ਨਾਲ ਝਗੜਾ ਕਰਨ ਲਈ ਮਸ਼ਹੂਰ ਹਨ। ਉਹਨਾਂ ਨੂੰ ਸ਼ੋਅ ਵਿਚ ਸਭ ਤੋਂ ਘੱਟ ਫੀਸ ਯਾਨੀ 1 ਲੱਖ ਰੁਪਏ ਮਿਲ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement